ਆਈ ਤਾਜ਼ਾ ਵੱਡੀ ਖਬਰ
ਚੋਰੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਪੰਜਾਬ ਦੇ ਹਲਾਤਾਂ ਤੇ ਗਹਿਰਾ ਅਸਰ ਹੋਇਆ ਹੈ ਉਥੇ ਹੀ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਵੱਲੋਂ ਸਖਤੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਵੱਖ ਵੱਖ ਜਿਲਾ ਮਜਿਸਟ੍ਰੇਟ ਵੱਲੋਂ ਵੀ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਠੀਕਰੀ ਪਹਿਰਾ ਲਗਾਉਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਜਿਸ ਸਦਕਾ ਵਾਪਰਦੀਆਂ ਅਜਿਹੀਆਂ ਚੋਰੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਸਭ ਦੇ ਬਾਵਜੂਦ ਵੀ ਵਾਪਰ ਰਹੀਆਂ ਚੋਰੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਹੁਣ ਇਥੇ ਪੰਜਾਬ ਚ ਚੋਰਾਂ ਨੇ ATM ਮਸ਼ੀਨ ਚੋਂ ਲੁੱਟੇ 17 ਲੱਖ ਰੁਪਏ, ਘਟਨਾ ਹੋਈ CCTV ਚ ਕੈਦ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲੁੱਟ ਦਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਲੁਟੇਰਿਆਂ ਵੱਲੋਂ ਹੁਸ਼ਿਆਰਪੁਰ ਵਿੱਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਬੀਤੀ ਰਾਤ ਮਾਹਿਲਪੁਰ ‘ਚ PNB ਦੇ ATM ‘ਚੋਂ ਚੋਰ 17 ਲੱਖ ਲੁੱਟ ਕੇ ਲੈ ਗਏ ਹਨ,ਮਾਹਿਲਪੁਰ ਦੇ ਅਧੀਨ ਆਉਂਦੇ ਪਿੰਡ ਭਾਮ ਵਿੱਚ ਪੰਜਾਬ ਨੈਸ਼ਨਲ ਬੈਂਕ ਮੌਜੂਦ ਹੈ ਅਤੇ ਉਥੇ ਹੀ ਬੈਂਕ ਦੇ ਬਾਹਰ ਲੱਗੇ ਏਟੀਐਮ ਵਿੱਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਿੱਥੇ ਬੀਤੀ ਰਾਤ ਚੋਰ ਬਰੇਜ਼ਾ ਕਾਰ ਵਿੱਚ ਆਏ, ਅਤੇ ਇਨ੍ਹਾਂ ਤਿੰਨ ਚੋਰਾਂ ਨੇ ਏਟੀਐਮ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ 17 ਲੱਖ ਰੁਪਏ ਲੁੱਟ ਲਏ। ਬੀਤੀ ਰਾਤ ਲੁਟੇਰਿਆਂ ਵੱਲੋਂ ਜਿੱਥੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਹੁਣ ਇਸ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਹੈ।
ਇਸ ਘਟਨਾ ਬਾਰੇ ਹੁਣ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਵੀ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਇਲਾਕਾ ਵਾਸੀਆਂ ਵਿੱਚ ਵੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਤਾਜਾ ਜਾਣਕਾਰੀ