BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਡੇਰੇ ਅੰਦਰ ਲੱਗੀ ਭਿਆਨਕ ਅੱਗ ਚ ਜਿਉਂਦਾ ਸੜ ਗਿਆ ਡੇਰਾ ਮੁੱਖੀ

ਆਈ ਤਾਜਾ ਵੱਡੀ ਖਬਰ 

ਇਸ ਮੌਸਮ ਦੀ ਤਬਦੀਲੀ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਜਿੱਥੇ ਪੈਣ ਵਾਲੀ ਧੁੰਦ ਦੇ ਚਲਦੇ ਹੋਏ ਕਈ ਸੜਕ ਹਾਦਸੇ ਵਾਪਰ ਰਹੇ ਹਨ। ਉਥੇ ਹੀ ਇਸ ਮੌਸਮ ਦੇ ਚਲਦੇ ਹੋਏ ਬਰਸਾਤ ਹੋਣ ਕਾਰਨ ਕਈ ਘਰਾਂ ਦੀਆਂ ਛੱਤਾਂ ਡਿਗ ਰਹੀਆਂ ਹਨ। ਅਸਮਾਨੀ ਬਿਜਲੀ ਦੇ ਨਾਲ ਵੀ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਕੁਝ ਹਾਦਸੇ ਵਾਹਨ ਚਾਲਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਵਾਪਰ ਜਾਂਦੇ ਹਨ। ਇਸ ਤਰਾਂ ਹੀ ਪੰਜਾਬ ਅੰਦਰ ਵਾਪਰਣ ਵਾਲੇ ਵੱਖ ਵੱਖ ਹਾਦਸਿਆ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਕੁਝ ਹਾਦਸੇ ਇਨਸਾਨ ਵੱਲੋਂ ਵਰਤੀ ਗਈ ਅਣਗਹਿਲੀ ਦੇ ਚਲਦੇ ਹੋਏ ਵਾਪਰ ਜਾਂਦੇ ਹਨ। ਜਿਸ ਦਾ ਸ਼ਿਕਾਰ ਉਹ ਇਨਸਾਨ ਖੁਦ ਹੀ ਹੋ ਜਾਂਦਾ ਹੈ। ਹੁਣ ਇੱਥੇ ਭਿਆਨਕ ਹਾਦਸਾ ਡੇਰੇ ਦੇ ਅੰਦਰ ਵਾਪਰਿਆ ਹੈ ਜਿੱਥੇ ਭਿਆਨਕ ਅੱਗ ਵਿੱਚ ਡੇਰਾ ਮੁਖੀ ਜਿਉਂਦਾ ਸੜ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨੂਰਪੁਰਬੇਦੀ ਅਧੀਨ ਆਉਣ ਵਾਲੇ ਪਿੰਡ ਟਿੱਬਾ ਨੰਗਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਡੇਰਾ ਬਾਬਾ ਬਲਰਾਮਪੁਰ ਖੂਹੀ ਤੇ ਵਾਪਰੀ ਇਕ ਘਟਨਾ ਦੇ ਵਿਚ ਡੇਰਾ ਮੁਖੀ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਿੰਡ ਟਿੱਬਾ ਨੰਗਲ ਦਾ ਰਹਿਣ ਵਾਲਾ ਸੇਵਾਦਾਰ ਰਾਜ ਕੁਮਾਰ ਬੀਤੀ ਸ਼ਾਮ ਸਾਢੇ ਚਾਰ ਕੁ ਵਜੇ ਦੇ ਕਰੀਬ ਡੇਰੇ ਤੇ ਗਿਆ ਸੀ ।

ਜੋ ਕਿ ਡੇਰਾ ਮੁਖੀ ਨੂੰ ਰੋਟੀ ਦੇਣ ਵਾਸਤੇ ਗਿਆ ਤਾਂ ਇਹ ਸਭ ਕੁਝ ਵੇਖ ਕੇ ਹੈਰਾਨ ਹੋ ਇਹ ਡੇਰਾ ਮੁਖੀ ਦੇ ਕਮਰੇ ਵਿੱਚ ਅੱਗ ਲੱਗੀ ਹੋਈ ਹੈ,ਜਿਸ ਦੀ ਜਾਣਕਾਰੀ ਤੁਰੰਤ ਹੀ ਪਿੰਡ ਵਾਸੀਆਂ ਨੂੰ ਦਿੱਤੀ ਗਈ ਅਤੇ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਅੱਗ ਉਪਰ ਕਾਬੂ ਪਾਇਆ ਗਿਆ। ਉਥੇ ਹੀ ਡੇਰਾ ਮੁਖੀ ਦੇ ਕਮਰੇ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿੱਥੇ ਡੇਰਾ ਮੁਖੀ ਦੀ ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।

ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਡੇਰਾ ਮੁਖੀ ਸਿਗਰਟ ਅਤੇ ਬੀੜੀ ਪੀਣ ਦਾ ਆਦੀ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੰਤ ਦਿਗੰਬਰ ਰਾਧੇਸ਼ਾਮ ਪੁਰੀ ਪਿਛਲੇ 35 ਸਾਲਾਂ ਤੋਂ ਇਸ ਡੇਰੇ ਵਿਚ ਰਹਿ ਰਿਹਾ ਸੀ। ਜੋਂ ਪਿਛਲੇ ਕੁਝ ਸਮੇਂ ਤੋਂ ਅਧਰੰਗ ਤੋਂ ਪੀੜਤ ਹੋਣ ਦੇ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ। ਇਸ ਲਈ ਪਿੰਡ ਵਾਸੀਆਂ ਵੱਲੋਂ ਹੀ ਉਸ ਨੂੰ ਸਵੇਰੇ-ਸ਼ਾਮ ਬਾਰੀ-ਬਾਰੀ ਰੋਟੀ ਦਿੱਤੀ ਜਾਂਦੀ ਸੀ। ਅਤੇ ਕੋਈ ਨਾ ਕੋਈ ਵਿਅਕਤੀ ਉਸ ਦੀ ਦੇਖਭਾਲ ਕਰਨ ਲਈ ਡੇਰੇ ਤੇ ਚਲਾ ਜਾਂਦਾ ਸੀ।



error: Content is protected !!