ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ,ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਜ਼ਮੀਨ ਜਾਇਦਾਦ ਦੀ ਖਾਤਰ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਬੀਤੇ ਦਿਨੀਂ ਜਿੱਥੇ ਇਕ ਭਰਾ ਵੱਲੋਂ ਆਪਣੀ ਭੈਣ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਿਸ ਸਮੇਂ ਉਹ ਗਰਮੀ ਦੀਆਂ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਪਿੰਡ ਆਈ ਹੋਈ ਸੀ ਅਤੇ ਦੋ ਭਰਾਵਾਂ ਤੇ ਵਿਚਕਾਰ ਚੱਲ ਰਿਹਾ ਜਮੀਨੀ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਭਰਾ ਵੱਲੋਂ ਜਿੱਥੇ ਕਹੀ ਨਾਲ ਹਮਲਾ ਕੀਤਾ ਗਿਆ ਸੀ ਅਤੇ ਭੈਣ ਦੀ ਮੌਤ ਹੋ ਗਈ ਸੀ।

ਹੁਣ ਪੰਜਾਬ ਵਿੱਚ ਇੱਥੇ ਸਕੇ ਭਰਾਵਾਂ ਵੱਲੋਂ ਭਰਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਥੇ ਖੂਨ ਦਾ ਰਿਸ਼ਤਾ ਪਾਣੀ ਬਣ ਗਿਆ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼ਾਹੀ ਸ਼ਹਿਰ ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਗੁਡਾਣੀ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਸਕੇ ਭਰਾਵਾਂ ਅਤੇ ਇੱਕ ਭਰਜਾਈ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਜਸਵੀਰ ਸਿੰਘ 60 ਸਾਲਾ ਪੁੱਤਰ ਸੰਤੋਖ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ।

ਜਿੱਥੇ ਜਸਵੀਰ ਸਿੰਘ ਦੀ ਆਪਣੇ ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੇ ਨਾਲ ਪਿੰਡ ਚ ਪੈਂਦੇ ਇਕ ਪਲਾਟ ਅਤੇ ਖੇਤਾਂ ਚ ਲੱਗੀ ਮੋਟਰ ਦਾ ਲੋਡ ਵਧਾਉਣ ਦੇ ਮਾਮਲੇ ਨੂੰ ਲੈ ਕੇ ਲੜਾਈ ਇਸ ਕਦਰ ਵਧ ਗਈ ਕਿ ਇਸ ਤਕਰਾਰ ਦੇ ਦੌਰਾਨ ਹੀ ਦੋ ਭਰਾਵਾਂ ਅਤੇ ਭਰਜਾਈ ਵੱਲੋਂ ਜਸਵੀਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਦੱਸਿਆ ਗਿਆ ਹੈ ਕਿ ਮ੍ਰਿਤਕ ਦੇ ਦੋ ਪੁੱਤਰ ਅਮਰੀਕਾ ਵਿੱਚ ਰਹਿ ਰਹੇ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਸਕੇ ਭਰਾਵਾਂ ਵਲੋਂ ਭਰਾ ਦਾ ਕੀਤਾ ਬੇਹਿਰਮੀ ਨਾਲ ਕਤਲ, ਖੂਨ ਦਾ ਰਿਸ਼ਤਾ ਬਣਿਆ ਪਾਣੀ
ByadminJune 30, 2022Comments Off on ਪੰਜਾਬ ਚ ਇਥੇ ਸਕੇ ਭਰਾਵਾਂ ਵਲੋਂ ਭਰਾ ਦਾ ਕੀਤਾ ਬੇਹਿਰਮੀ ਨਾਲ ਕਤਲ, ਖੂਨ ਦਾ ਰਿਸ਼ਤਾ ਬਣਿਆ ਪਾਣੀ
Previous PostCM ਭਗਵੰਤ ਮਾਨ ਨੇ ਲਿਆ ਵੱਡਾ ਫੇਸਲਾ, ਵਿਧਾਨ ਸਭਾ ਚ ‘ਇੱਕ ਵਿਧਾਇਕ, ਇੱਕ ਪੈਨਸ਼ਨ’ ਮਤਾ ਕੀਤਾ ਗਿਆ ਪਾਸ
Next Postਪੰਜਾਬ ਚ ਮੁਹੱਲਾ ਕਲੀਨਿਕਾਂ ਨੂੰ ਲੈਕੇ ਆਈ ਵੱਡੀ ਖਬਰ, ਸਰਕਾਰ 231 ਡਾਕਟਰ ਦੀ ਨਿਯੁਕਤੀ ਦੀ ਤਿਆਰੀ ਚ- ਪ੍ਰਤੀ ਮਰੀਜ ਮਿਲਣਗੇ 50 ਰੁਪਏ