BREAKING NEWS
Search

ਪੰਜਾਬ ਚ ਇਥੇ ਸਾਲ ਦੇ ਆਖਰੀ ਦਿਨ ਵਾਪਰ ਗਿਆ ਇਹ ਕਹਿਰ ਕੁੜੀ ਨੂੰ ਘਰ ਦੇ ਅੰਦਰ ਮਿਲੀ ਮੌਤ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਵਾਪਰ ਰਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਵਾਪਰਨ ਵਾਲੇ ਸੜਕ ਹਾਦਸਿਆਂ ਦੌਰਾਨ ਜਾਂਦੀ ਹੈ, ਉਥੇ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਅਚਾਨਕ ਹੀ ਘਰ ਵਿੱਚ ਵਾਪਰਨ ਵਾਲੇਹਾਦਸਿਆਂ ਦੌਰਾਨ ਵੀ ਚਲੇ ਜਾਂਦੀ ਹੈ। ਜਿਥੇ ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਵਿਆਹ ਕੇ ਨਵੇਂ ਘਰ ਭੇਜਿਆ ਜਾਂਦਾ ਹੈ , ਤਾਂ ਜੋ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਸਕਣ ਪਰ ਬਹੁਤ ਸਾਰੀਆਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਪਰਿਵਾਰਕ ਝਗੜਿਆਂ ਅਤੇ ਦਾਜ-ਦਹੇਜ ਦੀ ਮੰਗ ਨੂੰ ਲੈ ਕੇ ਬਹੁਤ ਸਾਰੀਆਂ ਕੁੜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਕੁਝ ਕੁੜੀਆਂ ਖ਼ੁਦ ਮਾਨਸਿਕਤਾ ਦੇ ਦੌਰ ਵਿਚੋਂ ਗੁਜ਼ਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ।

ਪੰਜਾਬ ਵਿੱਚ ਇਥੇ ਹੁਣ ਸਾਲ ਦੇ ਆਖਰੀ ਦਿਨ ਅਜਿਹਾ ਹਾਦਸਾ ਵਾਪਰ ਗਿਆ ਹੈ ਕਿ ਕੁੜੀ ਦੀ ਘਰ ਦੇ ਅੰਦਰ ਹੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੋਪੜ ਜਿਲ੍ਹੇ ਦੇ ਮੋਰਿੰਡਾ ਕਸਬੇ ਅਧੀਨ ਉਹਦੇ ਗਲੋਬਲ ਇਨਕਲੇਵ ਮੜੌਲੀ ਕਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 27 ਸਾਲਾ ਵਿਆਹੁਤਾ ਦੀ ਸ਼ੱਕੀ ਹਲਾਤਾਂ ਵਿੱਚ ਉਸਦੇ ਸਹੁਰੇ ਘਰ ਵਿੱਚ ਹੀ ਮੌਤ ਹੋ ਗਈ ਹੈ। ਸਹਾਰਨਪੁਰ ਯੂ ਪੀ ਦੀ ਰਹਿਣ ਵਾਲੀ ਪਾਇਲ ਪੁੱਤਰੀ ਅਨਿਲ ਕੁਮਾਰ ਦਾ ਵਿਆਹ ਮੋਰਿੰਡਾ ਸਥਿਤ ਗਲੋਬਲ ਇਨਕਲੇਵ ਮੜੋਲੀ ਕਲਾ ਦੇ ਰਹਿਣ ਵਾਲੇ ਗੁਰਮੁਖ ਸਿੰਘ ਨਾਲ ਤਿੰਨ ਸਾਲ ਪਹਿਲਾਂ ਹੋਇਆ ਸੀ।

ਉਥੇ ਹੀ ਉਨ੍ਹਾਂ ਦੇ ਇਕ ਬੱਚਾ ਵੀ ਹੈ। ਹੁਣ ਲੜਕੀ ਦੀ ਮੌਤ ਹੋਣ ਤੇ ਉਸ ਦੇ ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੀ ਧੀ ਨੂੰ ਸਹੁਰੇ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਹੈ । ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਿੱਥੇ ਪੋਸਟਮਾਰਟਮ ਲਈ ਮੋਰਿੰਡਾ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ।

ਸਹੁਰੇ ਪਰਿਵਾਰ ਵਿੱਚ ਜਿੱਥੇ ਮ੍ਰਿਤਕਾ ਦੇ ਪਤੀ ਅਤੇ ਸੱਸ-ਸਹੁਰੇ ਉਪਰ ਦੋਸ਼ ਲਗਾਏ ਗਏ ਹਨ ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੀ ਕਾਰਵਾਈ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਕੀਤੀ ਜਾਵੇਗੀ।



error: Content is protected !!