BREAKING NEWS
Search

ਪੰਜਾਬ ਚ ਕਰੋਨਾ ਦਾ ਟੁਟਿਆ ਬੰਨ – ਇਥੇ ਇਥੇ ਮਿਲੇ 248 ਪੌਜੇਟਿਵ

ਆਈ ਤਾਜਾ ਵੱਡੀ ਖਬਰ

ਜਦੋਂ ਦਾ ਪੰਜਾਬ ਵਿਚ ਕਰਫਿਊ ਹਟਾਇਆ ਗਿਆ ਹੈ ਕਰੋਨਾ ਦੇ ਮਰੀਜਾਂ ਵਿਚ ਭਾਰੀ ਵਾਧਾ ਹੋ ਗਿਆ ਹੈ। ਪਿੱਛਲੇ ਕੁਝ ਦਿਨਾਂ ਤੋਂ ਤਾਂ ਰੋਜਾਨਾ ਹੀ ਸੋ ਤੋਂ ਜਿਆਦਾ ਮਰੀਜ ਪੌਜੇਟਿਵ ਆ ਰਹੇ ਸਨ। ਪਰ ਮੰਗਲ ਵਾਰ ਨੂੰ ਇਹ ਰਿਕਾਰਡ ਵੀ ਟੁੱਟ ਗਿਆ ਅਤੇ ਗਿਣਤੀ ਦੋ ਸੋ ਤੋਂ ਜਿਆਦਾ ਟੱਪ ਗਈ। ਜੋ ਕੇ ਸਾਰੇ ਪੰਜਾਬ ਲਈ ਬਹੁਤ ਜਿਆਦਾ ਹੀ ਮਾੜੀ ਗਲ੍ਹ ਹੈ ਪੰਜਾਬ ਸਰਕਾਰ ਨੂੰ ਇਸ ਤੇ ਹੋਰ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਕੇ ਇਸ ਕਰੋਨਾ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ।

ਪੰਜਾਬ ‘ਚ ਮੰਗਲਵਾਰ ਨੂੰ ਤਿੰਨ ਔਰਤਾਂ ਸਮੇਤ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਪੰਜ ਦਿਨਾਂ ‘ਚ 24 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੰਗਰੂਰ ਦੇ 65 ਸਾਲਾ ਵਿਅਕਤੀ ਨੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ‘ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਲੁਧਿਆਣਾ ‘ਚ 85 ਸਾਲਾ ਔਰਤ, ਪਟਿਆਲਾ ‘ਚ 68 ਸਾਲਾ ਔਰਤ ਤੇ ਅੰਮ੍ਰਿਤਸਰ ‘ਚ 67 ਸਾਲਾ ਔਰਤ ਦੀ ਮੌਤ ਹੋ ਗਈ। ਸੂਬੇ ‘ਚ ਹੁਣ ਮਰਨ ਵਾਲਿਆਂ ਦੀ ਕੁੱਲ ਗਿਣਤੀ 110 ਹੋ ਗਈ ਹੈ।

ਅੰਮ੍ਰਿਤਸਰ ‘ਚ ਸਭ ਤੋ ਜ਼ਿਆਦਾ 31, ਜਦਕਿ ਜਲੰਧਰ ਤੇ ਲੁਧਿਆਣਾ ‘ਚ 17-17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਮੰਗਲਵਾਰ ਨੂੰ 248 ਨਵੇਂ ਪਾਜ਼ੇਟਿਵ ਕੇਸ ਆਏ। ਇਨ੍ਹਾਂ ‘ਚ ਸੰਗਰੂਰ ‘ਚ ਸਭ ਤੋਂ ਜ਼ਿਆਦਾ 62, ਜਲੰਧਰ ‘ਚ 37, ਲੁਧਿਆਣਾ ‘ਚ 34, ਅੰਮ੍ਰਿਤਸਰ ‘ਚ 23, ਬਠਿੰਡਾ ਤੇ ਪਟਿਆਲਾ ‘ਚ 20-20 ਕੇਸ ਆਏ। ਕੁੱਲ ਪੀੜਤਾਂ ਦੀ ਗਿਣਤੀ 4611 ਹੋ ਗਈ ਹੈ। ਮੰਗਲਵਾਰ ਨੂੰ 222 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |



error: Content is protected !!