=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਟਰੱਕ ਨੂੰ ਲੱਗੀ ਭਿਆਨਕ ਅੱਗ, 7 ਹਜ਼ਾਰ ਜੀਵਾਂ ਦੀ ਗਈ ਜਾਨ

ਆਈ ਤਾਜਾ ਵੱਡੀ ਖਬਰ 

ਟਰੱਕ ਨੂੰ ਲੱਗੀ ਭਿਆਨਕ ਅੱਗ, ਹਾਦਸੇ ਵਿੱਚ 7 ਹਜ਼ਾਰ ਜੀਵਾਂ ਦੀ ਗਈ ਜਾਨ। ਇਹ ਦਰਦਨਾਕ ਖੰਨਾ ਨਜ਼ਦੀਕ ਵਾਪਰਿਆ। ਜਿਥੇ ਇਕ ਚੱਲਦੇ ਟਰੱਕ ਨੂੰ ਭਿਆਨਕ ਲੱਗ ਗਈ ਇਸ ਦੌਰਾਨ 7,000 ਚੂਚੇ ਸੜ ਕੇ ਸੁਆਹ ਹੋ ਗਏ। ਜਾਣਕਾਰੀ ਮੁਤਾਬਿਕ ਖੰਨਾ ਵਿੱਚ ਨੈਸ਼ਨਲ ਹਾਈਵੇ ‘ਤੇ ਦੇਰ ਰਾਤ ਇੱਕ ਟਰੱਕ ਵਿੱਚ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ ਟਰੱਕ ਵਿੱਚ ਲਦੇ ਮੁਰਗੀ ਦੇ ਸੱਤ ਹਜ਼ਾਰ ਚੂਚੇ ਸੜ ਕੇ ਸੁਆਹ ਹੋ ਗਏ। ਜਾਣਕਾਰੀ ਮੁਤਾਬਿਕ ਜਦ ਟਰੱਕ ਦੇ ਪਿੱਛੇ ਭਿਆਨਕ ਅੱਗ ਲੱਗੀ ਹੋਈ ਸੀ, ਤਾਂ ਡਰਾਈਵਰ ਨੂੰ ਪਤਾ ਤੱਕ ਨਹੀਂ ਚੱਲਿਆ।

ਹਾਈਵੇ ‘ਤੇ ਮੌਜੂਦ ਲੋਕਾਂ ਦੇ ਸ਼ੋਰ ਮਚਾਉਣ ਤੋ ਬਾਅਦ ਟਰੱਕ ਚਾਲਕ ਨੇ ਟਰੱਕ ਨੂੰ ਰੋਕਿਆ, ਜਦੋਂ ਤੱਕ ਸਾਰਾ ਟਰੱਕ ਅਤੇ ਉਸ ਵਿੱਚ ਸਵਾਰ ਸੱਤ ਹਜ਼ਾਰ ਚੂਚੇ ਸੜ ਚੁੱਕੇ ਸਨ। ਇਸ ਮੌਕੇ ਉਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਰੌਲਾ ਨਾ ਪਾਉਦੇ ਤਾਂ ਟਰੱਕ ਚਾਲਕ ਤੇ ਉਸ ਦੇ ਸਾਥੀ ਦੀ ਜਾਨ ਵੀ ਜਾ ਸਕਦੀ ਸੀ। ਸੂਚਨਾ ਮਿਲਣ ਤੋਂ ਬਾਅਦ ੳਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਪਰ ਉਦੋਂ ਤੱਕ ਸਾਰਾ ਟਰੱਕ ਸੜ ਕੇ ਸੁਆਹ ਹੋ ਚੁੱਕਾ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਉਤੇ ਕਾਬੂ ਪਾਇਆ।

ਜਾਣਕਾਰੀ ਮੁਤਾਬਿਕ ਇਹ ਘਟਨਾ ਖੰਨਾ ਹਾਈਵੇ ‘ਤੇ ਬਣੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਹੋਈ। ਉਥੇ ਹੀ ਟਰੱਕ ਡਰਾਈਵਰ ਅਭਿਸ਼ੇਕ ਨੇ ਦੱਸਿਆ ਕਿ ਉਹ ਕਰਨਾਲ ਤੋਂ ਸੱਤ ਹਜ਼ਾਰ ਮੁਰਗੇ ਲੱਦ ਕੇ ਜੰਮੂ-ਕਸ਼ਮੀਰ ਜਾ ਰਿਹਾ ਸੀ। ਜਿਵੇਂ ਹੀ ਉਹ ਖੰਨਾ ਜੀ.ਟੀ ਰੋਡ ‘ਤੇ ਪਹੁੰਚੇ ਤਾਂ ਟਰੱਕ ਦੇ ਪਿੱਛੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਡਰਾਈਵਰ ਨੇ ਉੱਥੇ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ। ਕਿਹਾ ਕਿ ਜੇ ਲੋਕ ਮੈਨੂੰ ਨਾ ਦੱਸਦੇ ਤਾਂ ਸ਼ਾਇਦ ਮੇਰੀ ਜਾਨ ਜਾ ਸਕਦੀ ਸੀ।

ਪਰ ਜਦੋ ਡਰਾਈਵਰ ਨੇ ਟਰੱਕ ਨੂੰ ਰੋਕਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਆਪਣੇ ਤਰੀਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਅੱਗ ਟਰੱਕ ਡਰਾਈਵਰ ਦੇ ਕੈਬਿਨ ਤੱਕ ਪਹੁੰਚ ਚੁੱਕੀ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਪੂਰੀ ਗੱਡੀ ਅਤੇ 7 ਹਜ਼ਾਰ ਚੂਚੇ ਸੜ ਚੁੱਕੇ ਸਨ।




error: Content is protected !!