ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਜਾ ਰਹੀ ਹੈ। ਉਥੇ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਬਿਮਾਰੀਆਂ ਕਾਰਨ ਵੀ ਜਾ ਰਹੀ ਹੈ ਅਤੇ ਕੁਝ ਲੋਕਾਂ ਦੀ ਜਾਨ ਜਿੱਥੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਵਿਚ ਜਾ ਰਹੀ ਹੈ। ਕੁਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹੁਣ ਪੰਜਾਬ ਚ ਇਥੇ ਛੱਪੜ ਚ ਹੋਇਆ ਖੌਫਨਾਕ ਕਾਂਡ, ਇਲਾਕੇ ਚ ਪਈ ਦਹਿਸ਼ਤ, ਜਿਸ ਬਾਰੇ ਤਾਜ਼ਾ ਵੱਡੀ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਟਾਲਾ ਦੇ ਕਸਬਾ ਹਰਚੋਵਾਲ ਦੇ ਅਧੀਨ ਆਉਣ ਵਾਲੇ ਇਤਿਹਾਸਕ ਗੁਰਦੁਆਰਾ ਗੋਕੇ ਸ਼ਾਹ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਜਗਾ ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਛੱਪੜ ਵਿਚੋਂ ਬਰਾਮਦ ਹੋਈ ਹੈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਿੰਡ ਵਾਸੀਆਂ ਵੱਲੋਂ ਛੱਪੜ ਦੇ ਪਾਣੀ ਵਿਚ ਇਕ ਲਾਸ਼ ਤੈਰਦੀ ਹੋਈ ਦਿਖਾਈ ਦਿੱਤੀ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਜਿੱਥੇ ਪਿਛਲੇ ਚਾਰ ਪੰਜ ਦਿਨਾ ਤੋ ਪਿੰਡ ਦੇ ਛੱਪੜ ਵਿੱਚ ਇਹ ਲਾਸ਼ ਦਿਖਾਈ ਦੇ ਰਹੀ ਸੀ ।
ਉੱਥੇ ਹੀ ਇਹ ਲਾਸ਼ ਫੁੱਲ ਕੇ ਪਾਣੀ ਦੇ ਉੱਪਰ ਆ ਗਈ ਅਤੇ ਤੈਰਦੀ ਹੋਈ ਦੇਖੀ ਗਈ ਹੈ ਇਸਦੀ ਸੂਚਨਾ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਵਿਜੇ ਕੁਮਾਰ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ। ਜਿੱਥੇ ਫਿਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ। ਜਿਸ ਨੂੰ ਅਜੇ ਸ਼ਨਾਖਤ ਵਾਸਤੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਪੁਲਿਸ ਵੱਲੋਂ ਇਸ ਲਾਸ਼ ਨੂੰ ਸ਼ਨਾਖਤ ਵਾਸਤੇ 72 ਘੰਟਿਆਂ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਉਥੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਕਿਸ ਵਿਅਕਤੀ ਦੀ ਲਾਸ਼ ਹੈ। ਪੁਲੀਸ ਵੱਲੋਂ ਜਿਥੇ ਇਸ ਲਾਸ਼ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉੱਥੇ ਹੀ ਮ੍ਰਿਤਕ ਦੀ ਪਹਿਚਾਣ ਹੋਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਤਾਜਾ ਜਾਣਕਾਰੀ