ਆਈ ਤਾਜ਼ਾ ਵੱਡੀ ਖਬਰ

ਸੱਸ ਤੇ ਨੂੰਹ ਦਾ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਰਿਸ਼ਤੇ ਵਿੱਚ ਖਟਾਸ ਵੀ ਹੁੰਦੀ ਹੈ ਤੇ ਢੇਰ ਸਾਰਾ ਪਿਆਰ ਵੀ ਹੁੰਦਾ ਹੈ । ਬੇਸ਼ੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿੱਥੇ ਨੂੰਹ ਸੱਸ ਦੀ ਲੜਾਈ ਵਧ ਜਾਂਦੀ ਹੈ ਜੋ ਬਾਅਦ ਵਿੱਚ ਖ਼ਬਰ ਦੀ ਸੁਰਖੀਆ ਵੀ ਬਣ ਜਾਂਦੀ ਹੈ । ਅਜਿਹਾ ਹੀ ਇਕ ਮਾਮਲਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਥੇ ਇਕ ਬਜ਼ੁਰਗ ਜ਼ਨਾਨੀ ਦੀ ਉਸ ਦੀ ਨੂੰਹ ਦੇ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਤਸਵੀਰਾਂ ਸਾਹਮਣੇ ਆਉਣ ਤੋ ਬਾਅਦ ਇਕੱਠੀ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੀਡ਼ਤ ਪ੍ਰੀਤਮ ਕੌਰ ਦੇ ਪਤੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦੇ ਚਾਰ ਪੁੱਤਰਾਂ ਦੀ ਵੀ ਮੌਤ ਹੋ ਚੁੱਕੀ ਹੈ ।

ਬਜ਼ੁਰਗ ਮਹਿਲਾ ਮੁਤਾਬਕ ਉਸ ਦੇ ਪੁੱਤਰ ਕੁਲਵੰਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਕੁਲਵੰਤ ਸਿੰਘ ਦਾ ਦੂਜਾ ਵਿਆਹ ਕਰਵਾਇਆ ਗਿਆ ਸੀ । ਉਨ੍ਹਾਂ ਦੱਸਿਆ ਕਿ ਮੇਰੀ ਦੂਜੀ ਨੂਹ ਦਲਜੀਤ ਕੌਰ ਅਕਸਰ ਹੀ ਮੇਰੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਹੈ ਅਤੇ ਬੇਵਜ੍ਹਾ ਮੈਨੂੰ ਕੁੱਟਦੀ ਮਾਰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੈਂ ਆਪਣੇ ਘਰ ਬੈਠੀ ਹੋਈ ਸੀ ਤਾਂ ਇਸ ਦੌਰਾਨ ਮੇਰੀ ਨੂੰਹ ਦੇ ਵੱਲੋਂ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਨਾਲ ਹੀ ਮੇਰੇ ਨਾਲ ਗਾਲੀ ਗਲੋਚ ਵੀ ਕੀਤਾ ਗਿਆ ।

ਉਥੇ ਹੀ ਇਸ ਬਾਬਤ ਦਲਜੀਤ ਕੌਰ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਕਿ ਬਜ਼ੁਰਗ ਮਾਤਾ ਪ੍ਰੀਤਮ ਕੌਰ ਦੇ ਵੱਲੋਂ ਮੈਨੂੰ ਲਗਾਤਾਰ ਗਾਲ੍ਹਾਂ ਕੱਢੀਆਂ ਜਾ ਰਹੀਆਂ ਸੀ । ਜਿਸ ਕਰਕੇ ਮੈਂ ਇਹ ਕਦਮ ਚੁੱਕਿਆ ਆਖਰ ਵਿੱਚ ਉਸਨੇ ਬਜ਼ੁਰਗ ਸੱਸ ਦੀ ਕੁੱਟਮਾਰ ਕਰਨ ਦੇ ਬਾਰੇ ਆਪਣੀ ਗਲਤੀ ਦਾ ਵੀ ਅਹਿਸਾਸ ਕੀਤਾ ।

ਉੱਥੇ ਹੀ ਇਸ ਪੂਰੀ ਘਟਨਾ ਤੋਂ ਬਾਅਦ ਜਦੋਂ ਤੇਜ਼ੀ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਤਾਂ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਮੇਰੀ ਦਾਦੀ ਦੀ ਕੁੱਟਮਾਰ ਕਰਨ ਵਾਲੀ ਮੇਰੀ ਚਾਚੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਮੇਰੀ ਦਾਦੀ ਨੂੰ ਇਨਸਾਫ ਦਿਵਾਇਆ ਜਾਵੇ । ਉਨ੍ਹਾਂ ਕਿਹਾ ਕਿ ਬਜ਼ੁਰਗ ਬੱਚਿਆਂ ਵਰਗੇ ਹੁੰਦੇ ਨੇ ਤੇ ਅਸੀਂ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ 85 ਸਾਲਾ ਸੱਸ ਨਾਲ ਨੂੰਹ ਨੇ ਕੀਤਾ ਅਜਿਹਾ ਕਾਰਾ, ਬੁਰੀ ਤਰਾਂ ਢਾਇਆ ਤਸ਼ੱਦਦ, ਵੀਡੀਓ ਹੋਈ ਵਾਇਰਲ

ਤਾਜਾ ਜਾਣਕਾਰੀ
ਪੰਜਾਬ ਚ ਇਥੇ 85 ਸਾਲਾ ਸੱਸ ਨਾਲ ਨੂੰਹ ਨੇ ਕੀਤਾ ਅਜਿਹਾ ਕਾਰਾ, ਬੁਰੀ ਤਰਾਂ ਢਾਇਆ ਤਸ਼ੱਦਦ, ਵੀਡੀਓ ਹੋਈ ਵਾਇਰਲ
ByadminMay 5, 2022Comments Off on ਪੰਜਾਬ ਚ ਇਥੇ 85 ਸਾਲਾ ਸੱਸ ਨਾਲ ਨੂੰਹ ਨੇ ਕੀਤਾ ਅਜਿਹਾ ਕਾਰਾ, ਬੁਰੀ ਤਰਾਂ ਢਾਇਆ ਤਸ਼ੱਦਦ, ਵੀਡੀਓ ਹੋਈ ਵਾਇਰਲ
Previous Postਅਮਰੀਕਾ ਚ ਹੋਗਿਆ ਇਹ ਵੱਡਾ ਐਲਾਨ, ਭਾਰਤੀਆਂ ਚ ਛਾਈ ਖੁਸ਼ੀ ਦੀ ਲਹਿਰ, ਹੋਣ ਲੱਗਾ ਇਹ ਕੰਮ
Next Postਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵਲੋਂ ਆਇਆ ਵੱਡਾ ਬਿਆਨ- ਹੋਗੀ ਸਾਰੇ ਪਾਸੇ ਚਰਚਾ