ਆਈ ਤਾਜ਼ਾ ਵੱਡੀ ਖਬਰ

ਪਿਛਲੇ ਕੁੱਝ ਸਮੇਂ ਤੋਂ ਜਿੱਥੇ ਪੰਜਾਬ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਇਸ ਦਾ ਸ਼ਿਕਾਰ ਹੋ ਰਹੇ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਜਿੱਥੇ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਵਿਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਸ ਕਾਰਨ ਲੋਕ ਹੋਰ ਵੀ ਬਹੁਤ ਸਾਰੇ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਪਰ ਕਈ ਵਾਰ ਅਚਾਨਕ ਹੀ ਦੁਖਦਾਈ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਨਾਲ ਕਈ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ।

ਹੁਣ ਪੰਜਾਬ ਵਿੱਚ ਇੱਥੇ ਇਨਕਮ ਟੈਕਸ ਦੇ ਅਧਿਕਾਰੀ ਦੀ ਖੂਹ ਵਿੱਚੋਂ ਲਾਸ਼ ਬਰਾਮਦ ਕੀਤੀ ਗਈ ਹੈ ਜਿੱਥੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲਾ ਨਵਾਂਸ਼ਹਿਰ ਦੇ ਅਧੀਨ ਆਉਂਦੇ ਥਾਣਾ ਬਲਾਚੌਰ ਦੇ ਅਧੀਨ ਪੈਂਦੇ ਪਿੰਡ ਮਹਿੰਦਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦਾ ਰਹਿਣ ਵਾਲਾ ਨੋਜਵਾਨ ਪੰਕਜ ਪੁੱਤਰ ਸਵਰਗੀ ਸੋਹਣ ਲਾਲ ਜੋ ਕੇ 7 ਜੂਨ 2022 ਤੋਂ ਰਾਤ ਦੇ ਸਮੇਂ ਤੋਂ ਲਾਪਤਾ ਸੀ। ਜਿੱਥੇ ਇਹ 27 ਸਾਲਾ ਨੌਜਵਾਨ ਪੰਕਜ ਨਵਾਂਸ਼ਹਿਰ ਦੇ ਵਿੱਚ ਹੀ ਇਨਕਮ ਟੈਕਸ ਵਿਭਾਗ ਵਿੱਚ ਨੌਕਰੀ ਕਰਦਾ ਸੀ।

ਉੱਥੇ ਹੀ ਇਸਦੇ ਨਾ ਮਿਲਣ ਉੱਪਰ ਪਰਵਾਰ ਵੱਲੋਂ ਇਸ ਨੌਜਵਾਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਪੁਲਸ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ। ਉਥੇ ਹੀ ਅੱਜ ਇਸ ਨੌਜਵਾਨ ਦੀ ਲਾਸ਼ ਪਿੰਡ ਦੇ ਨਜ਼ਦੀਕ ਪੈਂਦੇ ਖੂਹ ਵਿਚ ਹੀ ਬਰਾਮਦ ਕੀਤੀ ਗਈ ਹੈ।

ਜਿਸ ਬਾਰੇ ਕਿਸੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਖੂਹ ਵਿਚ ਤੈਰਦੀ ਹੋਈ ਲਾਸ਼ ਦਿਖਾਈ ਦਿਤੀ ਹੈ। ਜਿਸ ਤੋਂ ਬਾਅਦ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਬਰਾਮਦ ਕੀਤਾ ਗਿਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਇਨਕਮ ਟੈਕਸ ਦੇ ਅਧਿਕਾਰੀ ਦੀ ਖੂਹ ਚੋਂ ਮਿਲੀ ਲਾਸ਼, ਇਲਾਕੇ ਚ ਫੈਲੀ ਸਨਸਨੀ- ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਇਨਕਮ ਟੈਕਸ ਦੇ ਅਧਿਕਾਰੀ ਦੀ ਖੂਹ ਚੋਂ ਮਿਲੀ ਲਾਸ਼, ਇਲਾਕੇ ਚ ਫੈਲੀ ਸਨਸਨੀ- ਤਾਜਾ ਵੱਡੀ ਖਬਰ
ByadminJune 13, 2022Comments Off on ਪੰਜਾਬ ਚ ਇਥੇ ਇਨਕਮ ਟੈਕਸ ਦੇ ਅਧਿਕਾਰੀ ਦੀ ਖੂਹ ਚੋਂ ਮਿਲੀ ਲਾਸ਼, ਇਲਾਕੇ ਚ ਫੈਲੀ ਸਨਸਨੀ- ਤਾਜਾ ਵੱਡੀ ਖਬਰ
Previous Postਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਚ ਆਈ ਵੱਡੀ ਖਬਰ, ਹੋਈ ਇਕ ਹੋਰ ਗ੍ਰਿਫਤਾਰੀ
Next Postਪੰਜਾਬ : ਨਸ਼ਾ ਕਰਨ ਲਈ ਕੁੱਤਾ ਵੀ ਨਹੀਂ ਬਖਸ਼ਿਆ – ਪੁਲਸ ਨੇ ਕੀਤਾ ਗਿਰਫ਼ਤਾਰ