=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਵਿਆਹੁਤਾ ਕੁੜੀ ਨੇ ਚੁਕਿਆ ਖੌਫਨਾਕ ਕਦਮ , ਪਿੱਛੇ ਛੱਡ ਗਈ 10 ਮਹੀਨੇ ਦੀ ਮਾਸੂਮ ਧੀ

ਆਈ ਤਾਜਾ ਵੱਡੀ ਖਬਰ  

ਜ਼ਿੰਦਗੀ ਦੇ ਸਫਰ ਵਿੱਚ ਦੁੱਖ ਤਕਲੀਫਾਂ ਦੇ ਨਾਲ ਨਾਲ ਬਹੁਤ ਸਾਰੀਆਂ ਖੁਸ਼ੀਆਂ ਪ੍ਰਵੇਸ਼ ਕਰਦੀਆਂ ਹਨ l ਮਨੁੱਖ ਨੂੰ ਇਹ ਸਮਾਂ ਹੱਸ ਖੇਡ ਕੇ ਹੰਡਾਉਣਾ ਚਾਹੀਦਾ ਹੈ,ਕਿਉਂਕਿ ਕਦੇ ਵੀ ਸਮਾਂ ਇੱਕ ਸਮਾਨ ਨਹੀਂ ਰਹਿੰਦਾ l ਜ਼ਿੰਦਗੀ ਵਿੱਚ ਆਈਆਂ ਪਰੇਸ਼ਾਨੀਆਂ ਦੇ ਨਾਲ ਹਮੇਸ਼ਾ ਲੜਨਾ ਚਾਹੀਦਾ ਹੈ, ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਸ ਸਮੇਂ ਦੇ ਵਿੱਚ ਡੋਲ ਜਾਂਦੇ ਹਨ ਤੇ ਫਿਰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ l ਇੱਕ ਅਜਿਹਾ ਹੀ ਮਾਮਲਾ ਹੁਣ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਇੱਕ ਵਿਆਹੀ ਕੁੜੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ, ਇਸ ਕੁੜੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਤੇ ਪਿੱਛੇ 10 ਮਹੀਨੇ ਦੀ ਮਾਸੂਮ ਧੀ ਛੱਡ ਗਈ l

ਇਸ ਕੁੜੀ ਵਲੋਂ ਚੁੱਕੇ ਗਏ ਕਦਮ ਕਾਰਨ ਤਾਏ ‘ਤੇ ਵੱਡੇ ਇਲਜ਼ਾਮ ਲੱਗ ਰਹੇ ਹਨ l ਮਾਮਲਾ ਪਟਿਆਲਾ ਦੇ ਰਣਜੀਤ ਨਗਰ ਇਲਾਕੇ ਤੋਂ ਸਾਹਮਣੇ ਆਇਆ l ਜਿੱਥੇ ਇੱਕ ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਤਮੰਨਾ ਵਜੋਂ ਹੋਈ, ਜਿਸ ਨੇ ਦੇਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਵਾਰਦਾਤ ਦੇ ਵਾਪਰਨ ਤੋਂ ਬਾਅਦ ਪੀੜਿਤ ਪਰਿਵਾਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।

ਇਸ ਦੁੱਖ ਦਾਇਕ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੁੜੀ ਦਾ ਤਾਇਆ ਇਨ੍ਹਾਂ ਲੋਕਾਂ ਨੂੰ ਇੰਟਰਕਾਸਟ ਵਿਆਹ ਕਰਵਾਉਣ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪੀੜਿਤ ਪਰਿਵਾਰ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਉਥੇ ਹੀ ਮ੍ਰਿਤਕਾ ਦੀ ਮਾਂ ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਇਕ ਨੌਜਵਾਨ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸ ਦੀ 10 ਮਹੀਨੇ ਦੀ ਧੀ ਵੀ ਹੈ। ਪਰਿਵਾਰ ਮੁਤਾਬਕ ਇੰਟਰਕਾਸਟ ਦੀ ਵਜਹਾ ਨਾਲ ਅਕਸਰ ਪਰਿਵਾਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਤੇ ਕਈ ਵਾਰ ਉਨਾਂ ਦੀ ਧੀ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ l ਜਿਸ ਕਾਰਨ ਹੁਣ ਪੀੜਿਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।




error: Content is protected !!