BREAKING NEWS
Search

ਪੰਜਾਬ ਚ ਇਥੇ ਬਿਜਲੀ ਬੋਰਡ ਦੇ ਕਰਮਚਾਰੀ ਦੀ ਆਪਣੀ ਗ਼ਲਤੀ ਕਾਰਨ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਂਦੇ ਹੀ ਜਿੱਥੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਸਰਕਾਰ ਵੱਲੋਂ ਇਕ ਤੋਂ ਬਾਅਦ ਇਕ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਜਿੱਥੇ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਲਗਾਤਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਬਹੁਤ ਸਾਰੇ ਨੌਜਵਾਨਾਂ ਨੂੰ ਰੁਜਗਾਰ ਮੁਹਈਆ ਕਰਵਾ ਦਿੱਤੇ ਗਏ ਹਨ। ਉਥੇ ਹੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮਾਮਲੇ ਦੇ ਤਹਿਤ ਬਹੁਤ ਸਾਰੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਇਸ ਸਮੇਂ ਜੇਲ ਵਿੱਚ ਡੱਕਿਆ ਹੋਇਆ ਹੈ।

ਉਥੇ ਹੀ ਪੰਜਾਬ ਵਿੱਚ ਵਗ ਰਹੇ ਛੇਵੇਂ ਦਰਿਆ ਨਸ਼ਿਆਂ ਦੇ ਦਰਿਆ ਨੂੰ ਰੋਕਣ ਵਾਸਤੇ ਵੀ ਸਰਕਾਰ ਵੱਲੋਂ ਉਚੇਚੇ ਕਦਮ ਚੁੱਕੇ ਜਾ ਰਹੇ ਹਨ। ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਜਿਥੇ ਨਸ਼ਿਆਂ ਦੀ ਮਾਰ ਹੇਠ ਆਉਣ ਕਾਰਨ ਵੀ ਹੋ ਰਹੀ ਹੈ। ਬਹੁਤ ਸਾਰੀਆਂ ਦੁਖਦਾਈ ਖਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਇਥੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਆਪਣੀ ਗਲਤੀ ਕਾਰਨ ਮੌਤ ਹੋਈ ਹੈ ਜਿੱਥੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁੱਲਾਪੁਰ ਦਾਖਾ ਅਧੀਨ ਪਿੰਡ ਮੰਡਿਆਲੀ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਸੇ ਪਿੰਡ ਦਾ ਵਿਚ ਪੁਲਿਸ ਵੱਲੋ ਚਿੱਟਾ ਵੇਚਣ ਵਾਲੇ ਵਪਾਰੀਆਂ ਨੂੰ ਫੜਨ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ। ਕਿਉਕਿ ਬੀਤੇ ਦਿਨੀਂ ਇਸ ਪਿੰਡ ਦੇ ਵਿੱਚ ਜਿੱਥੇ ਪੰਚਾਇਤ ਵੱਲੋਂ ਜੀਟੀ ਰੋਡ ਜਾਮ ਕੀਤਾ ਗਿਆ ਸੀ ਉੱਥੇ ਹੀ ਚਿੱਟੇ ਦੀ ਵਿਕਰੀ ਨੂੰ ਲੈ ਕੇ ਨੌਜਵਾਨ ਦੀ ਜਿੰਦਗੀ ਨੂੰ ਤਬਾਹ ਹੁੰਦੇ ਦੇਖਦੇ ਹੋਏ ਪਿੰਡ ਵੱਲੋਂ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਜਿਵੇਂ ਕਿ ਇਸ ਪਿੰਡ ਦੇ ਇੱਕ ਬਿਜਲੀ ਬੋਰਡ ਵਿਚ ਤਾਇਨਾਤ ਮੁਲਾਜਮ ਦੀ ਚਿੱਟੇ ਦੀ ਵਧੇਰੇ ਵਰਤੋਂ ਕੀਤੇ ਜਾਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ।

ਜਿੱਥੇ ਥਾਣਾ ਦਾਖਾ ਦੀ ਪੁਲਸ ਵੱਲੋਂ ਵਿਭਾਗੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਮ੍ਰਿਤਕ ਪਵਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦਾਖਾ ਬਿਜਲੀ ਬੋਰਡ ਵਿੱਚ ਸਬ ਸਟੇਸ਼ਨ ਅਸੈਸਮੈਂਟ ਦਾਖਾ ਗਰਿੱਡ ਵਿਖੇ ਤੈਨਾਤ ਸੀ ਅਤੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਜੋ ਟੀਕੇ ਦੀ ਓਵਰਡੋਜ਼ ਲਗਾਉਣ ਕਾਰਨ ਚਿੱਟੇ ਦੀ ਭੇਟ ਚੜ੍ਹ ਗਿਆ ਹੈ।



error: Content is protected !!