BREAKING NEWS
Search

ਪੰਜਾਬ ਚ ਇਥੇ ਹਥਿਆਰਾਂ ਦੀ ਨੋਕ ਤੇ ਘਰ ਚ ਦਾਖਿਲ ਹੋ ਕੀਤੀ 15 ਲੱਖ ਅਤੇ 20 ਤੋਲਾ ਸੋਨੇ ਦੀ ਕੀਤੀ ਲੁੱਟ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਲਗਾਤਾਰ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਜਿੱਥੇ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਵੀ ਦਿੱਤੇ ਜਾ ਰਹੇ ਹਨ। ਜਿਸ ਸਦਕਾ ਪੰਜਾਬ ਦੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ ਉਥੇ ਹੀ ਲੋਕਾਂ ਨੂੰ ਵੀ ਰਾਤ ਦੇ ਸਮੇਂ ਚੌਕਸ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਪਹਿਰੇ ਲਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਰਹਿੰਦੇ ਹਨ। ਪਰ ਉਥੇ ਹੀ ਦਿਨੋਂ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੇ ਹੌਂਸਲੇ ਵੀ ਬੁਲੰਦ ਦੇਖੇ ਜਾ ਰਹੇ ਹਨ ਜਿਥੇ ਲਗਾਤਾਰ ਵੱਡੀਆਂ ਚੋਰੀਆਂ ਕੀਤੀਆਂ ਜਾ ਰਹੀਆਂ ਹਨ।

ਹੁਣ ਪੰਜਾਬ ਵਿੱਚ ਇੱਥੇ ਹਥਿਆਰਾਂ ਦੀ ਨੋਕ ਤੇ ਘਰ ਵਿੱਚ ਦਾਖਲ ਹੋ ਕੇ 15 ਲੱਖ ਅਤੇ 20 ਤੋਲੇ ਸੋਨੇ ਦੀ ਲੁੱਟ ਕੀਤੀ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਰੀਦਕੋਟ ਦੇ ਪਾਸ਼ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ 3 ਲੁਟੇਰਿਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋਵੋ ਦਿਨ-ਦਿਹਾੜੇ ਹੀ ਹਥਿਆਰ ਦੀ ਨੋਕ ਤੇ ਇਕ ਔਰਤ ਦੇ ਘਰ ਨੂੰ ਚੋਰੀ ਦਾ ਸ਼ਿਕਾਰ ਬਣਾਇਆ ਗਿਆ ਹੈ।

ਤਿੰਨ ਕਾਰਤੂਸ ਲੁਟੇਰਿਆਂ ਵੱਲੋਂ ਜਿਥੇ ਘਰ ਵਿੱਚ ਦਾਖਲ ਹੋ ਕੇ ਔਰਤ ਨੂੰ ਬੰਧਕ ਬਣਾਇਆ ਗਿਆ ਅਤੇ ਉਸ ਦੇ ਘਰ ਵਿੱਚ ਪਈ ਹੋਈ 15 ਤੋਂ 16 ਲੱਖ ਰੁਪਏ ਦੀ ਨਗਦੀ ਲੁੱਟੀ ਗਈ ਹੈ ਅਤੇ ਨਾਲ ਹੀ 20 ਤੋਲੇ ਦੇ ਕਰੀਬ ਸੋਨਾ ਵੀ ਲੁੱਟਿਆ ਗਿਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਿਥੇ ਲੁਟੇਰੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਉਥੇ ਹੀ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ। ਪੁਲੀਸ ਵੱਲੋਂ ਜਿੱਥੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲਿਆ ਜਾ ਰਹੀਆਂ ਹਨ ਜਿਨ੍ਹਾਂ ਵਿਚੋਂ ਲੁਟੇਰਿਆਂ ਦੇ ਮੂੰਹ ਤੇ ਰੁਮਾਲ ਬੰਨ੍ਹੇ ਦਿਖਾਈ ਦਿੱਤੇ ਹਨ।

ਜੋ ਬਾਈਕ ਤੇ ਸਵਾਰ ਹੋ ਕੇ ਆਏ ਸਨ ਅਤੇ ਵਾਪਸ ਜਾਂਦੇ ਹੋਏ ਵੀ ਦਿਖਾਈ ਦੇ ਰਹੇ ਹਨ। ਔਰਤ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੂੰ ਪਿਸਤੌਲ ਦੀ ਨੋਕ ਤੇ ਬੰਧਕ ਬਣਾਇਆ ਗਿਆ ਸੀ ਅਤੇ ਇਹ ਲੁਟੇਰੇ ਦਿਨ ਦੇ ਸਮੇਂ ਇੰਟਰਨੈੱਟ ਠੀਕ ਕਰਨ ਵਾਲਿਆ ਦੇ ਬਹਾਨੇ ਅੰਦਰ ਆਏ ਸਨ।



error: Content is protected !!