BREAKING NEWS
Search

ਪੰਜਾਬ ਚ ਇਥੇ ਘਰ ਦੇ ਅੰਦਰ ਹੋਣ ਲੱਗਾ ਸੀ ਵੱਡਾ ਕਾਂਡ ਪਰ ਏਦਾਂ ਫ਼ਿਲਮੀ ਤਰੀਕੇ ਨਾਲ ਹੋ ਗਿਆ ਬਚਾਅ

ਆਈ ਤਾਜਾ ਵੱਡੀ ਖਬਰ 

ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਮਨੁੱਖ ਦਾ ਮਨੋਰੰਜਨ ਕਰਦੀਆਂ ਹਨ , ਉੱਥੇ ਹੀ ਬਹੁਤ ਸਾਰੇ ਲੋਕ ਇਨ੍ਹਾਂ ਫਿਲਮਾਂ ਵਿੱਚ ਅਦਾਕਾਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਫੋਲੋ ਕਰਦੇ ਹਨ l ਹੁਣ ਤਕ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਆ ਚੁੱਕੀਆਂ ਹਨ , ਜਿਨ੍ਹਾਂ ਵਿਚ ਉਸ ਫ਼ਿਲਮ ਦੇ ਅਦਾਕਾਰਾਂ ਵੱਲੋਂ ਜਿਸ ਤਰ੍ਹਾਂ ਦਾ ਸਟਾਈਲ ,ਕੱਪੜੇ ਪਾਏ ਗਏ ਹਨ ਲੋਕਾਂ ਵਲੋਂ ਉਸਨੂੰ ਕਾਪੀ ਕੀਤਾ ਗਿਆ ਹੋਵੇ । ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਮਾਮਲਾ ਦੱਸਾਂਗੇ ਜਿੱਥੇ ਘਰ ਦੇ ਅੰਦਰ ਫ਼ਿਲਮੀ ਤਰੀਕੇ ਨਾਲ ਇੱਕ ਵੱਡਾ ਕਾਂਡ ਕੀਤਾ ਗਿਆ । ਦਰਅਸਲ ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਕੁਝ ਬਦਮਾਸ਼ ਇੱਕ ਕੋਠੀ ‘ਚ ਦਾਖ਼ਲ ਹੋ ਗਏ l

ਦੱਸਦਿਆਂ ਕਿ ਪਹਿਲਾ ਇਹਨਾਂ ਬਦਮਾਸ਼ਾਂ ਵਲੋਂ ਚੌਕੀਦਾਰ ਨੂੰ ਧੱਕਾ ਦਿੱਤਾ ਗਿਆ ਫਿਰ ਉਹ ਕੋਠੀ ਵਿੱਚ ਦਾਖ਼ਲ ਹੋ ਗਏ । ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਉੱਥੇ ਹੀ ਜਦੋਂ ਘਰ ਦੇ ਮਾਲਕ ਨੂੰ ਇਨ੍ਹਾਂ ਬਦਮਾਸ਼ਾਂ ਬਾਰੇ ਪਤਾ ਚੱਲਿਆ ਤਾਂ ਉਸ ਨੇ ਖ਼ੁਦ ਨੂੰ ਕਮਰੇ ਵਿੱਚ ਕੈਦ ਕਰ ਲਿਆ । ਫਿਰ ਉਸ ਤੋਂ ਬਾਅਦ ਇਸ ਦੀ ਜਾਣਕਾਰੀ ਆਲੇ ਦੁਆਲੇ ਦੀ ਲੋਕ ਫੋਨ ਤੇ ਦਿੱਤੀ l ਜਿਸ ਤੋਂ ਬਾਅਦ ਲੋਕਾਂ ਵੱਲੋਂ ਦੋ ਬਦਮਾਸ਼ਾਂ ਨੂੰ ਤਾਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ , ਜਦ ਕਿ ਚਾਰ ਦੇ ਕਰੀਬ ਵਿਅਕਤੀ ਮੌਕੇ ਤੋਂ ਭੱਜਣ ਵਿਚ ਸਫਲ ਹੋਏ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਨ੍ਹਾਂ ਅਨਪਾਸ਼ਤੇ ਵਿਅਕਤੀਆਂ ਦੇ ਵੱਲੋਂ ਚਾਰ ਦਿਨ ਪਹਿਲਾਂ ਇਸ ਕੋਠੀ ਦੇ ਵਿਚ ਕੰਮ ਕਰਨ ਆਏ ਨੌਕਰ ਦੀ ਮਦਦ ਨਾਲ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ , ਪਰ ਘਰ ਦੇ ਮਾਲਕ ਦੀ ਸਮਝਦਾਰੀ ਦੇ ਸਦਕਾ ਆਲੇ ਦੁਆਲੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਪੁਲੀਸ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਨੇ ਬਦਮਾਸ਼ਾਂ ਨੂੰ ਕਾਬੂ ਕਰ ਲਿਆ l

ਜਦਕਿ ਚਾਰ ਵਿਅਕਤੀ ਮੌਕੇ ਤੋਂ ਭੱਜਣ ਵਿਚ ਸਫਲ ਰਹੇ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵਿਚ ਕਾਫੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ , ਉਥੇ ਹੀ ਹੁਣ ਪੁਲਸ ਵੱਲੋਂ ਵੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।



error: Content is protected !!