BREAKING NEWS
Search

ਪੰਜਾਬ ਚ ਇਥੇ ਪਾਣੀ ਨੇ ਮਚਾਈ ਭਾਰੀ ਤਬਾਹੀ, ਫਸਲਾਂ ਦਾ ਹੋਇਆ ਭਾਰੀ ਨੁਕਸਾਨ- ਕਿਸਾਨਾਂ ਚ ਛਾਇਆ ਰੋਸ

ਆਈ ਤਾਜ਼ਾ ਵੱਡੀ ਖਬਰ 

ਇਨੀਂ ਦਿਨ੍ਹੀਂ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਉਥੇ ਹੀ ਹੋਣ ਵਾਲੀ ਬਰਸਾਤ ਦੇ ਕਾਰਨ ਕਿਸਾਨਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋ ਰਿਹਾ ਹੈ। ਕਿਉਂਕਿ ਇਸ ਗਰਮੀ ਦੇ ਕਾਰਨ ਜਿੱਥੇ ਲੋਕਾਂ ਨੂੰ ਬਹੁਤ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਥੇ ਹੀ ਕਿਸਾਨਾਂ ਨੂੰ ਵੀ ਇਸ ਗਰਮੀ ਦੇ ਚਲਦੇ ਹੋਏ ਭਾਰੀ ਨੁਕਸਾਨ ਹੋਇਆ ਸੀ ਅਤੇ ਇਸ ਸਮੇਂ ਝੋਨੇ ਦੀ ਬਿਜਾਈ ਦੇ ਮੌਸਮ ਵਿਚ ਵੀ ਕਿਸਾਨਾਂ ਨੂੰ ਪਾਣੀ ਦੀ ਕਿੱਲਤ ਮਹਿਸੂਸ ਹੋ ਰਹੀ ਸੀ। ਕਿਉਂਕਿ ਬਿਜਲੀ ਦੇ ਲੱਗਣ ਵਾਲੇ ਕੱਟ ਕਾਰਨ ਲੋਕਾਂ ਨੂੰ ਪੂਰਾ ਪਾਣੀ ਵੀ ਨਹੀਂ ਮਿਲ ਰਿਹਾ ਸੀ’। ‘\

ਪੰਜਾਬ ਵਿੱਚ ਇੱਥੇ ਹੁਣ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ ਜਿਥੇ ਫਸਲਾਂ ਦਾ ਭਾਰੀ ਨੁਕਸਾਨ ਹੋਣ ਤੇ ਕਿਸਾਨਾਂ ਚ ਰੋਸ ਜਾਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਨਸਾ ਜ਼ਿਲ੍ਹੇ ਅਧੀਨ ਕੋਟਲਾ ਕਲਾਂ ਵਿਚੋਂ ਗੁਜ਼ਰਦੀ ਘੁੰਮਣ ਬ੍ਰਾਚ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿਸਾਨਾਂ ਵਿਚ ਉਸ ਸਮੇਂ ਰੋਸ ਵੇਖਿਆ ਗਿਆ ਜਦੋਂ ਇਸ ਬਰਾਂਚ ਵਿੱਚ 20 ਫੁੱਟ ਦਾ ਪਾੜ ਪੈ ਗਿਆ ਅਤੇ ਬਹੁਤ ਸਾਰੇ ਕਿਸਾਨਾਂ ਦੀ ਫਸਲ ਪਾਣੀ ਵਿੱਚ ਡੁੱਬ ਗਈ। ਜਿੱਥੇ ਕਿਸਾਨਾਂ ਦੀ 30 ਏਕੜ ਫ਼ਸਲ ਇਸ ਪਾਣੀ ਨਾਲ ਪ੍ਰਭਾਵਤ ਹੋਈ ਹੈ, ਉੱਥੇ ਹੀ ਪੀੜਤ ਕਿਸਾਨਾਂ ਵਿੱਚ ਇਸ ਲਈ ਰੋਸ ਵੇਖਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਇਸ ਸਭ ਦੀ ਜਾਣਕਾਰੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਅਤੇ ਫੋਨ ਕੀਤੇ ਜਾਣ ਤੋਂ ਬਾਅਦ ਵੀ ਕਿਸੇ ਵੀ ਅਧਿਕਾਰੀ ਵੱਲੋਂ ਘਟਨਾ ਸਥਾਨ ਤੇ ਆ ਕੇ ਇਸਦਾ ਜਾਇਜ਼ਾ ਨਹੀਂ ਲਿਆ ਗਿਆ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨਾਂ ਨੇ ਦੱਸਿਆ ਹੈ ਕਿ ਨਹਿਰ ਵਿੱਚ ਪਏ ਇਸ ਪਾੜ ਦੇ ਕਾਰਨ ਜਿੱਥੇ ਬਲਜੀਤ ਕੁਮਾਰ ਦੀ 5 ਕਿੱਲੇ, ਕਾਕਾ ਸਿੰਘ ਦੀ ਪੰਜ ਕਿਲੇ ਅਤੇ ਤਿਰ੍ਲੋਕ ਨਾਥ ਦੇ ਪੰਜ ਕਿਲੇ , ਜਗਤਾਰ ਸਿੰਘ ਦੀ ਪੰਜ ਕਿੱਲੇ ਝੋਨੇ ਦੀ ਫਸਲ ਪ੍ਰਭਾਵਤ ਹੋਈ ਹੈ।

ਉਥੇ ਹੀ ਕਿਸੇ ਵੱਲੋਂ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ ਗਈ ਅਤੇ ਉਨ੍ਹਾਂ ਵੱਲੋਂ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਗਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਨਹਿਰੀ ਵਿਭਾਗ ਐਸ ਡੀ ਓ ਫ਼ਿਜੀ ਬਾਂਸਲ ਨੇ ਆਖਿਆ ਹੈ ਕਿ ਕਿਸਾਨਾਂ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਇਸ ਪਾੜ ਨੂੰ ਪੂਰੇ ਕੀਤੇ ਜਾਣ ਵਾਸਤੇ ਜਿੱਥੇ ਬੋਰੀਆਂ ਭਰੀਆਂ ਜਾ ਰਹੀਆਂ ਹਨ ਅਤੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਸਟਾਫ ਵੀ ਮੌਕੇ ਤੇ ਪਹੁੰਚ ਗਿਆ ਹੈ।



error: Content is protected !!