BREAKING NEWS
Search

ਪੰਜਾਬ ਚ ਇਥੇ ਅੱਗ ਨੇ ਮਚਾਈ ਭਾਰੀ ਤਬਾਹੀ ਮਚੀ ਹਾਹਾਕਾਰ ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਹੀ ਵਾਪਰਨ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਪਹਿਲਾਂ ਕਰੋਨਾ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਕ ਤੋਂ ਵੱਧ ਇੱਕ ਅਜਿਹੀਆਂ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਅਚਾਨਕ ਵਾਪਰਨ ਵਾਲੇ ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਭਾਰੀ ਨੁਕਸਾਨ ਹੋਣ

ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਇਸ ਸਮੇਂ ਜਿਥੇ ਗਰਮੀ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਉਥੇ ਹੀ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇੱਥੇ ਲੱਗੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਹਾਹਾਕਾਰ ਮਚ ਗਈ ਹੈ , ਅਤੇ ਭਾਜੜਾ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਆਸਲ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਡੇਅਰੀ ਫ਼ਾਰਮ ਵਿਚ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਹਾਦਸੇ ਦਾ ਉਸ ਸਮੇਂ ਪਤਾ ਲੱਗਾ ਜਦੋਂ ਬੀਤੀ

ਰਾਤ ਕਮਰੇ ਅੰਦਰ ਧੂਆ ਹੋਣ ਅਤੇ ਸੇਕ ਲੱਗਣ ਕਾਰਨ ਮਾਲਕ ਜਗਦੀਪ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਫਾਰਮ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ। ਉਸ ਵੱਲੋਂ ਚੌਕਸੀ ਵਰਤਦੇ ਹੋਏ ਅੱਗ ਬੁਝਾਉਣ ਵਾਲੇ ਯੰਤਰ ਦੀ ਵਰਤੋ ਕੀਤੀ ਗਈ ਪਰ ਅੱਗ ਵਧੇਰੇ ਹੋਣ ਕਾਰਨ ਕਾਬੂ ਨਾ ਪਾਇਆ ਗਿਆ। ਅੱਗ ਦੀ ਘਟਨਾ ਆਂਢ-ਗੁਆਂਢ ਵਿਚ ਲੋਕਾਂ ਨੂੰ ਲੱਗੀ ਤਾਂ ਉਹਨਾਂ ਵੱਲੋਂ ਤੁਰੰਤ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਡੇਅਰੀ ਮਾਲਕ ਜਗਦੀਪ ਸਿੰਘ ਵੱਲੋਂ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਕਾਰ ਅਤੇ ਮੋਟਰਸਾਈਕਲ , ਪਸ਼ੂ ਦਵਾਈਆਂ, ਪਸ਼ੂ

ਖੁਰਾਕ, ਡੈਰੀ ਫਾਰਮ ਅੰਦਰ ਲੱਗੀ ਲੱਖਾਂ ਦੀ ਮਿਸ਼ਨਰੀ, ਜਿਵੇਂ ਗਾਵਾਂ ਚੋਣ ਵਾਲੀ ਮਸ਼ੀਨ, ਫਰਨੀਚਰ ,ਕੰਪਿਊਟਰ, ਮਿਲਕਿੰਗ ਪਾਰਲਰ, ਆਦਿ ਸਾਮਾਨ ਇਸ ਭਿਆਨਕ ਅੱਗ ਨਾਲ ਸੜ੍ਹ ਕੇ ਸੁਆਹ ਹੋ ਚੁੱਕਾ ਹੈ। ਉਥੇ ਹੀ ਫਾਇਰ ਬ੍ਰਿਗੇਡ ਦੀਆਂ ਗਡੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਬੜੀ ਮਿਹਨਤ ਨਾਲ ਇਸ ਉੱਪਰ ਕਾਬੂ ਪਾਇਆ ਗਿਆ। ਪੀੜਤ ਡੇਅਰੀ ਮਾਲਕ ਵੱਲੋਂ ਹੋਏ ਇਸ ਨੁਕਸਾਨ ਦੀ ਪੂਰਤੀ ਲਈ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਉੱਥੇ ਹੀ ਇਸ ਘਟਨਾ ਦੇ ਹੋਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।



error: Content is protected !!