BREAKING NEWS
Search

ਪੰਜਾਬ ਚ ਏਥੇ ਨਗਰ ਕੀਰਤਨ ਚ ਵਾਪਰ ਗਿਆ ਇਸ ਗਲਤੀ ਨਾਲ ਇਹ ਭਾਣਾ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਧਰਤੀ ਤੇ ਹਰ ਮੇਲਾ , ਹਰ ਤਿਉਹਾਰ ਤੇ ਸਮਾਗਮ ਬੜੀ ਹੀ ਧੂਮਧਾਮ ਨਾਲ ਮਨਾਏ ਜਾਂਦੇ ਹਨ । ਪੰਜਾਬ ਦੀ ਧਰਤੀ ਤੇ ਗੁਰੂ , ਪੀਰਾਂ ਤੇ ਸ਼ਹੀਦਾਂ ਦੇ ਨਾਲ ਸੰਬੰਧਤ ਦਿਹਾੜਿਆਂ ਨੂੰ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ । ਉੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੋਂ ਪਹਿਲਾਂ ਜਿੱਥੇ ਕੇਂਦਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਇਕ ਵੱਡਾ ਤੋਹਫਾ ਦਿੰਦੇ ਹੋਏ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ, ਉੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਨਗਰ ਕੀਰਤਨ ਵੀ ਬਹੁਤ ਹੀ ਸ਼ਰਧਾ ਭਾਵਨਾ ਅਤੇ ਧੂਮਧਾਮ ਦੇ ਨਾਲ ਕੱਢੇਗੇ । ਉੱਥੇ ਹੀ ਇਸ ਨਗਰ ਕੀਰਤਨ ਦੌਰਾਨ ਇਕ ਅਜਿਹਾ ਹਾਦਸਾ ਵਾਪਰ ਗਿਆ ਜਿਸ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਈ ।

ਦਰਅਸਲ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਿਕਲਣ ਵਾਲੇ ਨਗਰ ਕੀਰਤਨ ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ । ਜਿਸ ਕਾਰਨ ਇੱਕ ਦੱਸ ਸਾਲਾ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਦੋਂ ਸੜਕ ਤੇ ਸੰਗਤਾਂ ਨਗਰ ਕੀਰਤਨ ਕਰਦੀਆਂ ਹੋਈਆਂ ਅੱਗੇ ਵਧ ਰਹੀਆਂ ਸਨ ਤਾਂ ਇਕ ਟਰਾਲੀ ਚਾਲਕ ਦੀ ਗਲਤੀ ਨਾਲ ਇਸ ਟਰਾਲੀ ਤੇ ਬੈਠੇ ਬੱਚੇ ਦੀ ਮੌਤ ਹੋ ਗਈ ।

ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਜਦੋਂ ਸੜਕ ਵਿਚਕਾਰ ਸੰਗਤਾਂ ਨਗਰ ਕੀਰਤਨ ਕੱਢ ਰਹੀਆਂ ਸਨ ਤੇ ਉਸੇ ਸਮੇਂ ਸਮੇਂ ਟਰਾਲੀ ਚਾਲਕ ਦੇ ਵੱਲੋਂ ਪਹਿਲਾਂ ਆਪਣੀ ਟਰਾਲੀ ਪਿੱਛੇ ਕੀਤੀ ਗਈ, ਫਿਰ ਤੇਜ਼ ਰਫ਼ਤਾਰ ਨਾਲ ਟਰਾਲੀ ਕੱਢਣ ਦੀ ਕੋਸ਼ਿਸ਼ ਉਸਦੇ ਵੱਲੋਂ ਕੀਤੀ ਜਾ ਰਹੀ ਸੀ ਕਿ ਉਸ ਸਮੇਂ ਉਸ ਨੇ ਬ੍ਰੇਕ ਲਗਾ ਦਿੱਤੀ ਤੇ ਬ੍ਰੇਕ ਲੱਗਣ ਦੇ ਕਾਰਨ ਟਰਾਲੀ ਦੇ ਡਲੇ ਤੇ ਬੈਠੇ ਦਸ ਸਾਲਾ ਪ੍ਰਿੰਸ ਨਾਂ ਦੇ ਬੱਚੇ ਦੀ ਡਿੱਗਣ ਕਾਰਨ ਮੌਤ ਹੋ ਗਈ । ਜਦੋਂ ਇਹ ਬੱਚਾ ਟਰਾਲੀ ਦੇ ਡਲੇ ਤੋਂ ਹੇਠਾਂ ਡਿੱਗਿਆ ਤਾਂ ਉਸ ਦਾ ਸਿਰ ਜ਼ੋਰ ਦੇ ਨਾਲ ਸੜਕ ਤੇ ਵੱਜਿਆ , ਸੜਕ ਤੇ ਸਿਰ ਵੱਜਣ ਦੇ ਕਾਰਨ ਪ੍ਰਿੰਸ ਨਾਮ ਦੇ ਇਸ ਛੋਟੇ ਬੱਚੇ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਚਾਰੇ ਪਾਸੇ ਲੋਕਾਂ ਦੀ ਭੀੜ ਜੰਮਣੀ ਸ਼ੁਰੂ ਹੋ ਗਈ ਤੇ ਭੀੜ ਨੂੰ ਵੇਖ ਕੇ ਉਥੇ ਪੁਲੀਸ ਅਧਿਕਾਰੀ ਵੀ ਪਹੁੰਚ ਗਏ ।

ਜਿਨ੍ਹਾਂ ਦੇ ਵੱਲੋਂ ਮੌਕੇ ਤੇ ਟਰਾਲੀ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ । ਉਥੇ ਹੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ , ਇਸੇ ਦੌਰਾਨ ਸੋਨਾਲਿਕਾ ਟਰੈਕਟਰ ਟਰਾਲੀ ਚਾਲਕ ਦੀ ਗਲਤੀ ਕਾਰਨ ਇਕ ਛੋਟੇ ਜਿਹੇ ਬੱਚੇ ਦੀ ਜਾਨ ਚਲੀ ਗਈ । ਜਿਸ ਦੇ ਚਲਦੇ ਉਨ੍ਹਾਂ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।



error: Content is protected !!