BREAKING NEWS
Search

ਪੰਜਾਬ ਚ ਕਾਗਜ਼ੀ ਵਿਆਹ ਕਰਵਾਉਣ ਵਾਲੇ ਹੋ ਜਾਵੋ ਸਾਵਧਾਨ , ਵੱਜੀ ਏਨੇ ਲੱਖਾਂ ਦੀ ਠੱਗੀ

ਆਈ ਤਾਜਾ ਵੱਡੀ ਖਬਰ 

ਵਿਦੇਸ਼ਾਂ ਦਾ ਵਧ ਰਿਹਾ ਕਰੇਜ਼ ਅਕਸਰ ਹੀ ਨੌਜਵਾਨ ਪੀੜੀ ਨੂੰ ਗਲਤ ਰਸਤੇ ਪਾ ਦਿੰਦਾ ਹੈ। ਕਈ ਨੌਜਵਾਨ ਲੜਕੇ ਲੜਕੀਆਂ ਵਿਦੇਸ਼ੀ ਧਰਤੀ ਤੇ ਜਾਣ ਵਾਸਤੇ ਕੋਂਟਰੈਕਟ ਮੈਰਿਜ ਕਰਵਾ ਲੈਂਦੇ ਹਨ। ਜਿਸ ਕਾਰਨ ਉਹਨਾਂ ਵੱਲੋਂ ਕੋਰਟ ਵਿੱਚ ਜਾ ਕੇ ਵਿਆਹ ਕਰਵਾਇਆ ਜਾਂਦਾ ਹੈ ਤੇ ਫਿਰ ਕਈ ਪ੍ਰਕਾਰ ਦੀਆਂ ਧੋਖਾ ਧੜੀ ਦੀਆਂ ਘਟਨਾਵਾਂ ਵਾਪਰਦੀਆਂ ਹਨ l ਇਸੇ ਵਿਚਾਲੇ ਹੁਣ ਪੰਜਾਬ ਵਿੱਚ ਕਾਗਜ਼ੀ ਵਿਆਹ ਕਰਵਾ ਕੇ ਵਿਦੇਸ਼ ਜਾਣ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੇਕਰ ਹੁਣ ਹੋਈ ਗਲਤੀ ਤਾਂ ਭੁਗਤਨਾ ਪੈਸਾ ਸਕਦਾ ਹੈ ਵੱਡਾ ਖਮਿਆਜਾ l

ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਕੈਨੇਡਾ ਜਾਣ ਲਈ ਨੌਜਵਾਨ ਨਾਲ ਕਾਗ਼ਜ਼ੀ ਵਿਆਹ ਕਰਵਾ ਕੇ ਤੇ ਕਾਲਜ ਦੀਆਂ ਫੀਸਾਂ ਵਾਸਤੇ 27 ਲੱਖ ਤੋਂ ਵੱਧ ਦੀ ਠੱਗੀ ਮਾਰੀ ਗਈ l ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਪੀੜਿਤ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਵਿਆਹ ਕਰਵਾਉਣ ਵਾਲੀ ਲੜਕੀ ਤੇ ਉਸਦੇ ਮਾਤਾ ਪਿਤਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।

ਉਥੇ ਹੀ ਪੀੜਿਤ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮਲਕੀਤ ਸਿੰਘ ਤੇ ਉਸਦੀ ਪਤਨੀ ਮਨਪ੍ਰੀਤ ਕੌਰ ਨੇ ਆਪਣੀ ਲੜਕੀ ਕਿਰਨਪ੍ਰੀਤ ਕੌਰ ਨਾਲ ਮਿਲ ਕੇ ਕੈਨੇਡਾ ਜਾਣ ਤੇ ਕਾਲਜ ਦੀਆਂ ਫੀਸਾਂ ਭਰਵਾਉਣ ਲਈ ਧਰਮਵੀਰ ਸਿੰਘ ਨਾਲ ਕਾਗ਼ਜ਼ੀ ਵਿਆਹ ਕਰਵਾਇਆ। ਉਸ ਵੱਲੋਂ ਅਕਸਰ ਹੀ ਉਨਾਂ ਦੇ ਕੋਲੋਂ ਪੈਸੇ ਮੰਗਵਾਏ ਜਾਂਦੇ ਸਨ, ਤੇ ਉਸ ਨਾਲ ਕਥਿਤ ਤੌਰ ’ਤੇ 27 ਲੱਖ 20 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ।

ਹੁਣ ਕੁੜੀ ਮੁੰਡੇ ਨੂੰ ਵਿਦੇਸ਼ ਬੁਲਾਉਣ ਤੋਂ ਮੁਕਰ ਗਈ ਹੈ ਜਿਸ ਕਾਰਨ ਪੀੜਿਤ ਪਰਿਵਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹ ਤੇ ਜਲਦ ਹੀ ਮਾਮਲੇ ਸਬੰਧੀ ਕਾਰਵਾਈ ਕਰਕੇ ਅਸਲ ਦੋਸ਼ੀ ਸਲਾਖਾਂ ਪਿੱਛੇ ਭੇਜੇ ਜਾਣਗੇ l



error: Content is protected !!