BREAKING NEWS
Search

ਪੰਜਾਬ ਚ ਇਥੇ ਸਮਸ਼ਾਨ ਘਾਟ ਚ ਲਾਸ਼ ਤੇ ਪਾਣੀ ਪਾ ਕੇ ਰੋਕਿਆ ਸੰਸਕਾਰ, ਸਾਰੇ ਰਹਿ ਗਏ ਹੈਰਾਨ- ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਪਰਮਾਤਮਾ ਵੱਲੋਂ ਮਨੁੱਖ ਨੂੰ ਜੀਵਨ ਦੀ ਇਕ ਖੂਬਸੂਰਤ ਦਾਤ ਬਖ਼ਸ਼ੀ ਗਈ ਹੈ, ਜਿਸ ਜੀਵਨ ਦਾ ਅੰਤ ਅਕਸਰ ਮੌਤ ਨਾਲ ਹੁੰਦਾ । ਇਸ ਜੀਵਨ ਦੇ ਪੜਾਅ ਵਿੱਚ ਬਹੁਤ ਸਾਰੇ ਮਨੁੱਖ ਦੇ ਰਿਸ਼ਤੇ ਬਣਦੇ ਹਨ ਤੇ ਬਹੁਤ ਸਾਰੇ ਰਿਸ਼ਤਿਆਂ ਦੇ ਨਾਲ ਮਨੁੱਖ ਦਾ ਵਿਵਾਦ ਪੈਦਾ ਹੁੰਦਾ ਹੈ। ਪਰ ਕਈ ਵਾਰ ਰਿਸ਼ਤਿਆਂ ਵਿੱਚ ਪੈਦਾ ਹੋਇਆ ਵਿਵਾਦ ਐਨਾ ਖ਼ਤਰਨਾਕ ਰੂਪ ਧਾਰਨ ਕਰ ਲੈਂਦਾ ਹੈ ਜੋ ਸਭ ਕੁਝ ਬਰਬਾਦ ਕਰ ਦਿੰਦਾ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਭਤੀਜੇ ਦੇ ਵੱਲੋਂ ਆਪਣੇ ਚਾਚੇ ਦਾ ਪਹਿਲਾ ਕਤਲ ਕੀਤਾ ਗਿਆ ਅਤੇ ਚੋਰੀ ਛੁਪੇ ਆਪਣੇ ਚਾਚੇ ਦਾ ਅੰਤਮ ਸਸਕਾਰ ਕਰ ਰਿਹਾ ਸੀ ਤਾਂ ਮੌਕੇ ਤੇ ਪੁਲਸ ਪਹੁੰਚ ਗਈ ਤੇ ਪੁਲੀਸ ਦੇ ਵੱਲੋਂ ਅੱਧ ਵਿਚਕਾਰ ਸੰਸਕਾਰ ਨੂੰ ਰੋਕਣ ਦੇ ਲਈ ਪਾਣੀ ਲਾਸ਼ ਤੇ ਪਾ ਕੇ ਸਸਕਾਰ ਰੋਕ ਦਿੱਤਾ ਗਿਆ।

ਜਿਸ ਤੋਂ ਬਾਅਦ ਪੁਲੀਸ ਵੱਲੋਂ ਮ੍ਰਿਤਕ ਦੇ ਕੰਕਾਲ ਕਬਜ਼ੇ ਵਿੱਚ ਲੈ ਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭਤੀਜਾ ਆਪਣੇ ਚਾਚੇ ਨੂੰ ਟਰੈਕਟਰ ਥੱਲੇ ਦੇ ਕੇ ਮਾਰਨ ਮਗਰੋਂ ਅੰਤਮ ਸਸਕਾਰ ਕਰਨ ਹੀ ਲੱਗਾ ਸੀ ਕਿ ਪੁਲੀਸ ਨੇ ਛਾਪਾ ਮਾਰ ਦਿੱਤਾ । ਮ੍ਰਿਤਕ ਵਿਅਕਤੀ ਦਾ ਸਸਕਾਰ ਕਰਨ ਤੋਂ ਪਹਿਲਾਂ ਹੀ ਉਸ ਦਾ ਕੰਕਾਲ ਕੱਢ ਲਿਆ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਕ ਪੈਂਹਠ ਸਾਲਾ ਅਵਤਾਰ ਸਿੰਘ ਤੇ ਉਸ ਦੇ ਹੀ ਭਤੀਜੇ ਅਮਰੀਕ ਸਿੰਘ ਦੇ ਵੱਲੋਂ ਟਰੈਕਟਰ ਚੜ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਹ ਇਸ ਕਤਲ ਕਾਂਡ ਨੂੰ ਲੁਕਾਉਣਾ ਚਾਹੁੰਦਾ ਸੀ । ਜਿਸਦੇ ਚਲਦੇ ਉਸਦੇ ਵੱਲੋਂ ਅੰਤਮ ਸਸਕਾਰ ਕਰ ਦਿੱਤਾ । ਜਿਵੇਂ ਹੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਪਾਣੀ ਪਾ ਕੇ ਸਸਕਾਰ ਨੂੰ ਰੋਕਿਆ ਤੇ ਮ੍ਰਿਤਕ ਦਾ ਸਰੀਰ ਕਰੀਬ ਦਸ ਫ਼ੀਸਦੀ ਬਚਾਅ ਹੋਇਆ ।

ਫਿਰ ਪੁਲੀਸ ਨੇ ਅੱਧ ਸਡ਼ਿਆ ਹੋਇਆ ਸਰੀਰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਫਿਲਹਾਲ ਪੁਲਸ ਵੱਲੋਂ ਹੁਣ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਪੁਲੀਸ ਵੱਲੋਂ ਵੱਖ ਵੱਖ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ । ਪੁਲੀਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣਗੇ ।



error: Content is protected !!