ਆਈ ਤਾਜ਼ਾ ਵੱਡੀ ਖਬਰ

ਰੋਜ਼ਾਨਾ ਦੀ ਤਰ੍ਹਾਂ ਹੀ ਜਿੱਥੇ ਬਹੁਤ ਸਾਰੇ ਲੋਕ ਆਪਣੇ ਕੰਮ ਕਾਰ ਤੇ ਜਾਂਦੇ ਹਨ। ਉਥੇ ਹੀ ਕਈ ਲੋਕ ਜਿੱਥੇ ਕੰਮ ਤੇ ਜਾਣ ਲਈ ਆਪਣੇ ਘਰ ਤੋਂ ਨਿਕਲਦੇ ਹਨ ਅਤੇ ਰਸਤੇ ਵਿੱਚ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਆਏ ਦਿਨ ਵੱਧ ਰਹੇ ਸੜਕ ਹਾਦਸਿਆ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ ਸਾਰੇ ਮਾਸੂਮ ਲੋਕਾਂ ਦੀ ਜਾਨ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਘਰਾਂ ਦੀਆਂ ਖੁਸ਼ੀਆਂ ਉਸ ਸਮੇਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ ਜਦੋਂ ਉਨ੍ਹਾਂ ਨੂੰ ਅਜਿਹੀਆਂ ਦੁਖਦਾਈ ਖਬਰਾਂ ਮਿਲਦੀਆਂ ਹਨ।

ਹੁਣ ਪੰਜਾਬ ਚ ਟਰੈਕਟਰ-ਟਰਾਲੀ ਦੀ ਟੱਕਰ ਹੋਣ ਤੇ ਐਕਟਿਵਾ ਸਵਾਰ ਲੜਕੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਠਿੰਡਾ ਰੋਡ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕੀ ਆਪਣੇ ਕੰਮ ਤੇ ਜਾਣ ਲਈ ਬੱਸ ਸਟੈਂਡ ਵਾਲੀ ਸਾਈਡ ਐਕਟੀਵਾ ਤੇ ਸਵਾਰ ਹੋ ਕੇ ਆ ਰਹੀ ਸੀ। ਜੋ ਕਿ ਫ਼ਰੀਦਕੋਟ ਵਿੱਚ ਇੱਕ ਨਿੱਜੀ ਕੰਪਨੀ ਵਿਚ ਕੰਮ ਕਰਦੀ ਸੀ।

ਜਿਸ ਨੇ ਐਕਟਿਵਾ ਸਵਾਰ ਗਗਨਦੀਪ ਕੌਰ ਪੁੱਤਰੀ ਮੱਖਣ ਸਿੰਘ ਮੁਹੱਲਾ ਗੁਰੂ ਤੇਗ ਬਹਾਦਰ, ਰੋਜਾਨਾ ਦੀ ਤਰਾਂ ਹੀ ਆਪਣੀ ਐਕਟਿਵਾ ਤੇ ਆ ਰਹੀ ਸੀ ਤਾਂ ਉਸ ਸਮੇਂ ਇਕ ਤੇਜ਼ ਰਫਤਾਰ ਟਰੈਕਟਰ ਟਰਾਲੀ ਵੱਲੋਂ ਉਸ ਨੂੰ ਪਿੱਛੋਂ ਆ ਕੇ ਭਿਆਨਕ ਟੱਕਰ ਮਾਰ ਦਿੱਤੀ ਗਈ। ਜਿਸ ਕਾਰਨ ਲੜਕੀ ਸੜਕ ਉਪਰ ਡਿੱਗ ਗਈ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜਿਸ ਨੂੰ ਨਜ਼ਦੀਕ ਦੇ ਦੁਕਾਨਦਾਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਲੈ ਕੇ ਜਾਇਆ ਗਿਆ ਅਤੇ ਹਸਪਤਾਲ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਦੱਸਿਆ ਗਿਆ ਹੈ ਕਿ ਇਸ ਹਾਦਸੇ ਦਾ ਕਾਰਨ ਟਰੈਕਟਰ ਟਰਾਲੀ ਦੀ ਤੇਜ਼ ਰਫਤਾਰ ਦੱਸੀ ਜਾ ਰਹੀ ਹੈ ਉਥੇ ਹੀ ਦੋਸ਼ੀ ਟ੍ਰੈਕਟਰ-ਟ੍ਰਾਲੀ ਨੂੰ ਸੜਕ ਦੇ ਵਿਚਕਾਰ ਛੱਡ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਥੇ ਹੀ ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋਣ ਤੇ ਹੋਈ ਐਕਟਿਵਾ ਸਵਾਰ ਲੜਕੀ ਦੀ ਹੋਈ ਮੌਤ
ByadminJuly 19, 2022Comments Off on ਪੰਜਾਬ ਚ ਇਥੇ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋਣ ਤੇ ਹੋਈ ਐਕਟਿਵਾ ਸਵਾਰ ਲੜਕੀ ਦੀ ਹੋਈ ਮੌਤ
Previous Postਪੰਜਾਬ ਚ ਇਥੇ 9 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ ਚ ਮਿਲੀ, ਪਰਿਵਾਰਕ ਮੈਂਬਰ ਲਗਾ ਰਹੇ ਕਤਲ ਦਾ ਖਦਸ਼ਾ
Next Postਪੰਜਾਬ ਚ ਇਥੇ 5 ਸਾਲਾਂ ਬੱਚੀ ਘਰ ਦੇ ਬਾਹਰ ਖੇਡਦੀ ਕੁਤੇਆਂ ਨੇ ਨੋਚੀ, ਗੰਭੀਰ ਹਾਲਤ ਚ ਹਸਪਤਾਲ ਕਰਾਇਆ ਦਾਖਿਲ