ਆਈ ਤਾਜ਼ਾ ਵੱਡੀ ਖਬਰ
ਇਸ ਵਾਰ ਪੈਣ ਵਾਲੀ ਗਰਮੀ ਨੇ ਜਿਥੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਥੇ ਹੀ ਬਿਜਲੀ ਤੇ ਲੱਗਣ ਵਾਲੇ ਭਾਰੀ ਘੱਟ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨ ਲਈ ਮਜਬੂਰ ਕਰ ਰਹੇ ਹਨ। ਜਿੱਥੇ ਕਿ ਪਾਵਰ ਪਲਾਂਟਾਂ ਦੇ ਵਿਚ ਕੋਲੇ ਦੀ ਕਮੀ ਦੇ ਚਲਦਿਆਂ ਹੋਇਆਂ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਉੱਥੇ ਹੀ ਕਈ ਜਗ੍ਹਾ ਤੇ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਵੀ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਹੁਣ ਪੰਜਾਬ ਵਿੱਚ ਇਥੇ ਇਥੇ ਬਿਜਲੀ ਰਹੇਗੀ ਬੰਦ, ਲਗੇਗਾ ਕੱਟ, ਜਿਸ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਇੰਡਸਟਰੀ ਵਿੱਚ ਘੱਟ ਲੱਗਣ ਦੇ ਨਾਲ-ਨਾਲ ਜਲੰਧਰ ਸ਼ਹਿਰ ਦੇ ਸਭ ਇਲਾਕਿਆਂ ਵਿੱਚ ਵੀ ਬਿਜਲੀ ਦੀ ਸਪਲਾਈ ਠੱਪ ਹੋਵੇਗੀ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਵਰਕੌਮ ਵੱਲੋਂ ਦੱਸਿਆ ਗਿਆ ਕਿ ਵੀਰਵਾਰ ਸਵੇਰੇ 9.30 ਵਜੇ ਤੋਂ 3 ਵਜੇ ਤੱਕ ਕੱਟ ਲੱਗੇਗਾ।
ਬਿਜਲੀ ਦੀ ਖਪਤ ਦੇ ਚਲਦਿਆਂ ਹੋਇਆਂ ਜਿਥੇ 5.30 ਘੰਟੇ ਬੰਦ ਰਹੇਗੀ। ਜਿਸ ਕਾਰਣ ਕਈ ਖੇਤਰ ਪ੍ਰਭਾਵਿਤ ਹੋਣਗੇ ਜਿਸ ਵਿੱਚ ਸਾਰੇ ਫੀਡਰ 11 ਕੇਵੀ ਦੇ ਹਨ, ਤੇ ਸ਼ਹਿਰ ਦੇ ਕੁੱਲ 19 ਫੀਡਰਾਂ ਦੀ ਮੁਰੰਮਤ ਵੀਰਵਾਰ ਨੂੰ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਪਾਵਰਕਾਮ ਵੱਲੋਂ 11ਕੇਵੀ ਦੇ ਪੰਜਪੀਰ, ਬਾਬਾ ਵਿਸ਼ਵਕਰਮਾ, ਨਿਊਕੋਨ, ਪਾਇਲਟ, ਰੰਧਾਵਾ ਮਸੰਦਾ, ਗੁਰੂ ਅਮਰਦਾਸ ਨਗਰ, ਡੀਆਈਸੀ-1, ਡੀਆਈਸੀ-2, ਉਦਯੋਗ ਨਗਰ, ਕੈਨਾਲ ਨੰਬਰ-1, ਟਿਊਬਵੈੱਲ ਕਾਰਪੋਰੇਸ਼ਨ, ਰਾਜਾ ਗਾਰਡਨ, ਰਾਮ ਵਿਹਾਰ, ਕੇਵੀ ਟਾਵਰ, ਨਿਊ ਸ਼ੰਕਰ, ਡੀ-ਬਲਾਕ, ਗਲੋਬ ਕਾਲੋਨੀ, ਸੀਡ ਕਾਰਪੋਰੇਸ਼ਨ, ਨੰਦਾ ਦੀ ਮੁਰੰਮਤ ਕੀਤੀ ਜਾਵੇਗੀ।
ਵੀਰਵਾਰ ਨੂੰ ਬਿਜਲੀ ਦੇ ਪ੍ਰਭਾਵਤ ਹੋਣ ਦੀ ਜਾਣਕਾਰੀ ਪਾਵਰਕਾਮ ਨੇ ਉਦਯੋਗਿਕ ਸੰਗਠਨਾਂ ਦੇ ਵ੍ਹਟਸਐਪ ਗਰੁੱਪ ‘ਚ ਸ਼ੇਅਰ ਕਰ ਦਿੱਤੀ ਹੈ। ਸ਼ਹਿਰ ਦੇ ਇਨ੍ਹਾਂ ਨੌਂ ਇਲਾਕਿਆਂ ਫੋਕਲ ਪੁਆਇੰਟ ਏਰੀਆ, ਗੁਰੂ ਅਮਰਦਾਸ ਨਗਰ ,ਉਦਯੋਗ ਨਗਰ, ਰਾਜਾ ਗਾਰਡਨ, ਰਾਮ ਵਿਹਾਰ,ਗਲੋਬ ਕਾਲੋਨੀ, ਸੈਣੀ ਕਾਲੋਨੀ, ਚ 5.30 ਘੰਟੇ ਬਿਜਲੀ ਬੰਦ ਰਹੇਗੀ। ਅਰਬਨ ਅਸਟੇਟ ਫੇਜ਼-2 ਦੇ ਬਿਜਲੀ ਘਰ ਦੇ ਕੇਬਲ ਬਾਕਸ ‘ਚ ਨੁਕਸ ਪੈਣ ਨਾਲ ਜਲੰਧਰ ਹਾਈਟਸ ਦੇ ਫਲੈਟਾਂ ‘ਚ ਕਰੀਬ 8 ਬਿਜਲੀ ਸਪਲਾਈ ਪ੍ਰਭਾਵਤ ਹੋਈ ਹੈ। ਜੋ ਸਵੇਰੇ 10 ਵਜੇ ਬਿਜਲੀ ਬੰਦ ਹੋ ਕੇ ਸ਼ਾਮ 6 ਵਜੇ ਜਾ ਕੇ ਬਹਾਲ ਹੋ ਸਕੀ।
ਬੁੱਧਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਬਿਜਲੀ ਕੱਟ ਲੱਗਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਵਿੱਚ 2 ਤੋਂ 3 ਘੰਟੇ ਤਕ ਬਿਜਲੀ ਦਾ ਕੱਟ ਲੱਗਾ, ਗੁਰੂ ਨਾਨਕਪੁਰਾ ਵੈਸਟ, ਦੁਰਗਾ ਕਾਲੋਨੀ, ਅਰਬਨ ਅਸਟੇਟ-1 ਤੇ 2 ,ਸ਼ਿਵ ਵਿਹਾਰ, ਕਾਲੀਆ ਕਾਲੋਨੀ, ਕਿੰਗ ਸਿਟੀ, ਯੂਨੀਵਰਸਿਟੀ ਇਨਕਲੇਵ, ਨਿਊ ਗੁਰੂ ਨਾਨਕਪੁਰਾ ਵੈਸਟ, ਕਮਲ ਵਿਹਾਰ, ਲੱਧੇਵਾਲੀ, ਕਈ ਫੀਡਰਾਂ ਦੀ ਮੁਰੰਮਤ ਕੀਤੀ ਜਾਵੇਗੀ।

ਤਾਜਾ ਜਾਣਕਾਰੀ