ਆਈ ਤਾਜਾ ਵੱਡੀ ਖਬਰ
ਸਕੂਲ ਨੂੰ ਵਿਦਿਆ ਦਾ ਮੰਦਰ ਆਖਿਆ ਜਾਂਦਾ ਹੈ l ਜਿੱਥੇ ਬੱਚਾ ਆਪਣੇ ਭਵਿੱਖ ਦੀ ਸ਼ੁਰੂਆਤ ਕਰਦਾ ਤੇ ਆਪਣੇ ਜੀਵਨ ਨੂੰ ਸਵਾਰਦਾ ਹੈ l ਮਾਪੇ ਆਪਣੇ ਬਾਅਦ ਜੇਕਰ ਬੱਚਿਆਂ ਨੂੰ ਕਿਤੇ ਸੁਰੱਖਤ ਸਮਝਦੇ ਹਨ ਤਾਂ ਉਹ ਸਿਰਫ ਤੇ ਸਿਰਫ ਸਕੂਲ ਹੈ। ਪਰ ਸਕੂਲ ਦੇ ਵਿੱਚ ਇੱਕ ਬੱਚੇ ਨਾਲ ਅਜਿਹੀ ਘਟਨਾ ਵਾਪਰੀ ਜਿੱਥੇ ਮਧੂਮੱਖੀਆਂ ਲੜਨ ਦੇ ਕਾਰਨ ਪੰਜ ਸਾਲਾ ਬੱਚੇ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਹ ਰੂਹ ਕੰਬਾਊ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ l ਜਿੱਥੇ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਡਾਡਾ ‘ਚ ਬਣੇ ਇਕ ਸਰਕਾਰੀ ਸਕੂਲ ਵਿਚ 5 ਸਾਲ ਦੀ ਬੱਚੀ ਦੇ ਮਧੂਮੱਖੀਆਂ ਲੜ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਕੂਲ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਤੁਰੰਤ ਬੱਚੇ ਦੇ ਮਾਪਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਉੱਥੇ ਹੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕੀ ਮ੍ਰਿਤਕ ਬੱਚੀ ਦਾ ਨਾਮ ਨੇਹਾ ਸੀ, ਜਿਹੜੀ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ ਪੜ੍ਹਨ ਲਈ ਜਾਂਦੀ ਸੀ। ਉੱਥੇ ਹੀ ਸਕੂਲ ਵਿੱਚ ਵਾਪਰੀ ਹੈ ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ l ਪਰ ਅੱਜ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ।
ਇਸ ਘਟਨਾਕ੍ਰਮ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਜਿੱਥੇ ਘਟਨਾ ਦਾ ਜਾਇਜ਼ਾ ਲਿਆ ਗਿਆ l ਉੱਥੇ ਹੀ ਘਟਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ l ਉਧਰ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਬੱਚੀ ਦੇ ਮਾਪਿਆਂ ਵੱਲੋਂ ਦੱਸਿਆ ਗਿਆ ਕਿ ਨੇਹਾ ਕੱਲ ਸਕੂਲ ਗਈ ਸੀ ਅਤੇ ਇਸ ਦੌਰਾਨ ਮਿਡ-ਡੇ-ਮੀਲ ਦਾ ਖਾਣਾ ਖਾਣ ਤੋਂ ਬਾਅਦ ਜਦੋਂ ਬੱਚੀ ਭਾਂਡੇ ਰੱਖਣ ਲਈ ਗਈ ਤਾਂ ਉਸ ਦੇ ਮਧੂਮੱਖੀਆਂ ਲੜ ਗਈਆਂ ।
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਕੂਲ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਜਾਣਕਾਰੀ ਬੱਚੀ ਦੇ ਮਾਪਿਆਂ ਨੂੰ ਨਹੀਂ ਦਿੱਤੀ ਗਈ l ਪਰ ਜਦੋਂ ਮਾਪੇ ਬੱਚੀ ਨੂੰ ਸਕੂਲ ਲੈਣਗੇ ਤਾਂ ਉਸਦੀ ਹਾਲਤ ਵੇਖ ਕੇ ਮਾਪੇ ਵੀ ਹੈਰਾਨ ਰਹਿ ਗਏ ਤੇ ਬੱਚੀ ਨੂੰ ਫਿਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਰ ਉੱਥੇ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਤਾਜਾ ਜਾਣਕਾਰੀ