ਆਈ ਤਾਜ਼ਾ ਵੱਡੀ ਖਬਰ

ਜਿੱਥੇ ਪੰਜਾਬ ਵਿੱਚ ਵਧ ਰਹੇ ਬਿਜਲੀ ਸੰਕਟ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦੇ ਵੱਲੋਂ ਸਰਕਾਰ ਕੋਲੋਂ ਇਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਉਨ੍ਹਾਂ ਨੂੰ ਵੱਧ ਤੋਂ ਵੱਧ ਉਨ੍ਹਾਂ ਦੀ ਮਦਦ ਕਰੇ । ਇਸੇ ਵਿਚਕਾਰ ਭਗਵੰਤ ਮਾਨ ਵੱਲੋਂ ਮੱਕੀ ਅਤੇ ਬਾਸਮਤੀ ਉੱਪਰ ਐੱਮਐੱਸਪੀ ਦੇਣ ਦੀ ਗਰੰਟੀ ਦਿੱਤੀ ਗਈ ਹੈ । ਇਸੇ ਵਿਚਕਾਰ ਹੁਣ ਮੱਕੀ ਦੇ ਖੇਤ ਵਿੱਚ ਇੱਕ ਅਜਿਹੇ ਕਾਂਡ ਬਾਰੇ ਪਤਾ ਚੱਲਿਆ ਹੈ ਜਿਸ ਕਾਰਨ ਉਹ ਸਾਰਿਆਂ ਦੇ ਹੋਸ਼ ਉੱਡ ਗਏ । ਦਰਾਸਲ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ , ਜਿਥੇ ਸਮਰਾਲਾ ਦੇ ਨੇੜਲੇ ਪਿੰਡ ਮਾਣਕੀ ਵਿਚ ਇਕ ਪੱਚੀ ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ।

ਮ੍ਰਿਤਕ ਨੌਜਵਾਨ ਦੀ ਲਾਸ਼ ਨੇੜਲੇ ਇਕ ਹੋਰ ਪਿੰਡ ਦੇ ਖੇਤਾਂ ਵਿੱਚ ਮਿਲੀ । ਜਿਸ ਦੇ ਚਲਦੇ ਹੁਣ ਪਿੰਡ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉਥੇ ਹੀ ਮ੍ਰਿਤਕ ਨੌਜਵਾਨ ਦੀ ਪਛਾਣ ਪੱਚੀ ਸਾਲਾ ਰਣਜੋਧ ਸਿੰਘ ਵਜੋਂ ਹੋਈ ਹੈ ਜੋ ਕਿ ਬੈਂਕ ਵਿੱਚ ਨੌਕਰੀ ਕਰਦਾ ਸੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੀਤੇ ਦਿਨ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕਰਕੇ ਬੁਲਾਇਆ ਗਿਆ ਸੀ । ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰਾਤ ਭਰ ਉਹ ਆਪਣੇ ਪੁੱਤਰ ਦੀ ਉਡੀਕ ਕਰਦੇ ਰਹੇ ਪਰ ਨੌਜਵਾਨ ਨਹੀਂ ਪਰਤਿਆ ।

ਸਵੇਰੇ ਤੜਕਸਾਰ ਹੀ ਉਨ੍ਹਾਂ ਨੂੰ ਉਸ ਨੌਜਵਾਨ ਦੀ ਲਾਸ਼ ਮੱਕੀ ਦੇ ਖੇਤਾਂ ਵਿਚੋਂ ਪ੍ਰਾਪਤ ਹੋਏ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲੀਸ ਮੌਕੇ ਤੇ ਬੁਲਾਇਆ ਗਿਆ । ਪੁਲੀਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।

ਪੁਲੀਸ ਵੱਲੋਂ ਹੁਣ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ । ਫਿਲਹਾਲ ਹਾਲੇ ਤਕ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਨੌਜਵਾਨ ਦਾ ਕਤਲ ਕਿਨ੍ਹਾਂ ਦੇ ਵੱਲੋਂ ਕੀਤਾ ਗਿਆ ਹੈ । ਪਰ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਰੋ ਰੋ ਕੇ ਪ੍ਰਸ਼ਾਸਨ ਦੇ ਕੋਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਮੱਕੀ ਦੇ ਖੇਤਾਂ ਚ ਵਾਪਰਿਆ ਖੌਫਨਾਕ ਕਾਂਡ, ਇਲਾਕੇ ਚ ਪਈ ਦਹਿਸ਼ਤ- ਤਾਜਾ ਵੱਡੀ ਖਬਰ
ByadminMay 16, 2022Comments Off on ਪੰਜਾਬ ਚ ਇਥੇ ਮੱਕੀ ਦੇ ਖੇਤਾਂ ਚ ਵਾਪਰਿਆ ਖੌਫਨਾਕ ਕਾਂਡ, ਇਲਾਕੇ ਚ ਪਈ ਦਹਿਸ਼ਤ- ਤਾਜਾ ਵੱਡੀ ਖਬਰ
Previous Postਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਦਰਦਨਾਕ ਮੌਤ- ਛਾਈ ਸੋਗ ਦੀ ਲਹਿਰ
Next Postਅਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ, ਸੁਣ ਹਰੇਕ ਰਹਿ ਗਿਆ ਹੈਰਾਨ- ਚਲ ਰਿਹਾ ਸੀ ਚੋਰੀ ਚੋਰੀ ਇਹ ਕੰਮ