BREAKING NEWS
Search

ਪੰਜਾਬ ਚ ਇਥੇ ਜਾਗੋ ਚ ਪਿਆ ਅਜਿਹਾ ਭੜਥੂ ਸਾਰੇ ਪਾਸੇ ਹੋ ਗਈ ਚਰਚਾ – ਵਾਪਰਿਆ ਇਹ ਕਾਂਡ

ਆਈ ਤਾਜਾ ਵੱਡੀ ਖਬਰ

ਪਹਿਲਾ ਦੇ ਸਮੇਂ ਵਿੱਚ ਜਿੱਥੇ ਦੁਖ ਸੁਖ ਦੇ ਮੌਕੇ ਉਪਰ ਰਿਸ਼ਤੇਦਾਰ ਅਤੇ ਆਪਣੇ ਭਰਾ ਤੁਹਾਡੇ ਨਾਲ ਖੜ੍ਹੇ ਹੁੰਦੇ ਸਨ। ਉਥੇ ਹੀ ਸਮੇਂ ਨੇ ਅਜਿਹੀ ਪਲਟੀ ਮਾਰੀ ਹੈ, ਕੀ ਅੱਜ ਰਿਸ਼ਤਿਆਂ ਦੇ ਮਾਇਨੇ ਹੀ ਬਦਲ ਗਏ ਹਨ। ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੀਆਂ ਆਏ ਦਿਨ ਹੀ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਅਤੇ ਸੋਸ਼ਲ ਮੀਡੀਆ ਉਪਰ ਆਏ ਦਿਨ ਅਜਿਹੀਆਂ ਖਬਰਾਂ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਵੱਖ ਵੱਖ ਵਿਵਾਦਾਂ ਦੇ ਕਾਰਣ ਜਿੱਥੇ ਬਹੁਤ ਸਾਰੇ ਪਰਿਵਾਰ ਚਰਚਾ ਦਾ ਵਿਸ਼ਾ ਬਣਦੇ ਹਨ ਉਥੇ ਕਈਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਵਿੱਚ ਆਏ ਦਿਨ ਹੀ ਅਜਿਹੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਜਿਸ ਨੂੰ ਪੰਜਾਬ ਦੀ ਤਰਾਸਦੀ ਵੀ ਕਿਹਾ ਜਾ ਸਕਦਾ ਹੈ। ਜਿਥੇ ਪਿਆਰ-ਮੁਹੱਬਤ ਅਤੇ ਆਪਣੇਪਨ ਦੀਆਂ ਲੋਕ ਕਦੇ ਮਿਸਾਲਾਂ ਦਿੰਦੇ ਸਨ।

ਹੁਣ ਪੰਜਾਬ ਵਿੱਚ ਇੱਥੇ ਜਾਗੋ ਦੌਰਾਨ ਭੜਥੂ ਪਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਰੇਰੂ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਪਰਿਵਾਰਾਂ ਦੇ ਵਿਚਕਾਰ ਕੁਝ ਸਮਾਂ ਪਹਿਲਾਂ ਹੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉੱਥੇ ਹੀ ਪੀੜਤ ਪਰਿਵਾਰ ਵੱਲੋਂ ਜਦੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਭਰਾਵਾਂ ਕੋਲੋਂ ਆਪਣੇ ਪੈਸੇ ਵਾਪਸ ਮੰਗੇ ਗਏ ਤਾਂ ਮੋੜਨ ਤੋਂ ਇਨਕਾਰ ਕੀਤਾ ਗਿਆ ਅਤੇ ਝਗੜਾ ਕੀਤਾ ਗਿਆ।

ਇਸ ਘਟਨਾ ਨੂੰ ਲੈ ਕੇ ਪੈਸੇ ਲੈਣ ਵਾਲੇ ਪਰਵਾਰ ਵੱਲੋਂ ਇਨ੍ਹਾਂ ਦੋਹਾਂ ਭਰਾਵਾਂ ਦਾ ਬਾਈਕਾਟ ਕਰ ਦਿੱਤਾ ਗਿਆ। ਹੁਣ ਇਸ ਪੀੜਤ ਪਰਵਾਰ ਦੇ ਘਰ ਵਿਚ ਵਿਆਹ ਸਮਾਗਮ ਹੋਣ ਤੇ ਇਸ ਪਰਵਾਰ ਨੂੰ ਨਹੀਂ ਬੁਲਾਇਆ ਗਿਆ ਸੀ। ਦੋਹਾਂ ਭਰਾਵਾਂ ਵੱਲੋਂ ਨਾ ਬੁਲਾਏ ਜਾਣ ਦੀ ਰੰਜਿਸ਼ ਕਾਰਨ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਤੋਂ ਇਕ ਦਿਨ ਪਹਿਲਾਂ ਕੱਢੀ ਜਾ ਰਹੀ ਜਾਗੋ ਦੌਰਾਨ ਮਾਹੌਲ ਨੂੰ ਖਰਾਬ ਕਰ ਦਿੱਤਾ ਗਿਆ। ਇਨ੍ਹਾਂ ਦੋਹਾਂ ਪਰਿਵਾਰਾਂ ਵੱਲੋਂ ਜਾਗੋ ਕੱਢ ਰਹੇ ਪਰਿਵਾਰ ਉਪਰ ਜਾ ਕੇ ਸੋਡੇ ਦੀਆਂ ਬੋਤਲਾਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਝਗੜਾ ਕੀਤਾ ਗਿਆ।

ਇਸ ਘਟਨਾ ਨੂੰ ਲੈ ਕੇ ਵਿਆਹ ਵਾਲੇ ਪੀੜਤ ਪਰਿਵਾਰ ਵੱਲੋਂ ਥਾਣਾ ਅੱਠ ਦੇ ਇੰਚਾਰਜ ਰਵਿੰਦਰ ਕੁਮਾਰ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਦੋਹਾਂ ਦੋਸ਼ੀ ਭਰਾਵਾਂ ਦੀ ਪਹਿਚਾਣ ਰੇਰੂ ਨਿਵਾਸੀ ਵਜੋਂ ਹੋਈ ਹੈ। ਉਥੇ ਹੀ ਇਸ ਘਟਨਾ ਵਿਚ ਇਕ ਔਰਤ ਨੂੰ ਬੋਤਲ ਲੱਗੀ ਹੈ ਜਿਸ ਕਾਰਨ ਉਹ ਜ਼ਖਮੀ ਹੋਈ ਹੈ ਅਤੇ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਸਾਰੀ ਘਟਨਾ ਦੀ ਜਾਣਕਾਰੀ ਮਨਜੀਤ ਸਿੰਘ ਨਿਵਾਸੀ ਰੇਰੂ ਵੱਲੋਂ ਦਿੱਤੀ ਗਈ ਹੈ ਜਿਸ ਦੇ ਘਰ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ।



error: Content is protected !!