BREAKING NEWS
Search

ਪੰਜਾਬ ਚ ਅੱਜ ਇਥੋਂ ਇਥੋਂ ਆਏ 122 ਕਰੋਨਾ ਪੌਜੇਟਿਵ ,ਪ੍ਰਸ਼ਾਸ਼ਨ ਚ ਛਾਈ ਚਿੰਤਾ

ਅੱਜ ਇਥੋਂ ਇਥੋਂ ਆਏ 122 ਕਰੋਨਾ ਪੌਜੇਟਿਵ

ਚੰਡੀਗੜ੍ਹ, 21 ਜੂਨ – ਕਰੋਨਾ ਨੇ ਪੰਜਾਬ ਚ ਤੇਜੀ ਫੜ ਲਈ ਹੈ ਹਰ ਰੋਜ ਹੀ ਹੁਣ ਸੋ ਤੋਂ ਜਿਆਦਾ ਕੇਸ ਸਾਹਮਣੇ ਆ ਰਹੇ ਹਨ ਅੱਜ ਫਿਰ ਪੰਜਾਬ ਚ ਸੋ ਤੋਂ ਜਿਆਦਾ ਪੌਜੇਟਿਵ ਕੇਸ ਸਾਹਮਣੇ ਆਏ ਹਨ ਜੋ ਇਕ ਵੱਡੀ ਚਿੰਤਾ ਵਾਲੀ ਗਲ੍ਹ ਹੈ। ਪੰਜਾਬ ‘ਚ ਅੱਜ ਕੋਰੋਨਾ ਦੇ 122 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 4074 ਹੋ ਗਈ ਹੈ। ਇਨ੍ਹਾਂ ‘ਚੋਂ 2700 ਠੀਕ ਹੋ ਚੁੱਕੇ ਹਨ ਤੇ 99 ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਹਤ ਵਿਭਾਗ ਪੰਜਾਬ ਨੇ ਕੀਤੀ।
ਮੀਡੀਆ ਬੁਲੇਟਿਨ-(ਕੋਵਿਡ-19) 21-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-122
1.

2.

3.

ਜ਼ੀਰਕਪੁਰ- ਜ਼ੀਰਕਪੁਰ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੀਤੇ ਕੱਲ੍ਹ 3 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਬਲਟਾਣਾ ਖ਼ੇਤਰ ‘ਚ ਤਿੰਨ ਹੋਰ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਾਮਲੇ ਦੀ ਪੁਸ਼ਟੀ ਐੱਸ. ਐੱਮ. ਓ. ਢਕੋਲੀ ਪੋਮੀ ਚਤਰਥ ਨੇ ਕਰਦਿਆਂ ਦੱਸਿਆ ਕਿ ਇਹ ਮਰੀਜ਼ ਪਾਜ਼ੇਟਿਵ ਵਿਅਕਤੀ ਦੇ ਸੰਪਰਕ ‘ਚ ਆਉਣ ਕਾਰਨ ਸੰਕ੍ਰਮਿਤ ਹੋਏ ਹਨ। ਅੱਜ ਆਏ ਕੋਰੋਨਾ ਪੋਜ਼ੇਟਿਵ ਮਰੀਜਾਂ ਦੀ ਪਛਾਣ ਨੀਲਮ ਗੁਪਤਾ (60), ਹੇਮਚੰਦ ਗੁਪਤਾ (60) ਵਾਸੀ ਬਲਟਾਣਾ ਤੇ ਮੁਕੇਸ਼ ਬੰਸਲ (42) ਵਾਸੀ ਗੋਵਿੰਦ ਵਿਹਾਰ ਬਲਟਾਣਾ ਦੇ ਤੌਰ ‘ਤੇ ਹੋਈ ਹੈ।

ਅੰਮ੍ਰਿਤਸਰ  : ਐਤਵਾਰ ਦਾ ਦਿਨ ਵੀ ਅੰਮ੍ਰਿਤਸਰ ਜ਼ਿਲ੍ਹੇ ਲਈ ਭਾਰੀ ਰਿਹਾ। ਜਿੱਥੇ ਕੋਰੋਨਾ ਲਾਗ ਦੀ ਬਿਮਾਰੀ ਨਾਲ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਇਕ ਸ਼ੱਕੀ ਮਰੀਜ਼ ਦੀ ਮੌਤ ਹੋ ਗਈ, ਉਥੇ ਹੀ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਮ੍ਰਿਤਕ ਦੀ ਕੋਰੋਨਾ ਰਿਪੋਰਟ ਆਉਣੀ ਫਿਲਹਾਲ ਅਜੇ ਬਾਕੀ ਹੈ। ਜ਼ਿਲ੍ਹੇ ਵਿਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 773 ਹੋ ਗਿਆ ਹੈ ਜਦਕਿ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹੁਣ ਤਕ 518 ਤੋਂ ਵੱਧ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 224 ਮਰੀਜ਼ ਅਜੇ ਵੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਉਧਰ ਭਾਵੇਂ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਲਗਾਤਾਰ ਕੋਰੋਨਾ ਕਾਰਨ ਪਰਹੇਜ਼ ਵਰਤਣ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਇਸ ਦੇ ਬਾਵਜੂਦ ਲੋਕ ਕਿਤੇ ਨਾ ਕਿਤੇ ਕੋਰੋਨਾ ਨੂੰ ਗੰ ਭੀ ਰ ਤਾ ਨਾਲ ਨਹੀਂ ਲੈ ਰਹੇ ਹਨ, ਜਿਸ ਕਾਰਨ ਜਿੱਥੇ ਸਮਾਜਿਕ ਦੂਰੀ ਦੀਆਂ ਧੱਜੀਆਂ ਤਾਂ ਉੱਡਦੀਆਂ ਹਨ, ਉਥੇ ਹੀ ਕੋਰੋਨਾ ਮਹਾਮਾਰੀ ਫ਼ੈਲ੍ਹਣ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।

ਜਲਾਲਾਬਾਦ : ਜ਼ਿਲ੍ਹਾ ਫਾਜ਼ਿਲਕਾ ‘ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਇਨ੍ਹਾਂ ਮਾਮਲਿਆਂ ‘ਚ ਜ਼ਿਆਦਾਤਰ ਉਹ ਲੋਕ ਹਨ ਜੋ ਬਾਹਰੀ ਸ਼ਹਿਰਾਂ ਤੋਂ ਇਥੇ ਆਏ ਅਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਨਾਲ ਹੋਰ ਲੋਕ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਜਿਸ ਕਾਰਣ ਜ਼ਿਲਾ ਫਾਜ਼ਿਲਕਾ ‘ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਚਿੰਤਾ ਵੱਧਦੀ ਜਾ ਰਹੀ ਹੈ। 21 ਜੂਨ ਨੂੰ ਮਿਲੀ ਰਿਪੋਰਟ ਮੁਤਾਬਿਕ ਜ਼ਿਲ੍ਹਾ ਫਾਜ਼ਿਲਕਾ ‘ਚ 6 ਕੇਸ ਨਵੇਂ ਸਾਹਮਣੇ ਆਏ ਹਨ ਜਿਸਦੀ ਪੁਸ਼ਟੀ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਵਲੋਂ ਕੀਤੀ ਗਈ ਹੈ ਅਤੇ ਹੁਣ ਤੱਕ ਜ਼ਿਲ੍ਹੇ ‘ਚ ਕੁੱਲ 11 ਕੋਰੋਨਾ ਐਕਟਿਵ ਕੇਸ ਹੋ ਚੁੱਕੇ ਹਨ।



error: Content is protected !!