BREAKING NEWS
Search

ਪੰਜਾਬ ਚ ਇਥੇ ਵੱਡੇ ਭਰਾ ਦੀ ਮੌਤ ਦਾ ਦੁੱਖ ਨਾ ਸਹਾਰ ਦੇ ਹੋਏ ਕੁਝ ਪਲਾਂ ਦੇ ਬਾਅਦ ਛੋਟੇ ਭਰਾ ਦੀ ਹੋ ਗਈ ਮੌਤ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ਵਿਚ ਜਿੱਥੇ ਸਕੇ ਭਰਾ ਇੱਕ ਦੂਜੇ ਦੇ ਦੁਸ਼ਮਣ ਬਣਦੇ ਜਾ ਰਹੇ ਹਨ । ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਜ਼ਮੀਨੀ ਵਿਵਾਦ ਕਾਰਨ ਸਕੇ ਭਰਾ ਇੱਕ ਦੂਜੇ ਦਾ ਕਤਲ ਤਕ ਕਰ ਦਿੰਦੇ ਹਨ । ਪਰ ਹੁਣ ਤੁਹਾਡੇ ਨਾਲ ਇੱਕ ਅਜਿਹਾ ਮਾਮਲਾ ਸਾਂਝਾ ਕਰਨ ਜਾ ਰਹੇ ਹਨ ਜਿੱਥੇ ਇਕ ਵੱਡੇ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਛੋਟੇ ਭਰਾ ਨੇ ਵੀ ਦਮ ਤੋੜ ਦਿੱਤਾ । ਜਿਸ ਕਾਰਨ ਪੂਰੇ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ । ਦੱਸ ਦਈਏ ਭਗਤਾ ਭਾਈਕਾ ਤੋਂ ਹੀ ਮਾਮਲਾ ਸਾਹਮਣੇ ਆਇਆ ਹੈ ਇੱਥੇ ਇਕ ਵੱਡੇ ਭਰਾ ਦੀ ਮੌਤ ਦੇ ਕੁਝ ਪਲਾਂ ਬਾਅਦ ਹੀ ਛੋਟੇ ਭਰਾ ਦੀ ਵੀ ਮੌਤ ਹੋ ਗਈ । ਇਸ ਮੰਦਭਾਗੀ ਖਬਰ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਚੁੱਕੀ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ75 ਸਾਲਾ ਪ੍ਰੀਤਮ ਸਿੰਘ ਕਿਸੇ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਸੀ , ਜਿਸ ਕਾਰਨ ਉਸਦੀ ਮੌਤ ਹੋ ਗਈ । ਜਦੋਂ ਉਸ ਦੀ ਮ੍ਰਿਤਕ ਦੇਹ ਘਰ ਲਿਆਂਦੀ ਗਈ ਤਾਂ ਮ੍ਰਿਤਕ ਦੇਹ ਨੂੰ ਵੇਖ ਕੇ ਉਸ ਦਾ ਛੋਟਾ ਭਰਾ ਇਸ ਦੁੱਖ ਨੂੰ ਨਹੀਂ ਸਹਾਰ ਸਕਿਆ ਤੇ ਕੁਝ ਹੀ ਸਮੇਂ ਬਾਅਦ ਛੋਟੇ ਭਰਾ ਦੀ ਵੀ ਮੌਤ ਹੋ ਗਈ । ਇਸ ਘਟਨਾ ਨੂੰ ਲੈ ਕੇ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਮੈਂਬਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਰੀਬੀਆਂ ਵਿਚੋਂ ਇਕ ਸਨ।

ਉਹ ਖੁਦ ਪੰਚਾਇਤ ਮੈਬਰ ਰਹੇ ਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਬੰਸ ਕੌਰ ਅਕਾਲੀ-ਭਾਜਪਾ ਸਰਕਾਰ ਸਮੇਂ ਕੌਸਲਰ ਰਹੇ ਹਨ।ਦੱਸ ਦੇਈਏ ਅਮਰਜੀਤ ਸਿੰਘ ਨੇ ਲੰਬਾ ਸਮਾਂ ਸਥਾਨਕ ਸ਼ਹਿਰ ਦੇ ਵਿੱਚ ਖੂਹ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾਈ ਹੈ ਤੇ ਉਨ੍ਹਾਂ ਦੇ ਦੋ ਧੀਆਂ ਵੀ ਹਨ ।

ਜਦ ਕਿ ਪ੍ਰੀਤਮ ਸਿੰਘ ਤਿੰਨ ਪੁੱਤਰਾਂ ਦੇ ਬਾਪ ਸਨ। ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਮਲੂਕਾ ਸਾਬਕਾ ਮੰਤਰੀ ਵੱਲੋਂ ਪਰਿਵਾਰ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜਿੱਥੇ ਅੱਜ ਕੱਲ੍ਹ ਖ਼ੂਨ ਦੇ ਰਿਸ਼ਤੇ ਇੱਕ ਦੂਜੇ ਦਾ ਖੂਨ ਕਰਦੇ ਹੋਏ ਨਜ਼ਰ ਆ ਰਹੇ ਹਨ , ਪਰ ਦੂਜੇ ਪਾਸੇ ਇਨ੍ਹਾਂ ਦੋਵਾਂ ਭਰਾਵਾਂ ਦਾ ਜੋ ਪਿਆਰ ਸਾਹਮਣੇ ਹੈ ਉਹ ਅੱਜਕੱਲ੍ਹ ਦੇ ਰਿਸ਼ਤਿਆਂ ਲਈ ਇੱਕ ਮਿਸਾਲ ਦੇ ਤੌਰ ਤੇ ਜਾਣਿਆ ਜਾ ਸਕਦਾ ਹੈ ।



error: Content is protected !!