BREAKING NEWS
Search

ਪੰਜਾਬ ਚ ਇਥੇ ਕਾਰ ਨੂੰ ਲੱਗੀ ਭਿਆਨਕ ਅੱਗ ਕਾਰਨ ਵਾਪਰਿਆ ਰੂਹ ਕੰਬਾਊ ਹਾਦਸਾ, ਜਿੰਦਾ ਸੜੀ ਔਰਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ‘ਚ ਜਿਸ ਤਰ੍ਹਾਂ ਸੜਕ ਹਾਦਸਿਆਂ ਦੀ ਗਿਣਤੀ ਹਰ ਰੋਜ਼ ਹੀ ਵਧਦੀ ਜਾ ਰਹੀ ਹੈ , ਉਸਦੇ ਚਲਦੇ ਰੋਜ਼ ਹੀ ਲੋਕ ਆਪਣੀਆਂ ਜਾਨਾਂ ਗੁਆਉਂਦੇ ਹੋਏ ਨਜ਼ਰ ਆਏ । ਹਰ ਰੋਜ਼ ਸੜਕਾਂ ਉੱਪਰ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ, ਜਿਸ ਵਿਚ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਇਸੇ ਦੇ ਚੱਲਦੇ ਹੁਣ ਪੰਜਾਬ ਦੀ ਸੜਕ ਤੇ ਇਕ ਅਜਿਹਾ ਹਾਦਸਾ ਵਾਪਰਿਆ ਹੈ, ਜਿਸ ਨੂੰ ਵੇਖ ਕੇ ਲੋਕਾਂ ਦੀ ਰੂਹ ਕੰਬ ਉੱਠੀ ਹੈ ਕਿਉਂਕਿ ਇਸ ਹਾਦਸੇ ਦੌਰਾਨ ਇਕ ਔਰਤ ਜ਼ਿੰਦਾ ਸੜ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭਵਾਨੀਗਡ਼੍ਹ ਦੇ ਨੇੜਲੇ ਪਿੰਡ ਭੱਟੀਵਾਲ ਕਲਾਂ ਤੋਂ ਪਿੰਡ ਘਨੌਰ ਜੱਟਾਂ ਨੂੰ ਨਹਿਰ ਦੀ ਪਟੜੀ ਨਾਲ ਜਾਂਦੀ ਸੜਕ ਉਪਰ ਅੱਜ ਦੁਪਹਿਰੇ ਇੱਕ ਦਰਦਨਾਕ ਹਾਦਸੇ ਵਿੱਚ ਕਾਰ ਨੂੰ ਅੱਗ ਲੱਗ ਗਈ । ਅੱਗ ਲੱਗ ਜਾਣ ਕਾਰਨ ਕਾਰ ਸਵਾਰ ਔਰਤ ਜ਼ਿੰਦਾ ਸੜ ਗਈ ।

ਇਸ ਦੌਰਾਨ ਕਾਰ ਚਾਲਕ ਦੇ ਗੰਭੀਰ ਰੂਪ ਚ ਜ਼ਖ਼ਮੀ ਹੋਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਦਿੱਤੀ ਗਈ, ਜਿਹੜੀ ਕਾਫੀ ਦੇਰੀ ਨਾਲ ਪਹੁੰਚੀ ਜਿਸ ਤੋਂ ਬਾਅਦ ਲੋਕਾਂ ਵਿੱਚ ਇੰਨਾ ਜ਼ਿਆਦਾ ਗੁੱਸਾ ਵਧ ਗਿਆ ਕਿ ਲੋਕਾਂ ਨੇ ਪੰਜਾਬ ਦੀ ਮਾਨ ਸਰਕਾਰ ਤੇ ਫਾਇਰ ਬ੍ਰਿਗੇਡ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੈ ਮੌਕੇ ਤੇ ਮੌਜੂਦ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਰਿਕਸ਼ਾ ਰੇਹੜੀ ਲੈ ਕੇ ਉਕਤ ਕਾਰ ਦੇ ਪਿੱਛੇ ਜਾ ਰਿਹਾ ਸੀ ਕਿ ਉਸੇ ਸਮੇਂ ਕਾਰ ਪਿੰਡ ਭੱਟੀਵਾਲ ਕਲਾਂ ਦੇ ਕੋਲ ਘਨੌਰ ਜੱਟਾਂ ਕਲਾਂ ਪਹੁੰਚੀ ਤਾਂ ਉਸੇ ਸਮੇਂ ਇਕ ਤੇਜ਼ ਰਫਤਾਰ ਮੋਟਰਸਾਈਕਲ ਚਾਲਕ ਨੇ ਉਕਤ ਕਾਰ ਨੂੰ ਕੱਟ ਮਾਰ ਦਿੱਤਾ ਅਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇਕ ਦਰੱਖਤ ਨਾਲ ਟਕਰਾਈ । ਕਾਰ ਚ ਗੈਸ ਕਿੱਟ ਲੱਗੀ ਹੋਣ ਕਾਰਨ ਬਲਾਸਟ ਹੋ ਗਿਆ ।

ਜਿਸ ਕਾਰਨ ਕਾਰ ਨੂੰ ਭਿਆਨਕ ਅੱਗ ਲੱਗ ਗਈ , ਉਸ ਨੇ ਦੱਸਿਆ ਕਿ ਕਾਰ ਚਾਲਕ ਨਹਿਰ ਚ ਜਾ ਡਿੱਗਿਆ ਤੇ ਉਸ ਨਾਲ ਉਸ ਦੇ ਨਾਲ ਵਾਲੀ ਸੀਟ ਤੇ ਬੈਠੀ ਔਰਤ ਕਾਰ ਚ ਨਾਲ ਅੱਗ ਨਾਲ ਸੜ ਕੇ ਮੌਕੇ ਤੇ ਮੌਤ ਦੀ ਸ਼ਿਕਾਰ ਹੋ ਗਈ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।



error: Content is protected !!