BREAKING NEWS
Search

ਪੰਜਾਬ ਚ ਇਥੇ ਏਨੀ ਤਰੀਕ ਨੂੰ ਹੋਇਆ ਛੁੱਟੀ ਦਾ ਐਲਾਨ , ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ ਅਦਾਰੇ ਸਮੇਤ ਬੈਂਕ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ 

ਜਦੋਂ ਦੀ ਸੂਬੇ ਵਿੱਚ ਸਰਕਾਰ ਬਣੀ ਹੈ ਉਹਨਾਂ ਦੇ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਗੁਰੂਆਂ, ਪੀਰਾਂ ਦੀ ਧਰਤੀ ਤੇ ਉਨਾਂ ਦੇ ਨਾਲ ਸੰਬੰਧਿਤ ਵੱਖ ਵੱਖ ਦਿਹਾੜਿਆਂ ਨੂੰ ਧੂਮ ਧਾਮ ਤੇ ਸ਼ਰਧਾ ਪੂਰਵਕ ਤਰੀਕੇ ਦੇ ਨਾਲ ਮਨਾਇਆ ਜਾ ਸਕੇ l ਇਹੀ ਇੱਕ ਵੱਡਾ ਕਾਰਨ ਹੈ ਕਿ ਮਾਨ ਸਰਕਾਰ ਦੇ ਵੱਲੋਂ ਗੁਰੂਆਂ, ਪੀਰਾਂ,ਫਕੀਰਾਂ ਤੇ ਸ਼ਹੀਦਾਂ ਦੇ ਨਾਲ ਸੰਬੰਧਿਤ ਖਾਸ ਦਿਹਾੜਿਆ ਮੌਕੇ ਸੂਬੇ ‘ਚ ਛੁੱਟੀ ਦਾ ਐਲਾਨ ਕੀਤਾ ਜਾਂਦਾ ਅਤੇ ਸੂਬਾ ਪੱਧਰੀ ਸਮਾਗਮ ਕਰਵਾ ਕੇ ਉਸ ਦਿਹਾੜੇ ਨੂੰ ਮਨਾਇਆ ਜਾਂਦਾ ਹੈ l ਇਸੇ ਵਿਚਾਲੇ ਹੁਣ ਮਾਨ ਸਰਕਾਰ ਦੇ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ l ਜਿਸ ਕਾਰਨ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ ਅਦਾਰੇ ਬੰਦ ਰਹਿਣਗੇ l ਦਰਅਸਲ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵੱਲੋਂ ਆਪਣੇ ਅਧਿਕਾਰਾਂ ਦੀ ਵਿਸ਼ੇਸ਼ ਵਰਤੋ ਕਰਦਿਆਂ ਹੋਇਆਂ ਸੂਬੇ ਅੰਦਰ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ l ਇਸ ਸਬੰਧੀ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਡਾ.ਪੱਲਵੀ ਨੇ ਮੁਹੱਰਮ ਯੋਮ-ਏ-ਅਸ਼ੂਰਾ ਮੌਕੇ 17 ਜੁਲਾਈ ਯਾਨੀ ਕਿ ਦਿਨ ਬੁਧਵਾਰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ । ਜਿਸ ਕਾਰਨ 17 ਜੁਲਾਈ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ ਦਫ਼ਤਰ, ਸਰਕਾਰੀ/ਗ਼ੈਰ-ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਅਤੇ ਬੈਂਕ ਬੰਦ ਰਹਿਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਆਖਿਆ ਗਿਆ ਕਿ ਇਸ ਦਿਨ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਬੰਦ ਰਹਿਣਗੇ ਪਰ ਜਿਹਨਾਂ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ, ਕਾਲਜਾਂ ਵਿੱਚ ਪਰੀਖਿਆਵਾਂ ਚੱਲ ਰਹੀਆਂ ਹਨ, ਉਨ੍ਹਾਂ ‘ਤੇ ਛੁੱਟੀ ਦੇ ਇਹ ਹੁਕਮ ਲਾਗੂ ਨਹੀਂ ਹੋਣਗੇ। ਸੋ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਕਾਰਨ ਜ਼ਿਲ੍ਹੇ ਅੰਦਰ 17 ਜੁਲਾਈ ਨੂੰ ਛੁੱਟੀ ਰਹੇਗੀ l



error: Content is protected !!