BREAKING NEWS
Search

ਪੰਜਾਬ ਚ ਇਥੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤਕ ਬਿਜਲੀ ਰਹੇਗੀ ਬੰਦ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਬਿਜਲੀ ਸੰਕਟ ਲਗਾਤਾਰ ਗਹਿਰਾ ਹੁੰਦਾ ਨਜ਼ਰ ਆ ਰਿਹਾ ਹੈ । ਜਿਸ ਨੂੰ ਲੈ ਕੇ ਹੁਣ ਸਰਕਾਰਾਂ ਦੇ ਵੱਲੋਂ ਵੀ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਵਿੱਚ ਬਿਜਲੀ ਸੰਕਟ ਨੂੰ ਦੂਰ ਕੀਤਾ ਜਾ ਸਕੇ । ਹਾਲਾਂਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਫ੍ਰੀ ਬਿਜਲੀ ਨੂੰ ਲੈ ਕੇ ਕੀਤੇ ਸਨ, ਪਰ ਫ੍ਰੀ ਬਿਜਲੀ ਤਾਂ ਲੋਕਾਂ ਨੂੰ ਕੀ ਮਿਲਣੀ, ਸਗੋਂ ਲੱਗ ਰਹੇ ਲੰਬੇ ਲੰਬੇ ਕੱਟ ਲੋਕਾਂ ਸਾਹਮਣੇ ਇਕ ਨਵੀਂ ਪ੍ਰੇਸ਼ਾਨੀ ਖਡ਼੍ਹੀ ਕਰ ਰਹੇ ਹਨ । ਇਸੇ ਵਿਚਕਾਰ ਹੁਣ ਪੰਜਾਬ ਦੇ ਲੋਕਾਂ ਦੀ ਹੋਰ ਜ਼ਿਆਦਾ ਚਿੰਤਾ ਵਧ ਸਕਦੀ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਸਵੇਰੇ ਨੌਂ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਬਿਜਲੀ ਬੰਦ ਹੋਣ ਸਬੰਧੀ ਖ਼ਬਰ ਸਾਹਮਣੇ ਆਈ ਹੈ ।

ਦਰਅਸਲ ਹੁਣ ਖੰਨਾ ਵਿੱਚ ਸਵੇਰ ਦੇ ਨੌੰ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਬਿਜਲੀ ਬੰਦ ਰਹੇਗੀ । ਪੀ ਐਸ ਪੀ ਸੀ ਐਲ ਦੇ ਇੰਜੀਨੀਅਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਅੱਜ ਜਾਨੀ 29 ਮਈ 2022 ਦਿਨ ਐਤਵਾਰ ਨੂੰ 66ਕੇਵੀ ਸਬ ਸਟੇਸ਼ਨ ਬਦੀਨਪੁਰ ਤੋਂ ਚੱਲਦੇ 11 ਕੇਵੀ ਦੇ ਨਾਲ ਲੱਗਦੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ।

ਜਿਨ੍ਹਾਂ ਵਿੱਚ ਸ੍ਰੀ ਗਨੇਸ਼ ਫੀਡ , ਜੇ ਐੱਸ ਐੱਸ ਗਲਵੱਢੀ , ਸੱਤ ਸਹਿਬ , ਇੰਡਸਟ੍ਰੀਅਲ ਅਮਲੋਹ , ਨੀਲਕੰਠ ਸਾਲਾਨਾ ਦਾਰਾ ਸਿੰਘ’, ਜੀ ਓ ਸਟੀਲ, ਕੌਨਕਾਸਟ ਇਸ ਤੋਂ ਇਲਾਵਾ ਸ੍ਰੀ ਗਣੇਸ਼ ਫੀਡਰ ਦੀ ਬਿਜਲੀ ਸਪਲਾਈ ਐਤਵਾਰ ਨੂੰ ਸਵੇਰ ਦੇ ਨੌਂ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਬੰਦ ਰਹੇਗੀ । ਜ਼ਿਕਰਯੋਗ ਹੈ ਕਿ ਮਾਨ ਸਰਕਾਰ ਦੇ ਵੱਲੋਂ ਪੰਜਾਬ ਵਿੱਚ ਵਿਕਾਸ ਦੇ ਨਾਮ ਤੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਜਿਸ ਤਰ੍ਹਾਂ ਵਿਕਾਸ ਦਾ ਦਾਅਵਾ ਬਿਜਲੀ ਦੇ ਲੱਗ ਰਹੇ ਕਟ ਤੋੜਦੇ ਹੋਏ ਨਜ਼ਰ ਆ ਰਹੇ ਹਨ ਉਸਦੇ ਚਲਦੇ ਹੁਣ ਮਾਨ ਸਰਕਾਰ ਸੁਆਲਾਂ ਦੇ ਘੇਰੇ ਵਿੱਚ ਨਜ਼ਰ ਆ ਰਹੀ ਹੈ ।

ਹਾਲਾਂਕਿ ਖੰਨਾ ਦੇ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਕਿਉ ਬਦ ਰਹਿਣ ਵਾਲੀ ਹੈ ਇਸ ਬਾਬਤ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਆਖਿਰ ਕਿਨ੍ਹਾਂ ਕਾਰਨਾਂ ਕਾਰਨ ਇਹ ਬਿਜਲੀ ਸਪਲਾਈ ਬੰਦ ਰਹਿਣ ਵਾਲੀ ਹੈ , ਪਰ ਇਹ ਨੌਂ ਘੰਟੇ ਲੱਗਣ ਵਾਲਾ ਲੰਬਾ ਕੱਟ ਲੋਕਾਂ ਦੀਆਂ ਦਿੱਕਤਾਂ ਨੂੰ ਹੋਰ ਜ਼ਿਆਦਾ ਵਧਾ ਸਕਦਾ ਹੈ ।



error: Content is protected !!