ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਸੁਰੱਖਿਆ ਵਾਸਤੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ। ਪੁਲਿਸ ਪ੍ਰਸ਼ਾਸਨ ਨੂੰ ਵੀ ਅਹਿਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਸਰਕਾਰ ਵੱਲੋਂ ਜਿਥੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਥਿਤੀ ਦੇ ਅਨੁਸਾਰ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ ਜਾਂਦੇ ਹਨ ਉਥੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪਿੰਡ ਵਾਸੀਆਂ ਦੇ ਹਿਤ ਵਿੱਚ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਜਿਸ ਸਦਕਾ ਪਿੰਡਾਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਸਭ ਦੇ ਮੱਦੇਨਜ਼ਰ ਹੀ ਪਿੰਡ ਦੀਆਂ ਪੰਚਾਇਤਾਂ ਵੱਲੋਂ ਕਈ ਅਹਿਮ ਫੈਸਲੇ ਵੀ ਲਏ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾ ਚਰਚਾ ਦੇ ਵਿੱਚ ਵੀ ਆ ਜਾਂਦੀਆ ਹਨ।
ਹੁਣ ਪੰਜਾਬ ਵਿੱਚ ਜਿੱਥੇ ਪੰਚਾਇਤ ਵੱਲੋਂ ਅਜਿਹਾ ਫ਼ਰਮਾਨ ਸੁਣਾਇਆ ਗਿਆ ਹੈ, ਜਿੱਥੇ ਬਰਾਤ ਲੇਟ ਹੋਣ ਤੇ 11 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਭਦਾਸ ਤੋਂ ਸਾਹਮਣੇ ਆਇਆ ਹੈ। ਜਿੱਥੇ ਪੰਚਾਇਤ ਵੱਲੋਂ ਕੁਝ ਫੈਸਲੇ ਲਏ ਗਏ ਹਨ ਜਿਸ ਪਿੰਡ ਵਿੱਚ ਬਰਾਤ ਦੇ ਲਾਵਾਂ ਲੈਣ ਦਾ ਸਮਾਂ 12 ਵਜੇ ਤੋਂ ਪਹਿਲਾਂ ਤੈਅ ਕੀਤਾ ਗਿਆ। ਅਗਰ ਸਮੇਂ ਦੇ ਅਨੁਸਾਰ ਬਰਾਤ ਲੇਟ ਪਹੁੰਚਦੀ ਹੈ ਤਾਂ ਉਸ ਨੂੰ 11 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਥੇ ਹੀ ਵਿਆਹ ਦੇ ਦੌਰਾਨ ਕੋਈ ਵੀ ਲੜਕੀ ਗੁਰੂ ਘਰ ਵਿਚ ਲਾਵਾਂ ਫੇਰੇ ਦੇ ਸਮੇਂ ਲਹਿੰਗਾ ਨਹੀਂ ਪਹਿਨੇਗੀ।
ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਖੁਸਰਿਆਂ ਵਾਸਤੇ ਵੀ 11 ਹਜ਼ਾਰ ਰੁਪਏ ਵਧਾਈ ਰੱਖੀ ਗਈ। ਪਿੰਡ ਵਿੱਚ ਆਉਣ ਵਾਲੇ ਖੁਸਰਿਆਂ ਨੂੰ ਸਰਕਾਰ ਤੋਂ ਮਾਨਤਾ ਪ੍ਰਾਪਤ ਆਪਣੇ ਦਸਤਾਵੇਜ਼ ਵਿਖਾਉਣੇ ਵੀ ਲਾਜ਼ਮੀ ਕੀਤੇ ਗਏ ਹਨ। ਉਨ੍ਹਾਂ ਨੂੰ ਪਿੰਡ ਵਿਚ ਦਾਖਲ ਹੋਣ ਵਾਸਤੇ ਪੰਚਾਇਤ ਦੀ ਮੰਜੂਰੀ ਲੈਣੀ ਵੀ ਲਾਜ਼ਮੀ ਹੋਵੇਗੀ। ਵਿਆਹ ਅਤੇ ਬੱਚਿਆਂ ਵਾਲੇ ਘਰ ਵਿੱਚ ਬਾਜ਼ੀਗਰਾਂ ਅਤੇ ਭੰਡਾਂ ਵਾਸਤੇ ਵੀ ਗਿਆਰਾਂ ਸੌ ਰੁਪਏ ਵਧਾਈ ਤਹਿ ਕੀਤੀ ਗਈ ਹੈ।
ਪਿੰਡ ਵਿਚ ਪੰਚਾਇਤ ਵੱਲੋਂ ਨਸ਼ਿਆਂ ਤੇ ਉੱਪਰ ਵੀ ਮੁਕੰਮਲ ਰੂਪ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਕੋਈ ਵੀ ਨਸ਼ਾ ਜਿਸ ਵਿੱਚ ਬੀੜੀ-ਸਿਗਰਟ ਤੰਬਾਕੂ ਆਦਿ ਦੇ ਵੇਚਣ ਤੇ ਪਾਬੰਦੀ ਹੋਵੇਗੀ। ਅਗਰ ਕੋਈ ਵੀ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਜਾਂਦਾ ਹੈ ਤਾਂ ਉਸ ਨੂੰ ਵੀ 5 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ।
ਤਾਜਾ ਜਾਣਕਾਰੀ