BREAKING NEWS
Search

ਪੰਜਾਬ ਚ ਇਥੇ ਕੂੜਾ ਸੁੱਟਣ ਨੂੰ ਲੈਕੇ ਡੰਡੇ ਲਾਠੀਆਂ ਨਾਲ ਭਿੜੀਆਂ 2 ਧਿਰਾਂ , ਮਚਿਆ ਫੜਦੋਲ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਥੇ ਕੁਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੁੰਦਾ ਹੈ। ਜਿੱਥੇ ਕੁਝ ਲੋਕਾਂ ਵੱਲੋਂ ਜ਼ਮੀਨ ਜਾਇਦਾਦ ਨੂੰ ਲੈ ਕੇ ਝਗੜੇ ਹੁੰਦੇ ਦੇਖੇ ਜਾਂਦੇ ਹਨ ਉਥੇ ਹੀ ਕੁਝ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਪੈਦਾ ਹੋਈ ਲੜਾਈ ਝਗੜਾ ਹੋ ਜਾਂਦਾ ਹੈ ਕਿ ਲੋਕਾਂ ਨੂੰ ਹਸਪਤਾਲਾਂ ਵਿੱਚ ਅਤੇ ਪੁਲਿਸ ਸਟੇਸ਼ਨਾਂ ਦੇ ਵਿੱਚ ਜਾਣ ਦੀ ਨੌਬਤ ਆ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ ਕਿ ਲੋਕਾਂ ਵੱਲੋਂ ਇਸ ਤਰ੍ਹਾਂ ਲੜਾਈ ਝਗੜੇ ਵੀ ਕੀਤੇ ਜਾ ਸਕਦੇ ਹਨ।

ਹੁਣ ਇੱਥੇ ਪੰਜਾਬ ਵਿੱਚ ਕੂੜਾ ਸੁੱਟਣ ਨੂੰ ਲੈ ਕੇ ਦੋ ਧਿਰਾਂ ਭਿੜ ਗਈਆਂ ਹਨ ਜਿੱਥੇ ਡੰਡੇ ਅਤੇ ਲਾਠੀਆਂ ਚੱਲੀਆਂ ਹਨ ਤੇ ਫੜਦੋਲ ਮਚ ਗਿਆ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਨੇਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਝੁੱਗੀਆਂ ਵਿਚ ਰਹਿਣ ਵਾਲੀਆਂ ਦੋ ਧਿਰਾਂ ਕੂੜਾ ਸੁੱਟਣ ਨੂੰ ਲੈ ਕੇ ਇਕ ਦੂਜੇ ਨਾਲ ਭਿੜ ਗਈਆਂ ਹਨ। ਦਸਿਆ ਗਿਆ ਹੈ ਕਿ ਜਿੱਥੇ ਘਰ ਦੇ ਅੱਗੇ ਕੂੜਾ ਸੁੱਟਣ ਨੂੰ ਲੈ ਕੇ ਇਨ੍ਹਾਂ ਦੋਹਾਂ ਧਿਰਾਂ ਵਿਚਕਾਰ ਪਹਿਲਾਂ ਵੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਆ ਰਿਹਾ ਸੀ।

ਉੱਥੇ ਕਿ ਹੁਣ ਦੋਹਾਂ ਧਿਰਾਂ ਦੇ ਵਿਚਕਾਰ ਹੋਈ ਲੜਾਈ ਦੇ ਦੌਰਾਨ ਜਿੱਥੇ ਦੋਹਾਂ ਧਿਰਾਂ ਵੱਲੋਂ ਇੱਕ ਦੂਸਰੇ ਦੇ ਉੱਪਰ ਇੱਟਾਂ ਵੱਟਿਆਂ ਅਤੇ ਡੰਡੇ ,ਲਾਠੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ। ਇਸ ਘਟਨਾ ਵਿੱਚ ਜਿੱਥੇ ਲੋਕ ਜ਼ਖਮੀ ਹੋਏ ਹਨ ਉਥੇ ਹੀ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ ਹੈ। ਇਸ ਘਟਨਾ ਦੀ ਵੀਡੀਓ ਵੀ ਬਣਾ ਕੇ ਕਿਸੇ ਵੱਲੋਂ ਤੇਜ਼ੀ ਨਾਲ ਵਾਇਰਲ ਕੀਤੀ ਗਈ ਹੈ।

ਇਸ ਬਾਬਤ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਦੋਨੋ ਧਿਰਾਂ ਉਨ੍ਹਾਂ ਨੂੰ ਘਰ ਵਿੱਚ ਨਹੀਂ ਮਿਲੀਆ, ਅਤੇ ਉਨ੍ਹਾਂ ਤੇ ਆਂਡ ਗੁਆਂਢ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ ਇਸੇ ਤਰਾਂ ਹੀ ਝਗੜਾ ਕਰਦੇ ਹਨ ਅਤੇ ਹੁਣ ਉਹ ਮੈਡੀਕਲ ਕਰਵਾਉਣ ਵਾਸਤੇ ਗਏ ਹੋਏ ਹਨ। ਇਸ ਘਟਨਾ ਸਬੰਧੀ ਪੁਲੀਸ ਨੂੰ ਕੋਈ ਵੀ ਲਿਖਤੀ ਸ਼ਿਕਾਇਤ ਕਿਸੇ ਵੀ ਧਿਰ ਵੱਲੋਂ ਨਹੀ ਦਰਜ ਕਰਾਈ ਗਈ।



error: Content is protected !!