BREAKING NEWS
Search

ਪੰਜਾਬ ਚ ਇਥੇ ਵਾਪਰਿਆ ਇਸ ਕਾਰਨ ਭਿਆਨਕ ਹਾਦਸਾ ਲੋਕ ਕਰ ਰਹੇ ਸਰਕਾਰ ਤੋਂ ਇਹ ਮੰਗ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਜਿੱਥੇ ਬਹੁਤ ਸਾਰੇ ਲੋਕਾਂ ਦੀ ਗਲਤੀ ਕਾਰਨ ਕਈ ਵੱਡੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਉਥੇ ਹੀ ਲੋਕਾਂ ਵੱਲੋਂ ਤੇਜ਼ ਰਫਤਾਰ ਨਾਲ ਜਿੱਥੇ ਆਪਣੇ ਵਾਹਨ ਚਲਾਏ ਜਾਂਦੇ ਹਨ, ਇਸ ਤਰ੍ਹਾਂ ਹੀ ਸੜਕਾਂ ਦੀ ਖਸਤਾ ਹਾਲਤ ਦੇ ਕਾਰਨ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਸੜਕਾਂ ਉਪਰ ਜਿਥੇ ਵੱਡੇ ਵੱਡੇ ਟੋਏ ਪੈਦਾ ਹੁੰਦੇ ਹਨ ਉਥੇ ਹੀ ਤੇਜ਼ ਰਫ਼ਤਾਰ ਵਾਹਨਾਂ ਦੀ ਸਪੀਡ ਵਧੇਰੇ ਹੋਣ ਕਾਰਨ ਅਚਾਨਕ ਅੱਗੇ ਵੱਡੇ ਟੋਏ ਆਉਣ ਦੇ ਕਾਰਨ ਵਾਹਨ ਚਾਲਕ ਦਾ ਵਾਹਨ ਤੋਂ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰ ਜਾਂਦੇ ਹਨ।

ਅਜਿਹੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਪਰਵਾਰਾਂ ਵਿੱਚ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਵੱਡਾ ਭਿਆਨਕ ਹਾਦਸਾ ਵਾਪਰਿਆ ਇੱਥੇ ਲੋਕਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿਥੇ ਵਰਕਸ਼ਾਪ ਚੌਕ ਤੋਂ ਲੱਗਭਗ ਦੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਸੜਕ ਦੀ ਖਸਤਾ ਹਾਲਤ ਦੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿੱਥੇ ਵਰਕਸ਼ਾਪ ਚੌਕ ਦੀ ਇਸ ਸੜਕਾਂ ਦੀ ਮੁਰੰਮਤ ਚੱਲ ਰਹੀ ਹੈ, ਜਿੱਥੇ ਹੁਣ ਇੱਕ ਟਰੱਕ ਹਾਦਸਾਗ੍ਰਸਤ ਹੋ ਗਿਆ ਹੈ ਜੋ ਜਲੰਧਰ ਤੋਂ ਨੋਇਡਾ ਚਾਰ ਤੋਂ ਪੰਜ ਟਨ ਭਾਰੀ ਸਮਾਨ ਲੈ ਕੇ ਜਾ ਰਿਹਾ ਸੀ।

ਇਸ ਜਗ੍ਹਾ ਪਹੁੰਚਣ ਤੇ ਜਿਥੇ ਸੜਕ ਵਿਚ ਵੱਡੇ ਟੋਏ ਹੋਣ ਕਾਰਨ ਇਸ ਵਧੇਰੇ ਭਾਰ ਵਾਲੇ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਸੜਕ ਦੇ ਵਿਚਕਾਰ ਹੀ ਪਲਟ ਗਿਆ। ਜਿਸ ਬਾਰੇ ਹੁਣ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਨੇ ਦੱਸਿਆ ਹੈ ਕਿ ਜਿੱਥੇ ਉਹ ਜਲੰਧਰ ਤੋਂ ਨੋਇਡਾ ਜਾਣ ਲਈ ਰਵਾਨਾ ਹੋਇਆ ਸੀ।

ਜਿੱਥੇ ਉਸ ਵੱਲੋਂ ਸੋਚਿਆ ਗਿਆ ਸੀ ਕਿ ਇਸ ਰਸਤੇ ਉਹ ਘੱਟ ਸਮੇਂ ਵਿੱਚ ਜਲਦੀ ਆਪਣੀ ਮੰਜਲ ਤੱਕ ਪਹੁੰਚ ਜਾਵੇਗਾ । ਪਰ ਰਸਤੇ ਵਿੱਚ ਵੱਡੇ ਟੋਏ ਹੋਣ ਦੇ ਕਾਰਨ ਉਸ ਦਾ ਟਰੱਕ ਪਲਟ ਗਿਆ। ਜਿੱਥੇ ਉਸ ਦੀ ਗੱਡੀ ਦਾ ਨੁਕਸਾਨ ਹੋਇਆ ਹੈ ਉਥੇ ਹੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਕਿਸੇ ਵੀ ਮੰਤਰੀ ਵੱਲੋਂ ਪਿਛਲੇ ਤਿੰਨ-ਚਾਰ ਸਾਲ ਤੋਂ ਸੜਕ ਦੀ ਮੁਰੰਮਤ ਹੋ ਰਹੇ ਇਸ ਕੰਮ ਦੀ ਸਾਰ ਨਹੀਂ ਲਈ ਗਈ ਹੈ।

 



error: Content is protected !!