BREAKING NEWS
Search

ਪੰਜਾਬ ਚ ਇਥੇ ਸੁਤੇ ਹੋਏ ਪਰਿਵਾਰ ਤੇ ਮੀਹ ਨੇ ਵਰਾਇਆ ਕਹਿਰ, ਬੱਚੀ ਸਮੇਤ ਨੌਜਵਾਨ ਦੀ ਹੋਈ ਮੌਤ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਕੁਝ ਮਹੀਨੇ ਦੀ ਗਰਮੀ ਤੋਂ ਬਾਅਦ ਜਿਥੇ ਲੋਕਾਂ ਨੂੰ ਹੁਣ ਦੋ ਦਿਨਾਂ ਤੋਂ ਹੋਣ ਵਾਲੀ ਬਰਸਾਤ ਦੇ ਕਾਰਨ ਇਸ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਉੱਥੇ ਹੀ ਹੁਣ ਇਸ ਬਰਸਾਤ ਨੇ ਪਸ਼ੂ, ਪੰਛੀਆਂ, ਜਾਨਵਰਾਂ ਅਤੇ ਫਸਲਾਂ ਨੂੰ ਵੀ ਕਾਫੀ ਵੱਡੀ ਰਾਹਤ ਦਿੱਤੀ ਹੈ। ਕਿਉਂਕਿ ਬੀਤੇ ਕੁਝ ਮਹੀਨਿਆਂ ਤੋਂ ਪੈਣ ਵਾਲੀ ਇਸ ਗਰਮੀ ਨੇ ਜਿਥੇ ਪਿਛਲੇ ਕਈ ਮਹੀਨਿਆਂ ਦੇ ਰਿਕਾਰਡ ਤੋੜ ਦਿੱਤੇ ਸਨ। ਉਥੇ ਹੀ ਦੋ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਨੇ ਲੋਕਾਂ ਨੂੰ ਇਸ ਗਰਮੀ ਤੋਂ ਨਿਜਾਤ ਦਿਵਾ ਦਿੱਤੀ ਹੈ ਉਥੇ ਹੀ ਇਸ ਬਰਸਾਤ ਦੇ ਚਲਦਿਆਂ ਹੋਇਆਂ ਕਈ ਹਾਦਸੇ ਵਾਪਰਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਹੁਣ ਜਿੱਥੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਭਾਰੀ ਬਰਸਾਤ ਹੋਈ ਹੈ ਉਥੇ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ ਜਿਸ ਕਾਰਨ ਕਈ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਸ ਬਰਸਾਤ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇੱਥੇ ਸੁੱਤੇ ਪਰਿਵਾਰ ਤੇ ਮੀਂਹ ਨੇ ਕਹਿਰ ਵਰਸਾਇਆ ਹੈ ਜਿੱਥੇ ਬੱਚੀ ਸਮੇਤ ਨੌਜਵਾਨ ਦੀ ਮੌਤ ਹੋਣ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਅਧੀਨ ਬੋਹਰਾ ਕਾਲੌਨੀ ਤੋਂ ਸਾਹਮਣੇ ਆਇਆ ਹੈ

ਜਿੱਥੇ ਬੀਤੀ ਕਲ ਬਰਸਾਤ ਦੇ ਚਲਦਿਆਂ ਹੋਇਆਂ ਇਕ ਘਰ ਦੀ ਛੱਤ ਅਚਾਨਕ ਹੀ ਸ਼ਨੀਵਾਰ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਡਿੱਗ ਗਈ। ਜਿਸ ਸਮੇਂ ਸਾਰਾ ਪਰਵਾਰ ਸੌਂ ਰਿਹਾ ਸੀ ਉਸ ਸਮੇਂ ਹੀ ਇਸ ਛੱਤ ਦੇ ਡਿੱਗਣ ਕਾਰਨ ਇਸ ਹਾਦਸੇ ਦੀ ਚਪੇਟ ਵਿਚ ਆ ਗਏ। ਜਿਸ ਕਾਰਨ ਇਕ ਨੌਜਵਾਨ ਨਾਨਕ ਅਤੇ ਇਕ ਡੇਢ ਸਾਲਾ ਬੱਚੀ ਆਰੋਹੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਇਸ ਪਰਿਵਾਰ ਦੇ ਵਿੱਚ ਜਿੱਥੇ ਛੇ ਮੈਂਬਰ ਰਹਿ ਰਹੇ ਸਨ ਉਥੇ ਹੀ ਚਾਰ ਲੋਕਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ। ਜੋ ਇਸ ਸਮੇਂ ਜ਼ੇਰੇ ਇਲਾਜ ਹਨ। ਪਰਵਾਰ ਵਿੱਚ ਵਿਜੇ ਕੁਮਾਰ ਅਤੇ ਉਸ ਦੀ ਪਤਨੀ ਮਧੂ, ਭਰਾ ਨਾਨਕ ਅਤੇ ਬੱਚਿਆਂ ਦੇ ਵਿੱਚ ਬੇਟੀ ਰੌਸ਼ਨੀ 7 ਸਾਲਾ, ਅਰੂਸ਼ੀ 5 ਸਾਲਾ, ਅਤੇ ਇੱਕ ਛੋਟੀ ਡੇਢ ਸਾਲਾ ਬੇਟੀ ਆਰੋਹੀ ਸ਼ਾਮਲ ਸਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ।



error: Content is protected !!