ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਉੱਪਰ ਹਰ ਕੋਈ ਸਵਾਲ ਚੁੱਕ ਰਿਹਾ ਹੈ l ਦਿਨ ਦਿਹਾੜੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਹਾਲਾਤ ਵੱਧ ਤੋਂ ਬਦਤਰ ਹੋ ਚੁੱਕੇ ਹਨ। ਇਸੇ ਵਿਚਾਲੇ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਕਾਂਡ ਹੋਇਆ ਜਿੱਥੇ 53 ਕੀਮਤੀ ਜਾਨਾ ਚਲੀਆਂ ਗਈਆਂ l ਜੀ ਬਿਲਕੁਲ ਇਸ ਵਾਰ ਇੱਕ ਹਮਲੇ ਦੌਰਾਨ 53 ਜਾਨਾ ਗਈਆਂ ਹਨ l ਪਰ ਇਹ ਜਾਨਾ ਇਨਸਾਨਾਂ ਦੀਆਂ ਨਹੀਂ ਸਗੋਂ ਭੇਡਾਂ ਦੀਆਂ ਗਈਆਂ ਹਨ। ਇਸ ਪਿੱਛੇ ਦਾ ਕਾਰਨ ਹੁਣ ਤੁਹਾਡੇ ਨਾਲ ਸਾਂਝਾ ਕਰ ਲੈਦੇ ਹਾਂ ਕਿ ਅਨਪਛਾਤੇ ਜੰਗਲੀ ਜਾਨਵਰਾਂ ਦੇ ਵੱਲੋਂ ਭੇਡਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਇੰਨੀਆਂ ਭੇਡਾਂ ਦੀ ਜਾਨ ਚਲੀ ਗਈ l
ਮਾਮਲਾ ਅਬੋਹਰ ਦੇ ਪਿੰਡ ਸੀਤੋ ਗੁੰਨੋ ਤੋਂ ਸਾਹਮਣੇ ਆਇਆ l ਜਿੱਥੇ ਇੱਕ ਅਣਪਛਾਤੇ ਜੰਗਲੀ ਜਾਨਵਰ ਨੇ ਇੱਕ ਵਿਅਕਤੀ ਦੇ ਭੇਡਾਂ ਦੇ ਸ਼ੈੱਡ ‘ਤੇ ਹਮਲਾ ਕੀਤਾ l ਜਿਸ ਵਿੱਚ ਦਰਜਨਾਂ ਭੇਡਾਂ ਤੇ ਉਨ੍ਹਾਂ ਦੇ ਬੱਚਿਆਂ ਦੇ ਟੁਕੜੇ ਕਰ ਦਿੱਤੇ। ਜਿਸ ਕਾਰਨ 53 ਭੇਡਾਂ ਦੀ ਮੌਤ ਹੋ ਗਈ, ਜਦਕਿ 27 ਜ਼ਖਮੀ ਹੋ ਗਈਆਂ। ਉਥੇ ਹੀ ਸੂਚਨਾ ਮਿਲਦੇ ਹੀ ਵੈਟਰਨਰੀ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਤੇ ਜ਼ਖਮੀ ਭੇਡਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਪਰ ਇਸ ਦੁੱਖ ਦਾ ਹੀ ਘਟਨਾ ਦੇ ਵਾਪਰਨ ਦੇ ਚਲਦੇ ਜਿੱਥੇ ਇਹਨਾਂ ਭੇਡਾਂ ਦੇ ਮਾਲਕ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਉੱਥੇ ਹੀ ਉਸ ਵੱਲੋਂ ਮੁਆਵਜੇ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਤੋਂ ਕੁਝ ਦੂਰੀ ‘ਤੇ ਗੈਸ ਏਜੰਸੀ ਨੇੜੇ ਭੇਡਾਂ ਦਾ ਸ਼ੈੱਡ ਹੈ, ਜਿਸ ਵਿਚ 80 ਭੇਡਾਂ ਰਹਿੰਦੀਆਂ ਹਨ | ਅੱਜ ਸਵੇਰੇ ਜਦੋਂ ਉਹ ਪੈੱਨ ਕੋਲ ਗਿਆ ਤਾਂ, bਦੇਖਿਆ ਕਿ ਪੈੱਨ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਅਤੇ 80 ਭੇਡਾਂ ਵਿੱਚੋਂ 46 ਭੇਡਾਂ ਅਤੇ ਉਨ੍ਹਾਂ ਦੇ 7 ਬੱਚੇ ਮਰੇ ਪਏ ਸਨ ਜਦਕਿ ਬਾਕੀ ਭੇਡਾਂ ਦੇ ਸੱਟਾਂ ਲੱਗੀਆਂ ਹੋਈਆਂ ਸਨ।
ਜਿਸ ਤੋਂ ਬਾਅਦ ਉਸ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਦਿੱਤੀ ਗਈ ਜਿਨਾਂ ਵੱਲੋਂ ਵੈਟਨਰੀ ਡਾਕਟਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ, ਜਿਨ੍ਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਭੇਡਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਤਾਜਾ ਜਾਣਕਾਰੀ