BREAKING NEWS
Search

ਪੰਜਾਬ ਚ ਇਥੇ ਫ਼ਿਲਮੀ ਤਰੀਕੇ ਨਾਲ ਬੱਚਾ ਹੋ ਗਿਆ ਅਗਵਾਹ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਸਦਕਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਵਾਪਰਨ ਵਾਲੇ ਹਾਦਸਿਆਂ ਤੋਂ ਬਚਾਇਆ ਜਾ ਸਕੇ। ਉਥੇ ਵੀ ਪੁਲਿਸ ਪ੍ਰਸ਼ਾਸਨ ਨੂੰ ਵਿੱਚ ਸੁਚੇਤ ਰਹਿਣ ਦੇ ਆਦੇਸ਼ ਦਿੱਤੇ ਜਾਂਦੇ ਹਨ ਅਤੇ ਸਮੇਂ-ਸਮੇਂ ਤੇ ਉਨ੍ਹਾਂ ਦੀ ਜਾਂਚ ਵੀ ਕੀਤੀ ਹੈ, ਤਾਂ ਜੋ ਪੁਲਸ ਦੇ ਕਰਮਚਾਰੀ ਆਪਣੀ ਇਮਾਨਦਾਰੀ ਨਾਲ ਡਿਊਟੀ ਕਰ ਸਕਣ। ਕਿਉਂਕਿ ਪਿਛਲੇ ਕੁਝ ਸਮੇਂ ਤੋਂ ਲੁੱਟ-ਖੋਹ, ਚੋਰੀ ਠੱਗੀ ਅਤੇ ਅਗਵਾਹ ਵਰਗੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਸੂਬੇ ਵਿੱਚ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾਂਦੀ ਹੈ ਉੱਥੇ ਹੀ ਅਜਿਹੇ ਗੈਰ-ਸਮਾਜਿਕ ਅਨਸਰਾਂ ਵੱਲੋਂ ਆਏ ਦਿਨ ਹੀ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਵਾਸਤੇ ਵੱਖਰਾ ਤਰੀਕਾ ਅਪਣਾਇਆ ਜਾਂਦਾ ਹੈ। ਜਿਸ ਬਾਰੇ ਸੁਣ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਹੁਣ ਪੰਜਾਬ ਵਿੱਚ ਇਥੇ ਫਿਲਮੀ ਤਰੀਕੇ ਨਾਲ ਬੱਚੇ ਨੂੰ ਅਗਵਾ ਕੀਤਾ ਗਿਆ ਹੈ ਜਿਥੇ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਮਹਾਂਨਗਰ ਲੁਧਿਆਣਾ ਸ਼ਹਿਰ ਵਿੱਚ ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਤੋਂ ਸਾਹਮਣੇ ਆਈ ਹੈ।

ਜਿੱਥੇ ਬੀਤੀ ਰਾਤ ਇਕ ਕਾਰ ਸਵਾਰ ਔਰਤ ਵੱਲੋਂ ਸਬਜ਼ੀ ਮੰਡੀ ਵਿੱਚ ਸਥਿਤ ਝੁੱਗੀ ਝੌਂਪੜੀਆਂ ਵਾਲਿਆਂ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਵਿਚ ਇਕ ਇਕ ਔਰਤ ਆਪਣੇ ਇਕ ਸਾਥੀ ਨਾਲ ਆਈ ਅਤੇ ਲੋਕਾਂ ਨੂੰ ਕੰਬਲ ਦੇਣ ਵਾਸਤੇ ਆਖਿਆ ਗਿਆ। ਜਿੱਥੇ ਲੋਕਾਂ ਵੱਲੋਂ ਕੰਬਲ ਲੈਣ ਲਈ ਲਾਇਨ ਲਗਾ ਲਏ ਗਏ ਉਥੇ ਹੀ ਉਹਨਾਂ ਵਿੱਚ ਇੱਕ ਔਰਤ ਸ਼ਾਮਲ ਸੀ, ਜੋ ਘਨਈਆਂ ਲਾਲ ਦੀ ਪਤਨੀ ਸੀ ਜਿਸ ਨੇ ਚਾਰ ਮਹੀਨੇ ਪਹਿਲਾਂ ਹੀ ਇਕ ਬੱਚੇ ਰਾਮ ਨੂੰ ਜਨਮ ਦਿੱਤਾ ਸੀ।

ਉਸ ਨੇ ਆਪਣਾ ਚਾਰ ਮਹੀਨੇ ਦਾ ਬੱਚਾ ਵੀ ਗੋਦੀ ਚੁੱਕਿਆ ਹੋਇਆ ਸੀ। ਜਿਸ ਸਮੇਂ ਇਹ ਔਰਤ ਕੰਬਲ ਲੈਣ ਵਾਸਤੇ ਕਾਰ ਦੇ ਕੋਲ਼ ਪਹੁੰਚੀ ਤਾਂ ਔਰਤ ਵੱਲੋਂ ਇਸ ਔਰਤ ਨੂੰ ਧੱਕਾ ਦੇ ਦਿੱਤਾ ਗਿਆ ਅਤੇ ਉਸ ਦਾ ਬੱਚਾ ਖੋਹ ਕੇ ਆਪਣੇ ਸਾਥੀ ਨਾਲ ਫਰਾਰ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਕਾਰ ਸਵਾਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ, ਜੋ ਆਪਣੇ ਨਾਲ ਬੱਚੇ ਨੂੰ ਅਗਵਾ ਕਰਕੇ ਲੈ ਗਏ ਹਨ। ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



error: Content is protected !!