ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਪਰਿਵਾਰਾਂ ਦੇ ਵਿਚ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਆਪਸੀ ਵਿਵਾਦ ਇਸ ਕਦਰ ਵੱਧ ਜਾਂਦੇ ਹਨ ਕੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਚਲਦਿਆਂ ਹੋਇਆਂ ਜਿਥੇ ਕਈ ਲੋਕ ਆਪਣਾ ਆਪਾ ਖੋਹ ਬੈਠਦੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਜੇਲ੍ਹ ਤੱਕ ਜਾਣਾ ਪੈਂਦਾ ਹੈ। ਆਏ ਦਿਨ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਪੰਜਾਬ ਵਿਚ ਜਿਥੇ ਸਹੁਰੇ ਵੱਲੋਂ ਆਪਣੀ ਨੂੰਹ ਦਾ ਗਲਾ ਘੋਟ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਥੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਪ੍ਰਾਤ ਜਾਣਕਾਰੀ ਅਨੁਸਾਰ ਇਹ ਘਟਨਾ ਮਲੋਟ ਦੇ ਸੰਦੀਪ ਨਗਰ ਤੋਂ ਸਾਹਮਣੇ ਆਈ ਹੈ।। ਜਿੱਥੇ 30 ਸਾਲਾ ਵਿਆਹੁਤਾ ਅਮਨਦੀਪ ਕੌਰ ਪਤਨੀ ਸੁੱਚਾ ਸਿੰਘ ਦਾ ਗਲਾ ਘੁੱਟ ਕੇ ਉਸ ਦੇ ਸਹੁਰੇ ਗੁਰਦਾਸ ਸਿੰਘ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਉਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਹ ਇੱਕ ਖੇਤੀਬਾੜੀ ਸੰਦ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦਾ ਹੈ। ਉਥੇ ਹੀ ਪਰਿਵਾਰ ਵਿਚ ਉਸਦੇ ਪਿਤਾ ਅਤੇ ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।

ਜਿਸ ਦੀ ਜਾਣਕਾਰੀ ਮਿਲਣ ਤੇ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਉਸਦੀ ਪਤਨੀ ਦਾ ਉਸ ਦੇ ਪਿਤਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿੱਥੇ ਉਨ੍ਹਾਂ ਦਾ ਸੱਤ ਸਾਲਾਂ ਦਾ ਬੱਚਾ ਹੈ ਅਤੇ ਵਿਆਹ ਨੂੰ 10 ਸਾਲ ਹੋਏ ਸਨ। ਉਸ ਵੱਲੋਂ ਆਪਣੀ ਫੈਕਟਰੀ ਮਾਲਕਾਂ ਦੇ ਜ਼ਰੀਏ ਇਸ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਅਤੇ ਘਟਨਾ ਸਥਾਨ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ

ਉਥੇ ਮ੍ਰਿਤਕਾ ਦੇ ਮਾਪਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਕਤਲ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਕਿ ਕਿੰਨਾ ਕਾਰਨਾ ਦੇ ਕਾਰਨ ਇਹ ਸਭ ਹੋਇਆ ਹੈ। ਸਹੁਰੇ ਵੱਲੋਂ ਆਪਣਾ ਜੁਰਮ ਕਬੂਲ ਕੀਤਾ ਗਿਆ ਹੈ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਸੋਹਰੇ ਵਲੋਂ ਆਪਣੀ ਨੂੰਹ ਦਾ ਗਲਾ ਘੋਟ ਕੀਤਾ ਬੇਰਹਿਮੀ ਨਾਲ ਕਤਲ- ਪੁਲਿਸ ਕਰ ਰਹੀ ਕਾਰਵਾਈ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਸੋਹਰੇ ਵਲੋਂ ਆਪਣੀ ਨੂੰਹ ਦਾ ਗਲਾ ਘੋਟ ਕੀਤਾ ਬੇਰਹਿਮੀ ਨਾਲ ਕਤਲ- ਪੁਲਿਸ ਕਰ ਰਹੀ ਕਾਰਵਾਈ
ByadminJuly 13, 2022Comments Off on ਪੰਜਾਬ ਚ ਇਥੇ ਸੋਹਰੇ ਵਲੋਂ ਆਪਣੀ ਨੂੰਹ ਦਾ ਗਲਾ ਘੋਟ ਕੀਤਾ ਬੇਰਹਿਮੀ ਨਾਲ ਕਤਲ- ਪੁਲਿਸ ਕਰ ਰਹੀ ਕਾਰਵਾਈ
Previous Postਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ 300 ਯੂਨਿਟ ਫਰੀ ਬਿਜਲੀ ਨੂੰ ਲੈਕੇ ਇਹਨਾਂ ਲਈ ਜਾਰੀ ਕਰਤਾ ਨਵਾਂ ਹੁਕਮ
Next Postਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਆਈ ਵੱਡੀ ਚੰਗੀ ਖਬਰ, ਪਾਕਿਸਤਾਨ ਤਿਆਰ ਕਰਨ ਜਾ ਰਿਹਾ 300 ਮੀਟਰ ਲੰਬਾ ਪੁੱਲ