ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਪੁਲਿਸ ਵੱਲੋਂ ਜਿੱਥੇ ਅਮਨ ਅਤੇ ਸ਼ਾਂਤੀ ਨੂੰ ਲਾਗੂ ਰੱਖਣ ਵਾਸਤੇ ਬਹੁਤ ਸਾਰੇ ਸਖਤ ਕਦਮ ਚੁੱਕੇ ਜਾ ਰਹੇ ਹਨ ਜਿਸ ਨਾਲ ਵਾਪਰਨ ਵਾਲੀਆ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਇਥੇ ਪੰਜਾਬ ਚ ਚੋਰਾਂ ਵਲੋਂ ATM ਮਸ਼ੀਨ ਤੋੜ ਕੇ ਕਰਤਾ ਵੱਡਾ ਕਾਂਡ, 9 ਲੱਖ ਰੁਪਏ ਲੈ ਹੋਏ ਫਰਾਰ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਆਉਣ ਵਾਲੇ ਪਿੰਡ ਚੋਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਪਿੰਡ ਦੇ ਵਿੱਚ ਲੁਟੇਰਿਆਂ ਵਲੋਂ PNB ਦੇ ਏ ਟੀ ਐਮ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਚੋਰਾਂ ਵੱਲੋਂ ATM ਤੋੜ ਕੇ 9 ਲੱਖ ਰੁਪਏ ਚੋਰੀ ਕੀਤੇ ਗਏ ਹਨ। ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਸ਼ੁੱਕਰਵਾਰ ਦੀ ਰਾਤ ਨੂੰ ਦਿੱਤਾ ਗਿਆ ਹੈ ਜਿੱਥੇ ਇਨ੍ਹਾਂ ਚੋਰਾਂ ਵੱਲੋਂ ਗੈਸ ਕੱਟਰ ਨਾਲ ਪੰਜਾਬ ਨੈਸ਼ਨਲ ਬੈਂਕ ਦੀ ਏਟੀਐੱਮ ਨੂੰ ਕੱਟਿਆ ਗਿਆ ਤੇ ਏਟੀਐੱਮ ਮਸ਼ੀਨ ਵਿਚੋਂ 9 ਲੱਖ ਰੁਪਏ ਚੋਰੀ ਕਰ ਲਏ ਗਏ।
ਜਿੱਥੇ ਇਨ੍ਹਾਂ ਅਣਪਛਾਤੇ ਚੋਰਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਉਥੇ ਹੀ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੰਦੇ ਹੋਏ ਬੈਂਕ ਦੇ ਮੈਨੇਜਰ ਰਾਕੇਸ਼ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਗੈਸ ਕਟਰ ਨਾਲ ਏਟੀਐੱਮ ਨੂੰ ਕੱਟ ਕੇ ਦਿੱਤਾ ਗਿਆ ਹੈ।
ਉਥੇ ਹੀ ਪੁਲਸ ਵੱਲੋਂ ਇਸ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਦੱਸ ਦਈਏ ਕਿ ਹੁਸ਼ਿਆਰਪੁਰ ਦੇ ਪਿੰਡ ਚੋਟਾਲਾ ਵਿਖੇ ਸ਼ੁੱਕਰਵਾਰ ਰਾਤ ਨੂੰ ਲੁਟੇਰਿਆਂ ਨੇ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੀ ਏਟੀਐੱਮ ਨੂੰ ਤੋੜ ਕੇ ਕਰੀਬ 9 ਲੱਖ ਰੁਪਏ ਚੋਰੀ ਕਰ ਲਏ। ਉਥੇ ਹੀ ਇਸ ਘਟਨਾ ਕਾਰਨ ਲੋਕਾਂ ਵਿੱਚ ਵੀ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਡਰ ਵੇਖਿਆ ਜਾ ਰਿਹਾ ਹੈ।
ਤਾਜਾ ਜਾਣਕਾਰੀ