BREAKING NEWS
Search

ਪੰਜਾਬ ਚ ਇਥੇ ਪਾਣੀ ਨੇ ਮਚਾਈ ਤਬਾਹੀ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਪਹਿਲਾਂ ਹੀ ਕਰੋਨਾ ਨਾਲ ਬਹੁਤ ਸਾਰੀ ਦੁਨੀਆਂ ਪ੍ਰਭਾਵਿਤ ਹੋਈ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ,ਉੱਥੇ ਹੀ ਕੁਦਰਤੀ ਆਫਤਾਂ ਦਾ ਆਉਣਾ ਲਗਾਤਰ ਜਾਰੀ ਹੈ। ਜਦ ਵੀ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਤਾਂ ਕੁਦਰਤ ਵੱਲੋਂ ਆਪਣੇ ਹੋਣ ਦਾ ਅਹਿਸਾਸ ਦਿਵਾਇਆ ਜਾਂਦਾ ਹੈ। ਇਸ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਕੁਦਰਤੀ ਆਫਤਾਂ ਦੇ ਆਉਣ ਨਾਲ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਜਿੱਥੇ ਕਰੋਨਾ ਦੀ ਮਾਰ ਪਈ ਹੈ, ਉਥੇ ਹੀ ਮੌਸਮ ਦੀ ਤਬਦੀਲੀ ਕਾਰਨ ਆਏ ਭੂਚਾਲ, ਤੁਫਾਨ, ਹੜ੍ਹ ਨਾਲ ਵੀ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਤੋਂ ਇਲਾਵਾ ਰੋਜ਼ਾਨਾ ਕੋਈ ਨਾ ਕੋਈ ਹੋਣ ਵਾਲੇ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਦੇ ਕਾਰਨ ਵੀ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਆਏ ਦਿਨ ਹੀ ਕੋਈ ਨਾ ਕੋਈ ਅਜਿਹਾ ਹਾਦਸਾ ਸਾਹਮਣੇ ਆ ਜਾਂਦਾ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਹੁਣ ਪੰਜਾਬ ਵਿੱਚ ਇੱਥੇ ਪਾਣੀ ਨੇ ਕਾਫ਼ੀ ਭਾਰੀ ਤਬਾਹੀ ਮਚਾਈ ਹੋਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭੰਬਾਵੱਟੂ ਤੋਂ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰ ਸਾਲ ਮੌਨਸੂਨ ਦੇ ਸੀਜ਼ਨ ਦੌਰਾਨ ਲਾਦੂਕਾ ਮਾਈਨਰ ਦੇ ਵਿੱਚ ਦਰਾਰ ਆ ਜਾਂਦੀ ਹੈ ਜਿਸ ਕਰਕੇ ਬਹੁਤ ਸਾਰਾ ਪਾਣੀ ਇਲਾਕੇ ਵਿਚ ਫੈਲ ਜਾਂਦਾ ਹੈ ਅਤੇ ਲੋਕਾਂ ਨੂੰ ਕਾਫ਼ੀ ਭਾਰੀ ਮਾਤਰਾ ਵਿੱਚ ਨੁਕਸਾਨ ਝੱਲਣਾ ਪੈਂਦਾ ਹੈ।

ਇਸ ਸਾਲ ਵੀ ਲਾਦੂਕਾ ਮਾਈਨਰ ਟੁੱਟਣ ਕਾਰਨ ਕਿਸਾਨਾਂ ਦੀ 50 ਤੋਂ 60 ਏਕੜ ਦੀ ਝੋਨੇ ਦੀ ਫਸਲ ਵਿੱਚ ਹੱਦੋਂ ਵੱਧ ਪਾਣੀ ਭਰਨ ਕਾਰਨ ਫਸਲ ਨੁਕਸਾਨੀ ਗਈ ਹੈ ਅਤੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਉਨ੍ਹਾਂ ਵੱਲੋਂ ਨਹਿਰ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਪ੍ਰੰਤੂ ਉਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ।

ਨਹਿਰੀ ਵਿਭਾਗ ਹਲਕੀ ਜਿਹੀ ਸਫਾਈ ਕਰਕੇ ਟਾਲ ਦਿੰਦਾ ਸੀ। ਜਿਸ ਕਰਕੇ ਨਹਿਰੀ ਵਿਭਾਗ ਦੀ ਲਾਪਰਵਾਹੀ ਦਾ ਨਤੀਜਾ ਕਿਸਾਨਾਂ ਨੂੰ ਚੁਕਾਉਣਾ ਪੈਂਦਾ ਸੀ। ਲਾਧੂਕਾ ਮਾਇਨਰ ਪਿਛਲੇ ਰਾਤੀਂ ਬੁਰਜੀ ਨੰਬਰ 154 ਤੋਂ ਤਿੰਨ ਜਗ੍ਹਾ ਤੋਂ ਪਾਣੀ ਦਾ ਵਹਾਅ ਨਾ ਝੱਲਣ ਕਰਕੇ ਟੁੱਟ ਗਈ ਅਤੇ ਇਸ ਨਾਲ ਝੋਨੇ ਦੀ ਫ਼ਸਲ ਨੁਕਸਾਨੀ ਗਈ।



error: Content is protected !!