BREAKING NEWS
Search

ਪੰਜਾਬ ਚ ਇਥੇ ਮਚਿਆ ਕੋਰੋਨਾ ਦਾ ਭਾਂਬੜ – ਇਥੋਂ ਇੱਕੋ ਥਾਂ ਤੋਂ ਇਕੱਠੇ ਮਿਲੇ 84 ਪੌਜੇਟਿਵ

ਇਥੋਂ ਇੱਕੋ ਥਾਂ ਤੋਂ ਇਕੱਠੇ ਮਿਲੇ 84 ਪੌਜੇਟਿਵ

ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ ‘ਚ ਮਾਰੂ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਪੰਜਾਬ ‘ਚ ਕੋਰੋਨਾ ਵਾਇਪਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦਾ ਅੰਕੜਾ ਵੀ ਲਗਾਤਾਰਾ ਵੱਧਦਾ ਜਾ ਰਿਹਾ ਹੈ।

ਅੱਜ ਜਲੰਧਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਵੱਡਾ ਬ lਲਾlਸਟ ਹੋਇਆ ਹੈ, ਜ਼ਿਲ੍ਹੇ ‘ਚ ਅੱਜ 84 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1400 ਤੋਂ ਪਾਰ ਹੋ ਗਈ ਹੈ।

ਕੋਰੋਨਾ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਚੱਲ ਰਿਹੈ ਮਹਾਨਗਰ ਜਲੰਧਰ
ਜਲੰਧਰ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਜਲੰਧਰ ਸ਼ਹਿਰ ‘ਚੋਂ 50 ਤੋਂ ਵੱਧ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਲੰਧਰ ਸ਼ਹਿਰ ਕੋਰੋਨਾ ਦੇ ਮਾਮਲੇ ‘ਚ ਪੰਜਾਬ ‘ਚੋਂ ਦੂਜੇ ਨੰਬਰ ‘ਤੇ ਪਹੁੰਚ ਚੁੱਕਾ ਹੈ, ਜਿੱਥੇ ਹੁਣ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1400 ਤੋਂ ਵੱਧ ਹੋ ਚੁੱਕਾ ਹੈ। ਇਥੇ ਦੱਸ ਦੇਈਏ ਕਿ ਕੋਰੋਨਾ ਦੇ ਮਾਮਲਿਆਂ ‘ਚ ਪੰਜਾਬ ‘ਚ ਸਭ ਤੋਂ ਪਹਿਲੇ ਨੰਬਰ ‘ਤੇ ਲੁਧਿਅਣਾ ਸ਼ਹਿਰ ਚੱਲ ਰਿਹਾ ਹੈ, ਜਿੱਥੇ ਪਾਜ਼ੇਟਿਵ ਕੇਸਾਂ ਦਾ ਅੰਕੜਾ 1520 ਤੋਂ ਵੱਧ ਦਾ ਹੋ ਚੁੱਕਾ ਹੈ ਅਤੇ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਦੂਜੇ ਨੰਬਰ ‘ਤੇ ਜਲੰਧਰ ਜ਼ਿਲ੍ਹਾ ਹੈ, ਜਿੱਥੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1400 ਤੋਂ ਵੱਧ ਹੈ ਅਤੇ 35 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ‘ਚ ਕੋਰੋਨਾ ਦੇ ਹਾਲਾਤ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 8617 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 1136, ਲੁਧਿਆਣਾ ‘ਚ 1520, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1421, ਸੰਗਰੂਰ ‘ਚ 667 ਕੇਸ, ਪਟਿਆਲਾ ‘ਚ 713, ਮੋਹਾਲੀ ‘ਚ 442, ਗੁਰਦਾਸਪੁਰ ‘ਚ 297 ਕੇਸ, ਪਠਾਨਕੋਟ ‘ਚ 256, ਤਰਨਤਾਰਨ 219, ਹੁਸ਼ਿਆਰਪੁਰ ‘ਚ 210, ਨਵਾਂਸ਼ਹਿਰ ‘ਚ 234, ਮੁਕਤਸਰ 153, ਫਤਿਹਗੜ੍ਹ ਸਾਹਿਬ ‘ਚ 173, ਰੋਪੜ ‘ਚ 141, ਮੋਗਾ ‘ਚ 152, ਫਰੀਦਕੋਟ 169, ਕਪੂਰਥਲਾ 141, ਫਿਰੋਜ਼ਪੁਰ ‘ਚ 169, ਫਾਜ਼ਿਲਕਾ 112, ਬਠਿੰਡਾ ‘ਚ 151, ਬਰਨਾਲਾ ‘ਚ 77, ਮਾਨਸਾ ‘ਚ 64 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 5841 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2476 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 216 ਲੋਕਾਂ ਦੀ ਮੌਤ ਹੋ ਚੁੱਕੀ ਹੈ।



error: Content is protected !!