BREAKING NEWS
Search

ਪੰਜਾਬ ਚ ਇਥੇ ਵਾਪਰਿਆ ਕਹਿਰ ਪੁਲਸ ਕਰ ਰਹੀ ਜੋਰਾਂ ਤੇ ਜਾਂਚ ਇਲਾਕੇ ਚ ਗੁੱਸੇ ਅਤੇ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਲਗਾਤਾਰ ਹੀ ਅਪਰਾਧ ਦੇ ਨਾਲ ਸਬੰਧਤ ਵਾਰਦਾਤਾਂ ਦੇ ਵਿਚ ਇਜ਼ਾਫਾ ਹੁੰਦਾ ਜਾ ਰਿਹਾ ਹੈ ,ਅਪਰਾਧੀਆਂ ਦੇ ਬੁਲੰਦ ਹੌਸਲੇ ਵੇਖਕੇ ਦੇਸ਼ ਭਰ ਦੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਪੁਲੀਸ ਪ੍ਰਸ਼ਾਸਨ ਤੇ ਵੀ ਉਨ੍ਹਾਂ ਵੱਲੋਂ ਸਵਾਲ ਚੁੱਕੇ ਜਾਂਦੇ ਹਨ । ਬੇਸ਼ੱਕ ਸਮੇਂ ਸਮੇਂ ਤੇ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਦੇ ਹੋਏ ਕਈ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਕਈ ਥਾਵਾਂ ਤੇ ਨਾਕੇ ਲਗਾ ਕੇ ਰੇਡ ਕਰ ਕੇ ਅਜਿਹੇ ਦੋਸ਼ੀਆਂ ਤੇ ਨਕੇਲ ਕੱਸਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਨੇ ,ਉਨ੍ਹਾਂ ਨੂੰ ਕਾਬੂ ਵੀ ਕੀਤਾ ਜਾਂਦਾ ਹੈ । ਪਰ ਇਸਦੇ ਬਾਵਜੂਦ ਵੀ ਦੋਸ਼ੀ ਬਹੁਤ ਬੇਖੌਫ਼ ਹੋ ਚੁੱਕੇ ਹਨ ਏਨੀ ਜ਼ਿਆਦਾ ਬੇਖੌਫ ਹਨ ਕਿ ਨਾ ਉਨ੍ਹਾਂ ਨੂੰ ਪੁਲੀਸ ਦਾ ਡਰ ਤੇ ਨਾ ਹੀ ਉਨ੍ਹਾਂ ਨੂੰ ਦੇਸ਼ ਦੇ ਕਿਸੇ ਕਾਨੂੰਨ ਵਿਵਸਥਾ ਦੀ ਕੋਈ ਪਰਵਾਹ ।

ਅਪਰਾਧੀ ਅਪਰਾਧ ਨੂੰ ਅੰਜਾਮ ਦਿੰਦੇ ਹੋਏ ਇੱਕ ਵਾਰ ਵੀ ਨਹੀਂ ਸੋਚ ਦੇ । ਜੇਕਰ ਗੱਲ ਕੀਤੀ ਜਾਵੇ ਔਰਤਾਂ ਤੇ ਬੱਚੀਆਂ ਦੀ ਤਾਂ ਬੇਸ਼ੱਕ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਔਰਤਾਂ ਤੇ ਬੱਚੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ,ਬਹੁਤ ਸਾਰੇ ਕਾਨੂੰਨ ਬਣਾਏ ਗਏ ਹਨ ਪਰ ਇਸ ਦੇ ਬਾਵਜੂਦ ਵੀ ਬੱਚੀਆਂ ਤੇ ਔਰਤਾਂ ਤੇ ਜ਼ੁਲਮ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ । ਕਈ ਵਾਰ ਇਹ ਜ਼ੁਲਮ ਬਾਰੇ ਸੁਣ ਕੇ ਜਾਂ ਦੇਖ ਕੇ ਰੂਹ ਤੱਕ ਕੰਬ ਉੱਠਦੀ ਹੈ । ਅਜਿਹਾ ਹੀ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਫ਼ਤਹਿਗੜ੍ਹ ਸਾਹਿਬ ਤੋਂ ।

ਜਿੱਥੇ ਫਤਿਹਗਡ਼੍ਹ ਸਾਹਿਬ ਵਿਖੇ ਚਾਰ ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਤੇ ਬੱਚੀ ਦੀ ਮੌਤ ਦਾ ਕਾਰਨ ਸਰੀਰਕ ਸ਼ੋਸ਼ਣ ਦੱਸਿਆ ਜਾ ਰਿਹਾ ਹੈ। ਜਿਸ ਦੀ ਹੁਣ ਪੁਲੀਸ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ । ਉਥੇ ਹੀ ਜਦੋਂ ਇਸ ਪੂਰੀ ਘਟਨਾ ਨੂੰ ਲੈ ਕੇ ਬਾਲ ਭਲਾਈ ਅਫਸਰ ਹਰਭਜਨ ਸਿੰਘ ਮਹਿਮੀ ਦੇ ਨਾਲ ਪੱਤਰਕਾਰਾਂ ਵਲੋਂ ਗੱਲਬਾਤ ਕੀਤੀ ਗਈ ਤਾਂ ਪੱਤਰਕਾਰਾਂ ਨੂੰ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਮੈਂਬਰ ਨੂੰ ਇਸ ਬੱਚੀ ਦੀ ਮੌਤ ਬਾਰੇ ਪਤਾ ਲੱਗਿਆ ਸੀ ।

ਜਿਸ ਦੀ ਸੂਚਨਾ ਡੀਐੱਸਪੀ ਮਾਧਵੀ ਸ਼ਰਮਾ ਨੂੰ ਦਿੱਤੀ ਕਿ ਬੱਚੀ ਦੇ ਪਰਿਵਾਰਕ ਵਾਲੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ,ਮੌਤ ਦੇ ਅਸਲ ਕਾਰਨ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ । ਉਥੇ ਜਦੋਂ ਪੱਤਰਕਾਰਾਂ ਤੇ ਵੱਲੋਂ ਡੀਐੱਸਪੀ ਮਾਧਵੀ ਸ਼ਰਮਾ ਨਾਲ ਗੱਲਬਾਤ ਕੀਤੀ ਗੀਤ ਮਾਧਵੀ ਸ਼ਰਮਾ ਨੇ ਦੱਸਿਆ ਕਿ ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਭੇਜ ਦਿੱਤੀ ਗਈ ਹੈ । ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਉਨ੍ਹਾਂ ਵੱਲੋਂ ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ । ਪੁਲੀਸ ਨੂੰ ਹੁਣ ਬੱਚੀ ਦੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਜੋ ਵੀ ਕਾਰਵਾਈ ਹੋਵੇਗੀ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ।



error: Content is protected !!