=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਹੋਇਆ ਅਨੋਖਾ ਵਿਆਹ,ਲਾੜੀ ਲਾੜੇ ਨੂੰ ਵਿਆਹੁਣ ਆਈ- ਵਿਆਹ ਦੇ ਹੋ ਰਹੇ ਦੂਰ ਦੂਰ ਤਕ ਚਰਚੇ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਵਿਆਹ ਵਰਗੇ ਪਵਿੱਤਰ ਬੰਧਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਜਿੱਥੇ ਕੁੱਝ ਵਿਆਹ ਅਜਿਹੇ ਹੁੰਦੇ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਵਿਆਹ ਵਰਗੇ ਪਵਿੱਤਰ ਬੰਧਨ ਜਿਥੇ ਦੋ ਇਨਸਾਨਾਂ ਵਿੱਚ ਨਾ ਹੋ ਕੇ ਦੋ ਪਰਿਵਾਰਾਂ ਦੇ ਵਿੱਚ ਜੁੜਦਾ ਹੈ ਅਤੇ ਦੋ ਇਨਸਾਨ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ। ਉਥੇ ਹੀ ਅੱਜ ਕੱਲ ਨੌਜਵਾਨਾਂ ਵੱਲੋਂ ਅਜਿਹੇ ਵੱਖਰੇ ਢੰਗ ਨਾਲ ਵਿਆਹ ਕਰਵਾਏ ਜਾਂਦੇ ਹਨ ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਵੱਖਰਾ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਬਹੁਤ ਸਾਰੇ ਅਜਿਹੇ ਵਿਆਹ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣ ਰਹੇ ਹਨ ਜੋ ਇੱਕ ਵੱਖਰੀ ਮਿਸਾਲ ਪੈਦਾ ਕਰ ਰਹੇ ਹਨ।

ਹੁਣ ਪੰਜਾਬ ਵਿੱਚ ਇੱਥੇ ਅਨੋਖਾ ਵਿਆਹ ਹੋਇਆ ਹੈ ਜਿੱਥੇ ਲਾੜੀ ਲਾੜੇ ਨੂੰ ਵਿਆਹ ਕੇ ਲਿਆਈ ਹੈ, ਜਿਸ ਦੇ ਦੂਰ ਦੂਰ ਤੱਕ ਚਰਚੇ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਜ਼ਿਲ੍ਹੇ ਅਧੀਨ ਆਉਂਦੇ ਬਾਘੇਪੁਰਾਣੇ ਤੋਂ ਇੱਕ ਵਿਆਹ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲਾੜੀ ਵੱਲੋਂ ਲਾੜੇ ਨੂੰ ਵਿਆਹ ਕੇ ਆਪਣੇ ਘਰ ਲਿਆਂਦਾ ਗਿਆ ਹੈ। ਜਿੱਥੇ ਲੜਕੀ ਪਰਿਵਾਰ ਇਸ ਫੈਸਲੇ ਤੋਂ ਬਹੁਤ ਹੀ ਜਿਆਦਾ ਖੁਸ਼ ਹੈ ਉਥੇ ਹੀ ਲੜਕੇ ਪਰਿਵਾਰ ਦੀ ਸਹਿਮਤੀ ਦੇ ਨਾਲ ਵਿਆਹ ਕੀਤਾ ਗਿਆ ਹੈ।

ਲੜਕੀ ਪਰਿਵਾਰ ਵੱਲੋਂ ਪਹਿਲਾਂ ਹੀ ਇਹ ਸ਼ਰਤ ਰੱਖੀ ਗਈ ਸੀ ਕਿ ਉਨ੍ਹਾਂ ਵੱਲੋਂ ਘਰ ਜਵਾਈ ਬਣਾਇਆ ਜਾਵੇਗਾ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਧੀਆਂ ਹੀ ਹਨ ਜਿੱਥੇ ਵੱਡੀ ਧੀ ਦਾ ਪਹਿਲਾਂ ਵਿਆਹ ਹੋ ਚੁੱਕਾ ਹੈ। ਉਥੇ ਹੀ ਛੋਟੀ ਧੀ ਦਾ ਵਿਆਹ ਕਰਨ ਮੌਕੇ ਮਾਪਿਆਂ ਵੱਲੋਂ ਆਖਿਆ ਗਿਆ ਸੀ ਕਿ ਉਹ ਅਜਿਹੇ ਲੜਕੇ ਨਾਲ ਵਿਆਹ ਕਰਨਗੇ, ਜੋ ਉਹਨਾਂ ਦੇ ਪਰਿਵਾਰ ਵਿਚ ਆ ਕੇ ਰਹਿ ਸਕੇ।

ਜਿੱਥੇ ਦੋਨੋਂ ਪਰਵਾਰ ਹੀ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਕੁਈਨ ਦੇ ਤਹਿਤ ਇਹ ਵਿਆਹ ਕਰਨ ਵਿੱਚ ਕਾਮਯਾਬ ਰਹੇ ਹਨ। ਦੋਹਾਂ ਪਰਿਵਾਰਾਂ ਵੱਲੋਂ ਇਹ ਵਿਆਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਦੇ ਵਿੱਚ ਨਾਮ ਚਰਚਾ ਘਰ ਵਿੱਚ ਕੀਤਾ ਗਿਆ ਹੈ। ਸਾਦਾ ਵਿਆਹ ਕੀਤੇ ਜਾਣ ਤੋਂ ਬਾਅਦ ਜਿਥੇ ਲਾੜੀ ਲਾੜੇ ਨੂੰ ਆਪਣੇ ਘਰ ਬਾਘਾਪੁਰਾਣਾ ਲੈ ਗਈ ਹੈ, ਓਥੇ ਹੀ ਦੋਨੋਂ ਪਰਵਾਰ ਬਹੁਤ ਖ਼ੁਸ਼ ਹਨ।




error: Content is protected !!