ਕਰੋਨਾ ਨੇ ਫਿਰ ਵਰਤਾਇਆ ਕਹਿਰ

ਜਲੰਧਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਦਿਨ-ਬ-ਦਿਨ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਵਿਚ ਅੱਜ 13 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਨਵੇਂ ਆਏ ਮਰੀਜ਼ਾਂ ਵਿਚ ਜ਼ਿਆਦਾਤਰ ਕੋਰੋਨਾ ਨਾਲ ਮਰੇ ਨਰੇਸ਼ ਚਾਵਲਾ ਦੇ ਸੰਪਰਕ ਵਿਚ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਜਲੰਧਰ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 174 ਮਰੀਜ਼ ਸਨ ਜਦਕਿ ਹੁਣ ਮਰੀਜ਼ਾਂ ਦੀ ਗਿਣਤੀ ਵੱਧ ਕੇ 187 ਹੋ ਗਈ ਹੈ।ਅੱਜ ਪੀੜਤ ਆਏ ਵਿਅਕਤੀਆਂ ‘ਚ 12 ਕਾਜ਼ੀ ਮੁਹੱਲੇ ਦੇ ਹਨ,

ਜੋ ਕੋਰੋਨਾ ਪੀੜਤ ਮ੍ਰਿਤਕ ਨਰੇਸ਼ ਚਾਵਲਾ ਦੇ ਸੰਪਰਕ ‘ਚ ਦੱਸੇ ਜਾ ਰਹੇ ਹਨ ਅਤੇ ਇਕ ਮਰੀਜ਼ ਪੁਰਾਣੀ ਸਬਜ਼ੀ ਮੰਡੀ ਦਾ ਰਹਿਣ ਵਾਲਾ ਹੈ। ਵਰਨਣਯੋਗ ਹੈ ਕਿ ਦਰਸ਼ਨ ਸਿੰਘ (91) ਵਾਸੀ ਪਿੰਡ ਕਬੂਲ ਪੁਰ, ਜੰਡੂਸਿੰਘਾ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਜਾਣ ਨਾਲ ਹੁਣ ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਇਸ ਤੋਂ ਇਲਾਵਾ ਜ਼ਿਲੇ ਵਿਚ 6 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਜਦਕਿ 24 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਦੁਨੀਆ ਭਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 40 ਲੱਖ ਤੋਂ ਪਾਰ
ਦੱਸਣਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣਾ ਕਹਿਰ ਢਾਹ ਰਿਹਾ ਹੈ। ਦੁਨੀਆ ਭਰ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 41,45,620 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਿਕ ਇਸ ਨਾਲ ਹੁਣ ਤਕ ਵਿਸ਼ਵ ਵਿਚ 2,81, 921 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 14,62, 576 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।

ਭਾਰਤ ਵਿਚ ਹੁਣ ਤਕ ਲਗਭਗ 65021 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ ਦੇਸ਼ ਵਿਚ ਹੁਣ ਤਕ 2153 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉਧਰ ਪੰਜਾਬ ਵਿਚ ਹੁਣ ਤਕ ਕੋਰੋਨਾ ਦੇ 1886 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 155 ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਨੂੰ ਹਰਾ ਕੇ ਘਰਾਂ ਨੂੰ ਪਰਤ ਚੁੱਕੇ ਹਨ।


ਤਾਜਾ ਜਾਣਕਾਰੀ
ਪੰਜਾਬ ਚ ਕਰੋਨਾ ਨੇ ਫਿਰ ਵਰਤਾਇਆ ਕਹਿਰ ਇਸ ਜਗ੍ਹਾ ਤੋਂ ਇਕੱਠੇ ਹੀ ਮਿਲੇ 13 ਪੌਜੇਟਿਵ
ByadminMay 11, 2020Comments Off on ਪੰਜਾਬ ਚ ਕਰੋਨਾ ਨੇ ਫਿਰ ਵਰਤਾਇਆ ਕਹਿਰ ਇਸ ਜਗ੍ਹਾ ਤੋਂ ਇਕੱਠੇ ਹੀ ਮਿਲੇ 13 ਪੌਜੇਟਿਵ
Previous Postਕਰੋਨਾ ਨੇ ਵਿਦੇਸ਼ ਚ ਲਈ ਇਸ ਮਸ਼ਹੂਰ ਪੰਜਾਬੀ ਦੀ ਹਸਤੀ ਦੀ ਜਾਨ - ਛਾਇਆ ਸੋਗ
Next Postਪੰਜਾਬ : ਕਰੋਨਾ ਮਰੀਜਾਂ ਨੇ ਪਾ ਤਾ ਵਡਾ ਪੰਗਾ - ਡਾਕਟਰ ਫਸੇ ਕਸੂਤੇ ਇਸ ਜਗ੍ਹਾ