ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿਚ ਜਿਥੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ ਉਥੇ ਹੀ ਵੱਖ-ਵੱਖ ਜਗ੍ਹਾ ਤੋ ਸੋਗ ਭਰੀਆ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਪੰਜਾਬ ਵਿੱਚ ਅੱਜ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਮਾਪਿਆਂ ਵੱਲੋਂ ਖੁਸ਼ੀ ਨਾਲ ਆਪਣੀਆਂ ਧੀਆਂ ਦਾ ਵਿਆਹ ਕਰ ਕੇ ਉਨ੍ਹਾਂ ਨੂੰ ਵਿਦਾ ਕੀਤਾ ਜਾਂਦਾ ਹੈ। ਉਥੇ ਹੀ ਦਹੇਜ ਦੇ ਲਾਲਚੀ ਸਹੁਰਿਆਂ ਵੱਲੋਂ ਕਈ ਲੜਕੀਆਂ ਨੂੰ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਕੁਝ ਅਜਿਹੀਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਚਲਦਿਆਂ ਹੋਇਆਂ ਵੀ ਲੜਕੀਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀਆਂ ਹਨ।

ਪੰਜਾਬ ਵਿਚ ਵਧ ਰਹੇ ਅਜਿਹੇ ਮਾਮਲਿਆਂ ਦੇ ਕਾਰਨ ਲੜਕੀਆਂ ਅਤੇ ਮਾਪਿਆਂ ਵਿੱਚ ਡਰ ਹੀ ਵੇਖਿਆ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਘਰ ਵਿਚ 23 ਸਾਲਾ ਕੁੜੀ ਦੀ ਇਸ ਤਰਾਂ ਮੌਤ ਹੋਈ ਹੈ ਜਿਥੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਜ਼ਿਲਾ ਦੇ ਅਧੀਨ ਆਉਣ ਵਾਲੇ ਪਿੰਡ ਘੱਲ ਕਲਾ ਤੋ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੇ ਇਕ ਘਰ ਵਿਚ 23 ਸਾਲਾਂ ਦੀ ਵਿਆਹੁਤਾ ਲੜਕੀ ਸੰਦੀਪ ਕੌਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਲੜਕੀ ਸੰਦੀਪ ਕੌਰ 23 ਸਾਲਾਂ ਦਾ ਵਿਆਹ ਦੋ ਸਾਲ ਪਹਿਲਾਂ ਪਿੰਡ ਲੋਹਗੜ ਵਿਖੇ ਹੋਇਆ ਸੀ।

ਜਿੱਥੇ ਪਰਿਵਾਰਕ ਵਿਵਾਦ ਦੇ ਕਾਰਨ ਅਤੇ ਸਹੁਰਿਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦੇ ਚੱਲਦੇ ਹੋਏ ਇਹ ਲੜਕੀ ਦੋ ਸਾਲਾਂ ਤੋਂ ਹੀ ਆਪਣੇ ਪੇਕੇ ਪਰਿਵਾਰ ਪਿੰਡ ਘੱਲ ਕਲਾਂ ਵਿਖੇ ਰਹਿ ਰਹੀ ਸੀ। ਉਥੇ ਹੀ ਕੱਲ੍ਹ ਸ਼ਾਮ ਇਸ ਲੜਕੀ ਦੀ ਛੇ ਵਜੇ ਦੇ ਕਰੀਬ ਮੌਤ ਹੋਣ ਦੀ ਖ਼ਬਰ ਮਿਲੀ ਹੈ।

ਇਸ ਘਟਨਾ ਦੀ ਖਬਰ ਮਿਲਦੇ ਹੀ ਜਿੱਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਪੁਲੀਸ ਵੱਲੋਂ ਦੱਸਿਆ ਗਿਆ ਹੈ ਕਿ ਲੜਕੀ ਦੇ ਘਰ ਦੇ ਕਮਰੇ ਵਿੱਚੋਂ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਜਿਸ ਦੇ ਕੁਝ ਅੰਦਰੂਨੀ ਸੱਟ ਦੇ ਨਿਸ਼ਾਨ ਵੀ ਮੌਜੂਦ ਸਨ। ਉਥੇ ਹੀ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੜਕੀ ਦੀ ਮੌਤ ਸ਼ੱਕੀ ਹਲਾਤਾਂ ਵਿੱਚ ਹੋਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਘਰ ਦੇ ਅੰਦਰ ਮਿਲੀ 23 ਸਾਲਾਂ ਦੀ ਕੁੜੀ ਨੂੰ ਮੌਤ – ਪੁਲਸ ਕਰ ਰਹੀ ਇਹ ਕਾਰਵਾਈ
ByadminMarch 19, 2022Comments Off on ਪੰਜਾਬ ਚ ਇਥੇ ਘਰ ਦੇ ਅੰਦਰ ਮਿਲੀ 23 ਸਾਲਾਂ ਦੀ ਕੁੜੀ ਨੂੰ ਮੌਤ – ਪੁਲਸ ਕਰ ਰਹੀ ਇਹ ਕਾਰਵਾਈ
Previous Postਟਾਂਡੇ ਹੋਏ ਗਊਆਂ ਦੇ ਕਤਲ ਮਾਮਲੇ ਚ ਹੁਣ ਆ ਗਈ ਇਹ ਵੱਡੀ ਖਬਰ – ਇਹ ਨਿਕਲੇ ਮੁੱਖ ਦੋਸ਼ੀ
Next Postਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਆਈ ਵੱਡੀ ਖਬਰ – ਅੱਜ ਅਚਾਨਕ ਹੋ ਗਿਆ ਇਹ ਐਲਾਨ