BREAKING NEWS
Search

ਪੰਜਾਬ ਚ ਇਥੇ ਅਸਮਾਨੀ ਬਿਜਲੀ ਨੇ ਮਚਾਈ ਭਾਰੀ ਤਬਾਹੀ ਮਚੀ ਹਾਹਾਕਾਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਬੀਤੇ ਕੱਲ ਤੋਂ ਜਿੱਥੇ ਮੌਸਮ ਵਿੱਚ ਲਗਾਤਾਰ ਤਬਦੀਲੀ ਵੇਖੀ ਜਾ ਰਹੀ ਹੈ ਜਿਥੇ ਪਿਛਲੇ ਕੁਝ ਦਿਨਾਂ ਤੋਂ ਨਿਕਲਣ ਵਾਲੀ ਤੇਜ਼ ਧੁੱਪ ਦੇ ਕਾਰਨ ਲੋਕਾਂ ਨੂੰ ਗਰਮੀ ਹੋਣ ਦਾ ਅਹਿਸਾਸ ਹੋ ਰਿਹਾ ਸੀ ਅਤੇ ਸਰਦੀ ਘੱਟ ਹੋ ਗਈ। ਉੱਥੇ ਹੀ ਕੱਲ ਤੋਂ ਤੇਜ਼ ਹਵਾਵਾਂ ਚੱਲਣ ਦੇ ਕਾਰਨ ਫਿਰ ਤੋਂ ਠੰਡ ਵਿਚ ਵਾਧਾ ਵੇਖਿਆ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਕੰਮ-ਕਾਜ ਪ੍ਰਭਾਵਿਤ ਹੋਏ ਹਨ। ਚੱਲਣ ਵਾਲੀਆਂ ਇੰਨਾਂ ਤੇਜ਼ ਹਵਾਵਾਂ ਦਾ ਅਸਰ ਫਸਲਾਂ ਉੱਪਰ ਵੀ ਹੋ ਸਕਦਾ ਹੈ ਜਿਸ ਕਾਰਨ ਕਿਸਾਨ ਵੀ ਪ੍ਰੇਸ਼ਾਨੀ ਦੇ ਵਿਚ ਦੇਖੇ ਜਾ ਰਹੇ ਹਨ ਅਤੇ ਇਨ੍ਹਾਂ ਤੇਜ਼ ਝੱਖੜਾਂ ਦੇ ਕਾਰਨ ਬਹੁਤ ਸਾਰੀਆ ਘਟਨਾਵਾਂ ਵਾਪਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਹੁਣ ਪੰਜਾਬ ਵਿੱਚ ਇੱਥੇ ਅਸਮਾਨੀ ਬਿਜਲੀ ਕਾਰਨ ਭਾਰੀ ਤਬਾਹੀ ਹੋਈ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਾਂਡਾ ਉੜਮੁੜ ਅਧੀਨ ਆਉਣ ਵਾਲੇ ਪਿੰਡ ਝਾਂਸ ਤੋਂ ਸਾਹਮਣੇ ਆਈ ਹੈ। ਜਿੱਥੇ ਕੱਲ ਖਰਾਬ ਮੌਸਮ ਦੇ ਚੱਲਦੇ ਹੋਏ ਰਾਤ ਸਾਢੇ 12 ਵਜੇ ਦੇ ਕਰੀਬ ਹੋਈ ਬਰਸਾਤ ਕਾਰਨ ਅਸਮਾਨੀ ਬਿਜਲੀ ਪਿੰਡ ਦੇ ਵਰਿੰਦਰ ਸਿੰਘ ਪੁੱਤਰ ਸੁਰੈਣ ਸਿੰਘ ਦੇ ਘਰ ਤੇ ਡਿੱਗ ਪਈ।

ਜਿਸ ਕਾਰਨ ਪਰਵਾਰ ਦਾ ਭਾਰੀ ਨੁਕਸਾਨ ਹੋਇਆ ਹੈ। ਜਿੱਥੇ ਘਰ ਉਪਰ ਅਸਮਾਨੀ ਬਿਜਲੀ ਪੈਣ ਕਾਰਨ ਜ਼ੋਰਦਾਰ ਧਮਾਕਾ ਹੋਇਆ ਉਥੇ ਹੀ ਇਸ ਦੀ ਚਪੇਟ ਵਿੱਚ ਆਉਣ ਕਾਰਨ ਘਰ ਦੇ ਬਿਜਲੀ ਦੇ ਜੰਤਰ ਵੀ ਪ੍ਰਭਾਵਤ ਹੋਏ ਹਨ। ਉੱਥੇ ਹੀ ਘਰ ਦੀ ਇਮਾਰਤ ਛੱਤ ਵਾਲਾ ਪੱਖਾ ਅਤੇ ਸ਼ੀਸ਼ੇ ਵੀ ਕਾਫੀ ਹੱਦ ਤਕ ਨੁਕਸਾਨੇ ਗਏ ਹਨ। ਘਰ ਉਪਰ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਘਰ ਦੀਆਂ ਕੰਧਾਂ ਵਿੱਚ ਸਭ ਪਾਸੇ ਦਰਾਰ ਆ ਗਈਆਂ ਹਨ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਰੌਸ਼ਨ ਜੋਤੀ ਨੇ ਦੱਸਿਆ ਹੈ ਕਿ ਇਸ ਹਾਦਸੇ ਵਿੱਚ ਸਾਰੇ ਪਰਿਵਾਰ ਦੇ ਮੈਂਬਰ ਸੁਰੱਖਿਅਤ ਹਨ ਜੋ ਕਿ ਖੁਸ਼ਕਿਸਮਤੀ ਹੈ। ਉੱਥੇ ਹੀ ਪਿੰਡ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਲੋਕਾਂ ਵਿਚ ਸਹਿਮ ਵੀ ਦੇਖਿਆ ਜਾ ਰਿਹਾ ਹੈ। ਰਾਤ ਦੇ ਸਮੇਂ ਵਾਪਰੀ ਇਸ ਘਟਨਾ ਦੇ ਚਲਦੇ ਹੋਏ ਸਾਰੇ ਪਿੰਡ ਵਿੱਚ ਲੋਕ ਸਾਰੀ ਰਾਤ ਸਹਿਮ ਦੇ ਮਾਹੌਲ ਵਿਚ ਰਹੇ ਹਨ। ਉੱਥੇ ਹੀ ਪੀੜਤ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।



error: Content is protected !!