BREAKING NEWS
Search

ਪੰਜਾਬ ਚ ਇਥੇ ਛੱਪੜ ਚ ਵਾਪਰੀ ਮੰਦਭਾਗੀ ਘਟਨਾ ,ਸਕੇ ਭਰਾਵਾਂ ਦੀ ਹੋਈ ਦਰਦਨਾਕ ਮੌਤ – ਘਰ ਚ ਪਿਆ ਚੀਕ ਚਿਹਾੜਾ

ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿੱਚ ਲੋਕਾਂ ਨੂੰ ਜਿੱਥੇ ਫਰਵਰੀ ਦੇ ਮਹੀਨੇ ਵਿੱਚ ਹੀ ਗਰਮੀ ਆਉਣ ਦਾ ਅਹਿਸਾਸ ਹੋ ਗਿਆ ਅਤੇ ਮਈ ਜੂਨ ਦੇ ਮਹੀਨਿਆਂ ਵਿੱਚ ਪੈਣ ਵਾਲੀ ਗਰਮੀ ਮਾਰਚ ਵਿੱਚ ਪੈਣੀ ਸ਼ੁਰੂ ਹੋ ਗਈ। ਵਧ ਰਹੀ ਗਰਮੀ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ ਹਨ ਉਥੇ ਹੀ ਇਸ ਗਰਮੀ ਦਾ ਅਸਰ ਇਨਸਾਨਾਂ ਤੋਂ ਬਿਨ੍ਹਾਂ ਪਸ਼ੂ ਪੰਛੀਆਂ ਅਤੇ ਫ਼ਸਲਾਂ ਉਪਰ ਵੀ ਨਜ਼ਰ ਆਇਆ ਹੈ। ਇਸ ਗਰਮੀ ਦੇ ਮੌਸਮ ਵਿੱਚ ਜਿੱਥੇ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਣ ਵਾਲੇ ਸਤਲੁਜ ਬਿਆਸ ਦਰਿਆ ਤੇ ਵੈਸਾਖੀ ਦੇ ਦੌਰਾਨ ਚਾਚੇ ਭਤੀਜੇ ਦੇ ਨਹਾਉਣ ਗਏ ਸਮੇ ਹਾਦਸਾ ਵਾਪਰ ਗਿਆ ਸੀ ਅਤੇ ਦੋਹਾਂ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ।

ਗਰਮੀ ਦੇ ਪ੍ਰਕੋਪ ਤੋਂ ਬਚਣ ਵਾਸਤੇ ਜਿੱਥੇ ਲੋਕਾਂ ਵੱਲੋਂ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ ਉਥੇ ਹੀ ਕੁਝ ਤਰੀਕੇ ਇਨਸਾਨ ਦੀ ਮੌਤ ਹੋਣ ਦੀ ਵਜ੍ਹਾ ਬਣ ਰਹੇ ਹਨ। ਹੁਣ ਪੰਜਾਬ ਵਿੱਚ ਇਥੇ ਛੱਪੜ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਅਤੇ ਸਕੇ ਭਰਾਵਾਂ ਦੀ ਹੋਈ ਦਰਦਨਾਕ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲਾ ਹੁਸ਼ਿਆਰਪੁਰ ਅਧੀਨ ਆਉਂਦੇ ਮਾਹਿਲਪੁਰ ਦੇ ਪਿੰਡ ਢਾਡਾ ਖੁਰਦ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਸਕੇ ਭਰਾਵਾਂ ਦੀ ਇੱਕ ਟੋਭੇ ਵਿਚ ਡੁੱਬਣ ਕਾਰਨ ਮੌਤ ਮੌਤ ਹੋ ਗਈ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮਾਹਿਲਪੁਰ ਦੇ ਮੁਖੀ ਬਲਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਸ਼ਨੀਵਾਰ ਨੂੰ ਜਿਥੇ 11 ਸਾਲਾਂ ਦਾ ਅਜੇ ਤੇ 9 ਸਾਲਾ ਗੋਬਿੰਦਾ ਆਪਣੇ ਪਿਤਾ ਦੇ ਨਾਲ ਲੱਕੜਾਂ ਲੈਣ ਲਈ ਗਏ ਹੋਏ ਸਨ। ਉਥੇ ਹੀ ਪਿੰਡ ਤੋਂ ਬਾਹਰ ਜਿੱਥੇ ਲੱਕੜਾਂ ਇਕੱਠੀਆਂ ਕਰਦੇ ਸਮੇਂ ਦੋਵੇਂ ਬੱਚੇ ਗਰਮੀ ਦੇ ਕਾਰਨ ਨਹਾਉਣ ਵਾਸਤੇ ਇਕ ਟੋਭੇ ਵਿੱਚ ਚਲੇ ਗਏ ਅਤੇ ਪਿਤਾ ਨੂੰ ਇਸ ਘਟਨਾ ਦਾ ਪਤਾ ਨਾ ਚੱਲ ਸਕਿਆ।

ਜਿੱਥੇ ਇਹ ਦੋਨੋਂ ਬੱਚੇ ਨੂੰ ਨਹਾਉਣ ਲਈ ਗਏ ਅਤੇ ਪੈਰ ਫਿਸਲਣ ਕਾਰਨ ਟੋਭੇ ਵਿੱਚ ਡਿੱਗੇ ਉੱਥੇ ਹੀ ਮਦਦ ਵਾਸਤੇ ਦਿੱਤੀ ਗਈ ਆਵਾਜ਼ ਨੂੰ ਸੁਣ ਕੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਦੋ ਘੰਟੇ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਦੋਹਾਂ ਨੂੰ ਬਾਹਰ ਕੱਢਿਆ ਗਿਆ ਤਾਂ ਦੋਹਾਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।



error: Content is protected !!