ਆਈ ਤਾਜਾ ਵੱਡੀ ਖਬਰ
ਕਿਸਾਨ ਨੂੰ ਆਪਣੀ ਫਸਲ ਸਭ ਤੋਂ ਵੱਧ ਪਿਆਰੀ ਹੁੰਦੀ ਹੈ l ਫਸਲਾਂ ਨੂੰ ਕਿਸਾਨ ਪੁੱਤਾਂ ਵਾਂਗ ਪਾਲਦਾ ਹੈ l ਪਰ ਜਦੋਂ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਕੁਦਰਤ ਦੀ ਕਰੋਪੀ ਕਾਰਨ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਦੇ ਲਈ ਉਹ ਦਰਦ ਝਲਣਾ ਬਹੁਤ ਜਿਆਦਾ ਔਖਾ ਹੋ ਜਾਂਦਾ ਹੈ l ਕਿਸਾਨ ਆਪਣਾ ਸਾਰਾ ਦਿਨ ਖੇਤਾਂ ਦੇ ਵਿੱਚ ਬਤੀਤ ਕਰਦਾ ਹੈ ਤਾਂ ਜੋ ਉਹ ਆਪਣੀਆਂ ਫਸਲਾਂ ਦਾ ਚੰਗੇ ਤਰੀਕੇ ਦੇ ਨਾਲ ਧਿਆਨ ਰੱਖ ਸਕੇ l ਕਿਸਾਨ ਦੇ ਲਈ ਉਸਦੇ ਖੇਤ ਉਸ ਦੇ ਘਰ ਤੋਂ ਘੱਟ ਨਹੀਂ ਹੁੰਦੇ l ਇਸੇ ਵਿਚਾਲੇ ਖੇਤਾਂ ਵਿੱਚ ਗਏ ਕਿਸਾਨ ਦੇ ਨਾਲ ਅਜਿਹਾ ਭਾਣਾ ਵਾਪਰ ਗਿਆ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਮਲਾ ਜਲਾਲਾਬਾਦ ਦੇ ਪਿੰਡ ਧਾਣੀ ਮੋਹਰੀ ਰਾਮ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਪਿੰਡ ਦਾ ਹੀ ਕਿਸਾਨ ਆਪਣੇ ਖੇਤਾਂ ‘ਚ ਪਾਣੀ ਲਾਉਣ ਗਿਆ ਵਾਪਸ ਨਾ ਮੁੜਿਆ l
ਜਿਸ ਤੋਂ ਬਾਅਦ ਪਰਿਵਾਰ ਚਿੰਤਾ ਦੇ ਵਿੱਚ ਆ ਗਿਆ ਕਿ ਆਖਰ ਉਹ ਘਰ ਵਾਪਸ ਕਿਉਂ ਨਹੀਂ ਆਇਆ ਤੇ ਪਰਿਵਾਰ ਨੇ ਸਾਰੀ ਰਾਤ ਲੱਭਿਆ ਪਰ ਨਹੀਂ ਮਿਲਿਆ। ਫਿਰ ਸਵੇਰੇ ਤੜਕਸਾਰ ਖੇਤ ਦੇ ਵਿੱਚ ਲੱਗੀ ਮੋਟਰ ਦੇ ਖਾਡੇ ਵਿੱਚੋਂ ਇਸੇ ਕਿਸਾਨ ਦੀ ਲਾਸ਼ ਮਿਲੀ l ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਉਹਨਾਂ ਵੱਲੋਂ ਆਰੋਪ ਲਗਾਏ ਜਾ ਰਹੇ ਹਨ ਕਿ ਇਸ ਕਿਸਾਨ ਦਾ ਕਤਲ ਹੋਇਆ ਹੈ ਤੇ ਕਤਲ ਕਰਨ ਵਾਲੇ ਗੁਆਂਢੀਆਂ ਨਾਲ ਪਾਣੀ ਦੀ ਵਾਰੀ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਸੁਭਾਸ਼ ਦਾ ਕਤਲ ਕਰ ਉਸ ਨੂੰ ਪਾਣੀ ਵਾਲੇ ਖਾਢੇ ਵਿੱਚ ਸੁੱਟ ਦਿੱਤਾ ਗਿਆ।
ਉਧਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਕਤਲ ਕਰਨ ਵਾਲੇ ਪਰਿਵਾਰ ਦੀ ਹੀ ਔਰਤ ਨੇ ਘਰ ਆ ਕੇ ਇਸ ਦੀ ਜਾਣਕਾਰੀ ਦਿੱਤੀ l ਜਿਸ ਤੋਂ ਬਾਅਦ ਸ਼ਾਤਿਰ ਕਾਤਲਾਂ ਨੇ ਇਸ ਕਤਲ ਨੂੰ ਇੱਕ ਹਾਦਸਾ ਸਾਬਿਤ ਕਰਦੇ ਹੋਏ ਜਲਦਬਾਜ਼ੀ ਦੇ ਵਿੱਚ ਉਸਦਾ ਸੰਸਕਾਰ ਵੀ ਕਰਵਾ ਦਿੱਤਾ। ਕਿਸਾਨ ਦਾ ਸੰਸਕਾਰ ਕਰਨ ਤੋਂ ਬਾਅਦ ਜਦ ਪਰਿਵਾਰ ਵਾਪਸ ਮੁੜਨ ਲੱਗਿਆ ਤਾਂ ਖੇਤ ਵਿੱਚ ਪਰਿਵਾਰ ਨੂੰ ਖੂਨ ਦੇ ਵਿੱਚ ਲੱਥ-ਪੱਥ ਇੱਕ ਮੋਟਰ ਵਾਲੀ ਪਲਾਸਟਿਕ ਦੀ ਪਾਈਪ ਅਤੇ ਇੱਕ ਲੱਕੜ ਮਿਲੀ ਜਿਸ ਦੇ ਉੱਤੇ ਖੂਨ ਲੱਗਾ ਹੋਇਆ ਸੀ, ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਉਲਝ ਗਿਆ।
ਉੱਥੇ ਹੀ ਇਸ ਘਟਨਾ ਤੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਸਰਪੰਚ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸ਼ਖਸ ਮੋਟਰਸਾਈਕਲ ਤੇ ਜਾਂਦਾ ਹੋਇਆ ਦਿਖਾਈ ਦਿੰਦਾ ਪਿਆ ਹੈ, ਜਿਸ ਦੇ ਅਧਾਰ ਤੇ ਹੁਣ ਪੁਲਿਸ ਕਾਰਵਾਈ ਕਰਦੀ ਪਈ ਹੈ।
ਤਾਜਾ ਜਾਣਕਾਰੀ