BREAKING NEWS
Search

ਪੰਜਾਬ ਚ ਇਥੇ ਬਿਜਲੀ ਨੂੰ ਲੈਕੇ ਆਈ ਮਾੜੀ ਖਬਰ, ਲੱਗਣਗੇ ਕੱਟ- ਕਰਲੋ ਤਿਆਰੀ

ਆਈ ਤਾਜ਼ਾ ਵੱਡੀ ਖਬਰ 

ਇਸ ਵਾਰ ਜਿੱਥੇ ਗਰਮੀ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਅਤੇ ਮਾਰਚ ਦੇ ਮਹੀਨੇ ਦੌਰਾਨ ਸ਼ੁਰੂ ਹੋਣ ਵਾਲੀ ਗਰਮੀ ਜਿੱਥੇ ਕਿ ਜੂਨ ਦੇ ਮਹੀਨਿਆਂ ਦਾ ਭੁਲੇਖਾ ਪਾ ਰਹੀ ਸੀ। ਉਥੇ ਹੀ ਗਰਮੀ ਦੇ ਵਾਧੇ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂ ਕਿ ਇਹਨੀ ਦਿਨੀਂ ਜਿੱਥੇ ਹੱਦੋਂ ਵੱਧ ਗਰਮੀ ਪੈ ਰਹੀ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਹੋਰ ਵਾਧਾ ਹੋਣ ਦੀ ਸੰਭਾਵਨਾ ਵੀ ਜਾਰੀ ਕੀਤੀ ਗਈ ਹੈ। ਵਧ ਰਹੀ ਗਰਮੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਪ੍ਰਭਾਵਤ ਹੋਏ ਹਨ ਅਤੇ ਲੱਗਣ ਵਾਲੇ ਬਿਜਲੀ ਦੇ ਕੱਟਾਂ ਕਾਰਨ ਵੀ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ।

ਇਸ ਸਮੇਂ ਜਿਥੇ ਕਣਕ ਦੀ ਕਟਾਈ ਹੋ ਚੁੱਕੀ ਹੈ ਉੱਥੇ ਹੀ ਬਿਜਲੀ ਦੇ ਕੱਟ ਲੱਗਣ ਦੇ ਚਲਦਿਆਂ ਹੋਇਆਂ ਸਾਰੇ ਵਪਾਰੀਆਂ ਨੂੰ ਵੀ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਹੁਣ ਪੰਜਾਬ ਵਿੱਚ ਇਥੇ ਬਿਜਲੀ ਨੂੰ ਲੈ ਕੇ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਬਿਜਲੀ ਦੇ ਕੱਟ ਲੱਗਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਜਲੰਧਰ ਦੇ ਵਿਚ ਲੱਗਣ ਵਾਲੇ ਪਾਵਰ ਕੱਟਾਂ ਦੇ ਕਾਰਨ ਲੋਕਾਂ ਨੂੰ ਤਿੰਨ ਦਿਨਾਂ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਜਿੱਥੇ 3 ਦਿਨ ਬਿਜਲੀ ਦੇ ਕੱਟ ਜਲੰਧਰ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰਨਗੇ, ਉਥੇ ਹੀ ਕਈ ਇਲਾਕਿਆਂ ਵਿੱਚ ਪੰਦਰਾਂ ਪੰਦਰਾਂ ਮਿੰਟ ਬੰਦ ਹੋ ਕੇ ਬਿਜਲੀ ਲੁਕਣ ਮੀਚੀ ਖੇਡ ਰਹੀ ਹੈ।

ਉਥੇ ਹੀ ਹੁਣ ਜਲੰਧਰ ਵਿਚ ਆਉਣ ਵਾਲੇ 3 ਦਿਨਾਂ ਵਿਚ ਲੱਗਣ ਵਾਲੇ ਕੱਟ ਘਰ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਸਕਦੀਆ ਹਨ। ਬੀਤੇ ਦਿਨੀਂ ਜਿੱਥੇ ਬੁੱਧਵਾਰ ਨੂੰ ਸਾਢੇ ਨੌਂ ਤੋਂ ਲੈ ਕੇ ਸਾਢੇ ਗਿਆਰਾਂ ਵਜੇ ਤੱਕ ਜਲੰਧਰ ਸ਼ਹਿਰ ਵਿਚ ਦੋ ਘੰਟੇ ਲੱਗਣ ਦੇ ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਸਾਹਮਣੇ ਆਈਆਂ ਹਨ।

ਉਥੇ ਹੀ ਆਉਣ ਵਾਲੇ ਤਿੰਨ ਦਿਨਾਂ ਦੇ ਦੌਰਾਨ ਬਿਜਲੀ ਸੰਕਟ ਦੇ ਡੂੰਘੇ ਹੋਣ ਕਾਰਨ ਕਈ ਥਾਵਾਂ ਤੇ ਪਾਵਰ ਕੱਟਾਂ ਦੀ ਮੁਰੰਮਤ ਦੇ ਚਲਦਿਆਂ ਹੋਇਆਂ ਪਾਵਰ ਕੱਟ ਲਗਾਉਣ ਦੇ ਆਸਾਰ ਵੀ ਬਣੇ ਹੋਏ ਹਨ। ਇਸ ਵਿਚ ਹੀ ਪੰਜਾਬ ਵਿੱਚ ਬਿਜਲੀ ਦੀ ਖਪਤ ਵਧੇਰੇ ਵਧ ਗਈ ਹੈ ਉਥੇ ਹੀ ਜਲੰਧਰ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਹੋਰ ਬਿਜਲੀ ਸੰਕਟ ਨਾਲ ਜੂਝਣਾ ਪੈ ਸਕਦਾ ਹੈ।



error: Content is protected !!