=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਗਾਇਕ ਦਾ ਘਰ ਵੀ ਚੋਰਾਂ ਨੇ ਨਹੀਂ ਬਖਸ਼ਿਆ,ਕੀਤੀ ਲੱਖਾਂ ਦੀ ਚੋਰੀ- ਸਪਰੇਅ ਨਾਲ ਬੇਹੋਸ਼ ਕਰ ਕੀਤਾ ਕਾਂਡ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਜਿੱਥੇ ਬਹੁਤ ਸਾਰੇ ਲੋਕ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਰਹੇ ਹਨ। ਓਥੇ ਹੀ ਮਹਾਨਗਰ ਲੁਧਿਆਣਾ ਦੇ ਵਿੱਚ ਹੋਣ ਵਾਲੀਆਂ ਚੋਰੀਆ ਵਿਚ ਵੀ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇਥੇ ਗਾਇਕ ਦਾ ਘਰ ਵੀ ਚੋਰਾਂ ਨੇ ਨਹੀਂ ਬਖਸ਼ਿਆ,ਕੀਤੀ ਲੱਖਾਂ ਦੀ ਚੋਰੀ- ਸਪਰੇਅ ਨਾਲ ਬੇਹੋਸ਼ ਕਰ ਕੀਤਾ ਕਾਂਡ,ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਦੇ ਤਾਜਪੁਰ ਰੋਡ ਪੈਂਦੀ ਭੋਲਾ ਕਾਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਹੁਣ ਚੋਰਾਂ ਵੱਲੋਂ ਇਕ ਗਾਇਕ ਦੇ ਘਰ ਨੂੰ ਚੋਰੀ ਦਾ ਨਿਸ਼ਾਨਾ ਬਣਾਇਆ ਗਿਆ ਹੈ।

ਦੱਸ ਦਈਏ ਕਿ ਇਸ ਜਗ੍ਹਾ ਉਪਰ ਰਹਿਣ ਵਾਲੇ ਇਕ ਪੰਜਾਬੀ ਗਾਇਕ ਦੇ ਘਰ ਜਿਥੇ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਚੋਰਾਂ ਵੱਲੋਂ ਉਸ ਸਮੇਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਘਰ ਵਿੱਚ ਰਹਿਣ ਵਾਲੇ ਪਰਵਾਰਕ ਮੈਂਬਰ ਸੌ ਰਹੇ ਸਨ।।ਚੋਰਾਂ ਨੇ ਘਰ ਅੰਦਰ ਸੌਂ ਰਹੇ ਪੰਜਾਬੀ ਗਾਇਕ ਅਤੇ ਉਸ ਦੀ ਪਤਨੀ ‘ਤੇ ਸਪ੍ਰੇਅ ਕਰ ਦਿੱਤੀ ਜਿਸ ਕਾਰਨ ਪਤੀ ਪਤਨੀ ਬੇਹੋਸ਼ ਹੋ ਗਏ ਅਤੇ ਚੋਰਾਂ ਵੱਲੋਂ ਕਮਰੇ ਦੇ ਅੰਦਰ ਅਲਮਾਰੀ ਦੇ ਤਾਲੇ ਤੋੜ ਕੇ ਅਲਮਾਰੀ ’ਚੋਂ 7 ਲੱਖ ਕੈਸ਼ ਅਤੇ ਕਰੀਬ 10 ਲੱਖ ਦੇ ਗਹਿਣੇ, ਪਾਸਪੋਰਟ, ਏ. ਟੀ. ਐੱਮ. ਕਾਰਡ ਅਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ।

ਉਥੇ ਹੀ ਇਹ ਸਾਰੀ ਘਟਨਾ ਜਿੱਥੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਵਿੱਚ ਪੰਜ ਚੋਰ, ਜਿਨ੍ਹਾਂ ਦੇ ਮੂੰਹ ਢਕੇ ਹੋਏ ਦਿਖਾਈ ਦੇ ਰਹੇ ਹਨ। ਇਸ ਦੀ ਸ਼ਿਕਾਇਤ ਜਿੱਥੇ ਹਰਬੰਸ ਵੱਲੋਂ ਪੁਲਿਸ ਨੂੰ ਕੀਤੀ ਗਈ ਹੈ ਅਤੇ ਪੁਲਿਸ ਵੱਲੋ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਪਤੀ ਪਤਨੀ ਤੋਂ ਇਲਾਵਾ ਘਰ ਵਿੱਚ ਕੋਈ ਨਹੀਂ ਸੀ ਅਤੇ ਉਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਹਨ।

ਇਸ ਦੀ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਪੰਜਾਬੀ ਗਾਇਕ ਹੈ ਅਤੇ ਉਸ ਦੀ ਡੇਅਰੀ ਵੀ ਹੈ। ਉਥੇ ਹੀ ਕੁੱਝ ਦਿਨਾਂ ਤੋਂ ਘਰ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਹ ਚੋਰੀ ਬੁੱਧਵਾਰ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਹੋਈ ਹੈ ਜਿੱਥੇ ਚੋਰ ਖਿੜਕੀ ਦੀ ਗਰਿੱਲ ਤੋੜ ਕੇ ਘਰ ਦਾਖ਼ਲ ਹੋਏ ਸਨ।




error: Content is protected !!