ਆਈ ਤਾਜ਼ਾ ਵੱਡੀ ਖਬਰ
ਪੰਜਾਬ ਅੰਦਰ ਵਾਪਰ ਰਹੇ ਸੜਕ ਹਾਦਸੇ ਵਿੱਚ ਜਿਥੇ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਪਰ ਬਹੁਤ ਸਾਰੇ ਲੋਕਾਂ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਜਿਸ ਨਾਲ ਬਹੁਤ ਸਾਰੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਅਤੇ ਕੁਝ ਲੋਕਾਂ ਵੱਲੋਂ ਜਲਦਬਾਜ਼ੀ ਦੇ ਚਲਦਿਆਂ ਹੋਇਆਂ ਵੀ ਅਜਿਹੇ ਹਾਦਸੇ ਵਾਪਰ ਰਹੇ ਹਨ। ਹੁਣ ਪੰਜਾਬ ਵਿੱਚ ਇਥੇ ਵਾਪਰਿਆ ਭਿਆਨਕ ਹਾਦਸਾ, ਮੱਝਾਂ ਦਾ ਭਰਿਆ ਟਰੱਕ ਪਲਟਣ ਕਾਰਨ ਹੋਈ 13 ਪਸ਼ੂਆਂ ਦੀ ਮੌਤ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੰਗਲ ਦੇ ਅਧੀਨ ਆਉਣ ਵਾਲੇ ਪਿੰਡ ਪਾਸਿਵਾਲ ਵਿੱਚ ਉਸ ਸਮੇਂ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਤੋਂ ਇਕ ਟਰੱਕ 32 ਮੱਝਾ ਤੇ ਕੱਟੂਆਂ ਨਾਲ ਭਰਿਆ ਆ ਰਿਹਾ ਸੀ,ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਇਹਨਾਂ ਮੱਝਾਂ ਅਤੇ ਕੱਟੂਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਕਿਸੇ ਬੁੱਚੜਖਾਨੇ ਵਿਚ ਜਾ ਰਿਹਾ ਸੀ। ਜਿਸ ਸਮੇਂ ਇਨ੍ਹਾਂ 32 ਮੱਝਾਂ ਅਤੇ ਕੱਟੂਆ ਨਾਲ ਭਰਿਆ ਹੋਇਆ ਇਹ ਟਰੱਕ ਪਿੰਡ ਪਾਸਿਵਾਲ ਥਾਣਾ ਨੰਗਲ਼ ਦੇ ਨੇੜੇ ਪਹੁੰਚਿਆ ਤਾਂ ਉਸ ਸਮੇਂ ਇਸ ਟਰੱਕ ਦਾ ਸੰਤੁਲਨ ਵਿਗੜ ਗਿਆ।
ਜਿਸ ਕਾਰਨ ਉਹ ਪਸ਼ੂਆਂ ਨਾਲ ਭਰਿਆ ਹੋਇਆ ਟਰੱਕ ਇਕ ਮੋੜ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਮੋੜ ਉੱਤੇ ਸੰਤੁਲਣ ਵਿਗੜਨ ਕਰਕੇ ਪਲਟ ਗਿਆ। ਟਰੱਕ ਦੇ ਪਲਟਣ ਕਾਰਨ ਇਸ ਵਿੱਚ ਮੌਜੂਦ ਕਰੀਬ 13 ਮੱਝਾਂ ਅਤੇ ਕੱਟੂਆ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਬਾਕੀ ਦੇ ਪਸ਼ੂ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਸਾਰਿਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਜਿਥੇ ਆਪਣਾ ਬਚਾਅ ਕਰਦਿਆਂ ਹੋਇਆਂ ਟਰੱਕ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਹੈ।
ਘਟਨਾ ਸਥਾਨ ਤੇ ਟਰੱਕ ਅਤੇ ਪਸ਼ੂਆਂ ਨੂੰ ਇਸੇ ਤਰ੍ਹਾਂ ਛੱਡ ਗਿਆ ਹੈ। ਉਥੇ ਹੀ ਬੁੱਚੜਖਾਨੇ ਵਿਚ ਲਿਜਾਏ ਜਾਣ ਵਾਲੇ ਪਸ਼ੂਆਂ ਦੇ ਟਰੱਕ ਨਾਲ ਵਾਪਰੇ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਾਜਾ ਜਾਣਕਾਰੀ