ਆਈ ਤਾਜ਼ਾ ਵੱਡੀ ਖਬਰ

ਦੇਸ਼ ਅੰਦਰ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿੱਥੇ ਵਾਹਨ ਚਲਾਉਣ ਵਾਸਤੇ ਬਹੁਤ ਸਾਰੇ ਨਿਯਮ ਵਾਹਨ ਚਾਲਕਾਂ ਲਈ ਲਾਗੂ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਵਾਹਨ ਚਾਲਕਾਂ ਨੂੰ ਸਮੇਂ-ਸਮੇਂ ਤੇ ਮੰਤਰਾਲੇ ਵੱਲੋਂ ਕੀਤੀ ਜਾਂਦੀ ਹੈ, ਜਿਸ ਸਦਕਾ ਹੋਣ ਵਾਲੇ ਭਿਆਨਕ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉੱਥੇ ਹੀ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿੱਥੇ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਇਹ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ।

ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਇਨਸਾਨ ਜਿੱਥੇ ਆਪਣੇ ਘਰ ਤੋਂ ਬਾਹਰ ਕਿਸੇ ਕੰਮ ਲਈ ਨਿਕਲਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਸਮੇਂ ਪਰਵਾਰ ਉੱਪਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਸੈਰ ਕਰਦੇ ਹੋਏ ਪਤੀ ਪਤਨੀ ਨੂੰ ਕਾਰ ਚਾਲਕਾਂ ਵੱਲੋਂ ਦਰੜਿਆ ਗਿਆ ਹੈ ਜਿਨ੍ਹਾਂ ਦੀ ਮੌਕੇ ਤੇ ਮੌਤ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦਿੜਬਾ ਤੋਂ ਸਾਹਮਣੇ ਆਈ ਹੈ ਜਿੱਥੇ ਗੁਰਦੁਆਰਾ ਬਾਬੇ ਬਾਬੂ ਬੈਰਸੀਆਣਾ ਸਾਹਿਬ ਦੇ ਰਾਸ਼ਟਰੀ ਮਾਰਗ ਉੱਤੇ ਸੈਰ ਕਰ ਰਹੇ ਪਤੀ-ਪਤਨੀ ਨੂੰ ਇੱਕ ਕਾਰ ਚਾਲਕ ਵੱਲੋਂ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ 45 ਸਾਲਾ ਮਲਕੀਤ ਸਿੰਘ ਅਤੇ ਉਸ ਦੀ ਪਤਨੀ ਰਾਣੀ ਕੌਰ ਅੱਜ ਸ਼ੁੱਕਰਵਾਰ ਸਵੇਰ ਨੂੰ ਜਦੋਂ ਆਪਣੇ ਘਰ ਤੋਂ ਸੈਰ ਕਰਨ ਲਈ ਇਸ ਸੜਕ ਉਪਰ ਨਿਕਲੇ ਸਨ ਤਾਂ ਉਸੇ ਹੀ ਸਮੇਂ ਇਕ ਤੇਜ਼ ਰਫ਼ਤਾਰ ਕਾਰ ਵੱਲੋਂ ਉਨ੍ਹਾਂ ਨੂੰ ਕੁਚਲ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਇਹ ਕਾਰ ਫੇਰੀ ਸਾਈਡ ਤੋਂ ਆ ਰਹੀ ਸੀ ।

ਜਿੱਥੇ ਰੋਜਾਨਾਂ ਦੀ ਤਰਾਂ ਹੀ ਸੈਰ ਕਰਨ ਆਏ ਪਤੀ-ਪਤਨੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਹ ਪਰਿਵਾਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੇ ਪਿੰਡ ਖ਼ਾਨਪੁਰ ਨੂੰ ਛੱਡ ਕੇ ਦਿੜ੍ਹਬਾ ਵਿਖੇ ਹੀ ਰਹਿ ਰਿਹਾ ਸੀ। ਇਸ ਘਟਨਾ ਕਾਰਨ ਜਿੱਥੇ ਇਸ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਸੈਰ ਕਰਨ ਜਾਣ ਆਉਣ ਵਾਲੇ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।


ਤਾਜਾ ਜਾਣਕਾਰੀ


