BREAKING NEWS
Search

ਪੰਜਾਬ ਚ ਇਥੇ ਵਿਦੇਸ਼ੀ ਰਿਸ਼ਤੇਦਾਰ ਦਸ ਫੋਨ ਕਰਕੇ ਉਡਾਏ ਲੱਖਾਂ- ਠੱਗੀ ਦਾ ਇਹ ਅਨੋਖਾ ਤਰੀਕਾ ਦੇਖ ਹਰੇਕ ਰਹਿ ਗਿਆ ਹੱਕਾ ਬੱਕਾ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਅਜਿਹੇ ਗੈਰ-ਸਮਾਜਿਕ ਅਨਸਰ ਹਨ ਜਿਨ੍ਹਾਂ ਵੱਲੋਂ ਮਿਹਨਤ ਮਜ਼ਦੂਰੀ ਨਾ ਕਰਕੇ ਲਈ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਦੇ ਉਪਰ ਵੀ ਅਜਿਹੀਆਂ ਘਟਨਾਵਾਂ ਦਾ ਗਹਿਰਾ ਅਸਰ ਹੋਇਆ ਹੈ। ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਤੇ ਨਸ਼ਿਆਂ ਦੀ ਮਾਰ ਹੇਠ ਆਉਣ ਕਾਰਨ ਲੁੱਟਾਂ-ਖੋਹਾਂ ਅਤੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਚਲਦੇ ਹੋਏ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉਥੇ ਹੀ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਲਦ ਅਮੀਰ ਬਣਨ ਦੇ ਚੱਕਰ ਵਿੱਚ ਬਹੁਤ ਸਾਰੀਆਂ ਧੋਖਾਧੜੀ ਅਤੇ ਠੱਗੀ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉੱਥੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਪੰਜਾਬ ਵਿੱਚ ਇੱਥੇ ਵਿਦੇਸ਼ੀ ਰਿਸ਼ਤੇਦਾਰ ਦੱਸ ਕੇ ਫੋਨ ਕਰਕੇ ਲੱਖਾਂ ਦੀ ਠੱਗੀ ਮਾਰੀ ਹੈ ਜਿੱਥੇ ਇਹ ਅਨੋਖਾ ਤਰੀਕਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਹਿਲਪੁਰ ਦੇ ਇਕ ਪਿੰਡ ਬਿੰਜੋ ਤੋਂ ਸਾਹਮਣੇ ਆਇਆ ਹੈ। ਪਿੰਡ ਦੇ ਸਰਵਣ ਸਿੰਘ ਪੁੱਤਰ ਰਾਜ ਸਿੰਘ ਨੂੰ ਕਿਸੇ ਠੱਗ ਵੱਲੋਂ ਵਿਦੇਸ਼ੀ ਰਿਸ਼ਤੇਦਾਰ ਬਣ ਕੇ ਠੱਗ ਲਿਆ ਗਿਆ ਹੈ। ਸਰਵਣ ਸਿੰਘ ਜੋ ਕਿ ਇਸ ਸਮੇਂ ਕੋਟ ਫਤੂਹੀ ਅੱਡੇ ਵਿਖੇ ਆਪਣੀ ਦੁਕਾਨ ਕਰਦਾ ਹੈ। ਉਸ ਨੂੰ ਜਿੱਥੇ 8 ਜੂਨ ਨੂੰ ਇਕ ਵਿਅਕਤੀ ਵੱਲੋਂ ਵਿਦੇਸ਼ੀ ਨੰਬਰ ਤੋਂ ਫੋਨ ਕੀਤਾ ਗਿਆ ਸੀ ਅਤੇ ਉਸ ਨੂੰ ਆਪਣੇ ਰਿਸ਼ਤੇਦਾਰ ਦੱਸ ਕੇ ਗੱਲਾਂ ਵਿੱਚ ਲੈ ਲਿਆ ਗਿਆ।

ਉਸ ਤੋਂ ਬਾਅਦ ਫੋਨ ਕਰਨ ਵਾਲੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਉਹ ਜਲਦੀ ਹੀ ਪੰਜਾਬ ਆ ਰਿਹਾ ਹੈ ਅਤੇ ਇਸ ਲਈ ਉਹ ਕੁਝ ਪੈਸੇ ਉਸ ਨੂੰ ਭੇਜ ਰਿਹਾ ਹੈ ਜਿਸ ਬਾਰੇ ਅਤੇ ਪਰਿਵਾਰਕ ਮੈਂਬਰਾਂ ਨੂੰ ਨਾ ਦੱਸਿਆ ਜਾਵੇ,ਆਖਿਆ ਗਿਆ ਕਿ ਉਹ ਉਸ ਦੇ ਖਾਤੇ ਵਿੱਚ 35 ਲੱਖ 80 ਹਜ਼ਾਰ ਰੁਪਏ ਭੇਜ ਦੇਵੇਗਾ ਜਿਸ ਵਿਚੋਂ ਕੁੱਝ ਪੈਸੇ ਉਸ ਦੇ ਇਕ ਦੋਸਤ ਨੂੰ ਦੇਣੇ ਹਨ ਤੇ ਬਾਕੀ ਦੇ ਕੁੱਝ ਪੈਸੇ ਰੱਖ ਲਵੇ। ਉਸ ਨੂੰ ਇੱਕ ਝੂਠੀ ਰਸੀਦ ਦੀ ਫੋਟੋ ਵੀ ਭੇਜ ਦਿਤੀ ਗਈ ਕਿ ਉਸ ਵੱਲੋਂ ਪੈਸੇ ਭੇਜੇ ਗਏ ਹਨ।

ਜਿਸ ਤੋਂ ਬਾਅਦ ਉਸ ਵੱਲੋਂ ਆਪਣੇ ਦੋਸਤ ਦੇ ਖਾਤੇ ਵਿੱਚ ਪੈਸੇ ਪਾਉਣ ਦਾ ਆਖਿਆ ਗਿਆ ਜਿਸਦੇ ਚਲਦਿਆਂ ਹੋਇਆਂ ਉਸ ਵੱਲੋਂ ਪਹਿਲੇ ਦਿਨ ਇੱਕ ਲੱਖ ਅਤੇ ਦੂਜੇ ਦਿਨ ਇੱਕ ਲੱਖ 80 ਹਜ਼ਾਰ ਰੁਪਏ ਲਏ ਗਏ, ਜਦੋਂ ਉਸ ਵੱਲੋਂ ਧਮਕੀਆਂ ਮਿਲਣ ਤੇ ਆਪਣਾ ਖਾਤਾ ਚੈਕ ਕੀਤਾ ਗਿਆ ਤਾਂ ਉਸ ਵਿਚੋਂ 5 ਲੱਖ 80 ਹਜ਼ਾਰ ਰੁਪਏ ਉਡਾ ਲਏ ਗਏ ਸਨ। ਜਿਸ ਬਾਬਤ ਹੁਣ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ।



error: Content is protected !!